PM ਮੋਦੀ ਦੇ ਵਾਪਸ ਜਾਣ ’ਤੇ ਸੁਨੀਲ ਜਾਖੜ ਦਾ ਬਿਆਨ, ਕਿਹਾ ‘ਜੋ ਵੀ ਹੋਇਆ, ਨਹੀਂ ਹੋਣਾ ਚਾਹੀਦਾ ਸੀ’
Thursday, Jan 06, 2022 - 08:42 AM (IST)
ਜਲੰਧਰ (ਬਿਊਰੋ) - ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਪੰਜਾਬ ’ਚ ਆਉਣ ਦੇ ਬਾਵਜੂਦ ਸਿਰੇ ਨਹੀਂ ਚੜ੍ਹ ਸਕੀ। ਕੁਝ ਵਿਖਾਵਾਕਾਰੀਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਨੂੰ ਰਸਤੇ ਵਿਚੋਂ ਹੀ ਵਾਪਸ ਦਿੱਲੀ ਮੁੜਨਾ ਪਿਆ। ਇਸ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਸਰਕਾਰ ਵੀ ਵਿਵਾਦਾਂ ’ਚ ਘਿਰ ਗਈ ਹੈ। ਇਸ ਮੁੱਦੇ ’ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨਾਲ ‘ਜਗ ਬਾਣੀ’ ਦੇ ਹਰੀਸ਼ਚੰਦਰ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਪ੍ਰਮੁੱਖ ਅੰਸ਼ :
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕੋਰੋਨਾ ਬਲਾਸਟ : 4 ਡਾਕਟਰ, ਇਕ BSF ਜਵਾਨ, 6 ਵਿਦਿਆਰਥੀਆਂ ਸਣੇ 33 ਲੋਕ ਪਾਜ਼ੇਟਿਵ
1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ’ਚ ਸੁਰੱਖਿਆ ਨੂੰ ਲੈ ਕੇ ਅੱਜ ਹੋਈ ਘਟਨਾ ’ਤੇ ਕੀ ਕਹੋਗੇ?
ਜੋ ਵੀ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਇਸ ਦੇ ਪਿੱਛੇ ਜੋ ਵੀ ਕਾਰਨ ਰਹੇ ਹੋਣ, ਜਿਸ ਵੀ ਪੱਧਰ ’ਤੇ ਜੋ ਕੁਝ ਵੀ ਹੋਇਆ, ਉਸ ਤੋਂ ਬਚਿਆ ਜਾਣਾ ਚਾਹੀਦਾ ਸੀ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਮੈਂ ਟਵੀਟ ਵਿਚ ਵੀ ਲਿਖਿਆ–ਪ੍ਰਾਈਮ ਮਿਨਿਸਟਰ ਆਫ ਇੰਡੀਆ। ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ। ਹੁਣ ਭਾਵੇਂ ਪੁਲਸ ਵੱਲੋਂ ਕਮੀ ਰਹੀ ਜਾਂ ਪ੍ਰਸ਼ਾਸਨ ਵੱਲੋਂ ਜਾਂ ਐੱਸ. ਪੀ. ਜੀ. ਵੱਲੋਂ। ਕੁਲ ਮਿਲਾ ਕੇ ਬਹੁਤ ਮੰਦਭਾਗੀ ਘਟਨਾ ਹੈ।
2. ਤਾਂ ਕੀ ਤੁਹਾਨੂੰ ਕਿਤੇ ਲਾਪ੍ਰਵਾਹੀ ਲੱਗਦੀ ਹੈ?
ਅੱਜ ਜਿਸ ਤਰ੍ਹਾਂ ਦਾ ਮੌਸਮ ਸੀ, ਬਿਨਾਂ ਅਜਿਹੇ ਮੌਸਮ ਦੇ ਵੀ ਪੀ. ਐੱਮ. ਲਈ ਬਦਲਵੇਂ ਰੂਟ ਬਣਦੇ ਹਨ ਅਤੇ ਉਹ ਵੀ ਇਕ ਨਹੀਂ, 2-3 ਰੂਟ। ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਲਾਪ੍ਰਵਾਹੀ ਕਿੱਥੇ ਹੋਈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ
3. ਕੁਝ ਲੋਕ ਕਹਿ ਰਹੇ ਹਨ ਕਿ ਰੈਲੀ ਵਿਚ ਲੋਕ ਨਹੀਂ ਸਨ, ਇਸ ਲਈ ਮੋਦੀ ਨਹੀਂ ਗਏ?
ਰੈਲੀ ਵਿਚ ਲੋਕ ਸਨ ਜਾਂ ਨਹੀਂ, ਇਹ ਗੱਲ ਮਾਅਨੇ ਨਹੀਂ ਰੱਖਦੀ ਪਰ ਉਨ੍ਹਾਂ ਨੂੰ ਉੱਥੇ ਪਹੁੰਚਾਉਣ ਦਾ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਸੀ।
4. ਭਾਜਪਾ ਤਾਂ ਇਸ ਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼ ਦੱਸ ਰਹੀ ਹੈ। ਕੀ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਹੁਣ ਕੇਂਦਰ ਨੂੰ ਬਹਾਨਾ ਨਹੀਂ ਮਿਲ ਗਿਆ?
ਬਹਾਨਾ ਮਿਲਿਆ ਜਾਂ ਨਹੀਂ, ਇਹ ਤਾਂ ਨਹੀਂ ਕਹਾਂਗਾ ਪਰ ਸੁਰੱਖਿਆ ’ਚ ਇੰਨੀ ਵੱਡੀ ਲਾਪ੍ਰਵਾਹੀ ਸ਼ੋਭਾ ਨਹੀਂ ਦਿੰਦੀ ਕਿ ਅਜਿਹਾ ਕੁਝ ਇੱਥੇ ਹੋਇਆ।
ਪੜ੍ਹੋ ਇਹ ਵੀ ਖ਼ਬਰ - ਭਗਵੰਤ ਮਾਨ ਦਾ ਵਿਰੋਧੀਆਂ ’ਤੇ ਨਿਸ਼ਾਨਾ, ਕਿਹਾ ‘ਸਾਡੇ ਘਰੇ ਕਿਉਂ ਨਹੀਂ ਆਉਂਦੀਆਂ ED ਦੀਆਂ ਟੀਮਾਂ’