PM ਮੋਦੀ ਨੇ ਕੀਤਾ ਜਲਿਆਂਵਾਲਾ ਬਾਗ ਦੇ ਨਵੇਂ ਕੰਪਲੈਕਸ ਦਾ ਉਦਘਾਟਨ, ਕਿਹਾ-ਇਸ ਦੀ ਮਿੱਟੀ ਨੂੰ ਸਿਜਦਾ

Saturday, Aug 28, 2021 - 07:32 PM (IST)

PM ਮੋਦੀ ਨੇ ਕੀਤਾ ਜਲਿਆਂਵਾਲਾ ਬਾਗ ਦੇ ਨਵੇਂ ਕੰਪਲੈਕਸ ਦਾ ਉਦਘਾਟਨ, ਕਿਹਾ-ਇਸ ਦੀ ਮਿੱਟੀ ਨੂੰ ਸਿਜਦਾ

ਨਵੀਂ ਦਿੱਲੀ-ਪੰਜਾਬ ਸਥਿਤ ਜਲਿਆਂਵਾਲਾ ਬਾਗ ਯਾਦਗਾਰ ਦੇ ਨਵੇਂ ਬਣੇ ਕੰਪਲੈਕਸ ਦਾ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੰਪਲੈਕਸ ਦਾ ਉਦਘਾਟਨ ਕਰ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਜਲਿਆਂਵਾਲਾ ਬਾਗ ਦੀ ਮਿੱਟੀ ਨੂੰ ਸਿਜਦਾ ਕਰਦਾ ਹਾਂ। ਇਸ ਵੀਡੀਓ ਕਾਨਫਰੰਸਿੰਗ ਦੌਰਾਨ ਪੰਜਾਬ ਦੇ ਰਾਜਪਾਨ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਵੇਤ ਮਲਿਕ ਆਦਿ ਵੀ ਮੌਜੂਦ ਸਨ। ਉਦਘਾਟਨ ਪ੍ਰੋਗਰਾਮ 'ਚ ਕੰਪਲੈਕਸ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਕਦਮਾਂ ਨੂੰ ਵੀ ਦਿਖਾਇਆ ਗਿਆ।

ਇਹ ਵੀ ਪੜ੍ਹੋ : ਬੰਗਲਾਦੇਸ਼ : ਨਦੀ 'ਚ ਕਿਸ਼ਤੀ ਡੁੱਬਣ ਕਾਰਨ 20 ਲੋਕਾਂ ਦੀ ਹੋਈ ਮੌਤ

ਦਰਅਸਲ, ਜਲਿਆਂਵਾਲਾ ਬਾਗ ਦਾ ਕੇਂਦਰੀ ਸਥਾਨ ਮੰਨੇ ਜਾਣ ਵਾਲੇ 'ਜਵਾਲਾ ਯਾਦਗਾਰ' ਦੀ ਮੁਰੰਮਤ ਕਰਨ ਦੇ ਨਾਲ-ਨਾਲ ਇਸ ਦਾ ਮੁੜ-ਨਿਰਮਾਣ ਕੀਤਾ ਗਿਆ ਹੈ। ਇਥੇ ਸਥਿਤ ਤਲਾਬ ਨੂੰ ਇਕ 'ਲੀਲੀ ਤਲਾਬ' ਦੇ ਰੂਪ 'ਚ ਫਿਰ ਤੋਂ ਵਿਕਸਿਤ ਕੀਤਾ ਗਿਆ ਹੈ ਅਤੇ ਲੋਕਾਂ ਦੇ ਆਉਣ-ਜਾਣ ਲਈ ਰਸਤੇ ਨੂੰ ਖੁੱਲ੍ਹਾ ਕੀਤਾ ਗਿਆ ਹੈ।ਪੀ.ਐੱਮ. ਮੋਦੀ ਨੇ ਕਿਹਾ ਕਿ ਜਲਿਆਂਵਾਲਾ ਬਾਗ ਵਰਗੀ ਇਕ ਹੋਰ ਘਟਨਾ ਅਸੀਂ ਭਾਰਤ ਦੀ ਵੰਡ ਦੇ ਸਮੇਂ ਦੇਖੀ ਹੈ। ਪੰਜਾਬ ਦੇ ਪੱਛਮੀ ਅਤੇ ਜਿੰਦਾਦਿਲ ਲੋਕ ਤਾਂ ਵੰਡ ਦੇ ਬਹੁਤ ਵੱਡੇ ਸ਼ਿਕਾਰ ਹੋਏ ਹਨ। ਵੰਡ ਦੇ ਸਮੇਂ ਜੋ ਕੁਝ ਵੀ ਹੋਇਆ, ਉਸ ਦੀ ਪੀੜਾ ਅਜੇ ਵੀ ਹਿੰਦੁਸਤਾਨ ਦੇ ਹਰ ਕੋਨੇ 'ਚ ਅਤੇ ਖਾਸ ਕਰਕੇ ਪੰਜਾਬ ਦੇ ਪਰਿਵਾਰਾਂ 'ਚ ਅਸੀਂ ਅਨੁਭਵ ਕਰਦੇ ਹਾਂ।

ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਏਅਰਪੋਰਟ 'ਤੇ ਅਫਗਾਨੀ ਸ਼ਰਨਾਰਥੀਆਂ ਲਈ ਖੋਲ੍ਹਿਆ ਕੋਰੋਨਾ ਵੈਕਸੀਨ ਕੇਂਦਰ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦੁਨੀਆਭਰ 'ਚ ਕਿਤੇ ਵੀ, ਕੋਈ ਵੀ ਭਾਰਤੀ ਜੇਕਰ ਸੰਕਟ ਨਾਲ ਘਿਰਦਾ ਹੈ ਤਾਂ ਭਰਤ ਪੂਰੀ ਤਾਕਤ ਨਾਲ ਉਸ ਦੀ ਮਦਦ ਲਈ ਖੜ੍ਹਾ ਹੋ ਜਾਂਦਾ ਹੈ। ਕੋਰੋਨਾ ਕਾਲ ਹੋਵੇ ਜਾਂ ਫਿਰ ਅਫਗਾਨਿਸਤਾਨ ਦਾ ਸੰਕਟ, ਦੁਨੀਆ ਨੇ ਇਸ ਨੂੰ ਲਗਾਤਾਰ ਅਨੁਭਵ ਕੀਤਾ ਹੈ। ਆਪਰੇਸ਼ਨ ਦੇਵੀ ਸ਼ਕਤੀ ਤਹਿਤ ਅਫਗਾਨਿਸਤਾਨ ਤੋਂ ਸੈਂਕੜੇ ਸਾਥੀਆਂ ਨੂੰ ਭਾਰਤ ਲਿਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 13 ਅਪ੍ਰੈਲ 1919 ਨੂੰ ਉਹ 10 ਮਿੰਟ, ਸਾਡੀ ਆਜ਼ਾਦੀ ਦੀ ਲੜਾਈ ਦੀ ਉਹ ਕਹਾਣੀ ਬਣ ਗਏ ਜਿਸ ਦੇ ਕਾਰਨ ਅੱਜ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਪਾ ਰਹੇ ਹਾਂ। ਅਜਿਹੇ 'ਚ ਆਜ਼ਾਦੀ ਦੇ 75ਵੇਂ ਸਾਲ 'ਚ ਜਲਿਆਂਵਾਲਾ ਬਾਗ ਯਾਦਗਾਰ ਦਾ ਆਧੁਨਿਕ ਰੂਪ ਦੇਸ਼ ਨੂੰ ਮਿਲਣਾ, ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਉਹ ਸਥਾਨ ਹੈ ਜਿਸ ਨੇ ਸਰਦਾਰ ਊਧਮ ਸਿੰਘ, ਸਰਦਾਰ ਭਗਤ ਸਿੰਘ ਵਰਗੇ ਅਣਗਿਣਤ ਕ੍ਰਾਂਤੀਕਾਰੀਆਂ, ਕੁਰਬਾਨੀਆਂ, ਸੈਲਾਨੀਆਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਲਈ ਮਰਨ ਦਾ ਹੌਸਲਾ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News