ਅਬੋਹਰ ਰੈਲੀ ’ਚ PM ਮੋਦੀ ਬੋਲੇ- ਪੰਜਾਬ ਦੇ ਕਿਸਾਨਾਂ ਨੂੰ ਨਵੀਂ ਸੋਚ ਅਤੇ ਵਿਜ਼ਨ ਵਾਲੀ ਸਰਕਾਰ ਚਾਹੀਦੀ ਹੈ

Thursday, Feb 17, 2022 - 01:02 PM (IST)

ਫਾਜ਼ਿਲਕਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰ ਲਈ ਅਬੋਹਰ ਪਹੁੰਚੇ ਹਨ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਡਬਲ ਇੰਜਣ ਦੀ ਸਰਕਾਰ ਚਾਹੁੰਦਾ ਹਾਂ। ਪੂਰਾ ਪੰਜਾਬ ਐੱਨ. ਏ. ਡੀ. ਦੀ ਸਰਕਾਰ ਚਾਹੁੰਦਾ ਹੈ। ਭਾਜਪਾ ਦੀ ਸਰਕਾਰ ਆਈ ਤਾਂ ਨਸ਼ਾ ਅਤੇ ਰੇਤ ਮਾਫੀਆ ਦਾ ਸਫਾਇਆ ਹੋਵੇਗਾ। ਇਕ ਵਾਰ 5 ਸਾਲ ਦੀ ਸੇਵਾ ਦਾ ਮੌਕਾ ਦਿਓ। 

ਇਹ ਵੀ ਪੜ੍ਹੋ : ਪਠਾਨਕੋਟ ਰੈਲੀ ’ਚ PM ਮੋਦੀ ਬੋਲੇ- ਅਸੀਂ ਮਜਬੂਰ ਨਹੀਂ, ਮਜ਼ਬੂਤ ਪੰਜਾਬ ਬਣਾਵਾਂਗੇ

ਪੰਜਾਬ ’ਚ ਨਵੇਂ ਵਿਜ਼ਨ ਅਤੇ ਨਵੀਂ ਸੋਚ ਵਾਲੀ ਸਰਕਾਰ ਚਾਹੀਦੀ ਹੈ। ਇੱਥੋਂ ਦੇ ਕਿਸਾਨਾਂ ਨੂੰ ਨਵੀਂ ਸੋਚ ਅਤੇ ਵਿਜ਼ਨ ਵਾਲੀ ਸਰਕਾਰ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾ ਧੋਖਾ ਦਿੱਤਾ। ਸਾਡੇ ਸਮੇਂ ’ਚ ਅਨਾਜ ਦੀ ਰਿਕਾਰਡ ਖਰੀਦ ਹੋਈ। ਕਿਸਾਨ ਨੂੰ ਬਿਹਤਰ ਫ਼ਸਲ, ਘੱਟ ਲਾਗਤ ਅਤੇ ਬਿਹਤਰ ਕੀਮਤ ਦੀ ਲੋੜ ਹੈ। ਇਸ ਲਈ ਸਾਡੀ ਸਰਕਾਰ ਬੀਜ ਤੋਂ ਬਾਜ਼ਾਰ ਤੱਕ ਨਵੀਂ ਵਿਵਸਥਾ ਬਣਾ ਰਹੀ ਹੈ। ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 3700 ਕਰੋੜ ਰੁਪਏ ਸਿੱਧੇ-ਸਿੱਧੇ ਕਿਸਾਨ ਦੇ ਬੈਂਕ ਦੇ ਖਾਤਿਆਂ ਵਿਚ ਜਮ੍ਹਾਂ ਹੋਇਆ ਹੈ। ਪੀ. ਐੱਮ. ਕਿਸਾਨ ਸਨਮਾਨ ਨਿਧੀ ਦਾ ਲਾਭ ਪੰਜਾਬ ਦੇ ਕਰੀਬ 23 ਲੱਖ ਕਿਸਾਨਾਂ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਜੋ PM ਦਾ ਰਾਹ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਕਰਨਗੇ : ਅਮਿਤ ਸ਼ਾਹ

ਅਬੋਹਰ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਮੁੱਖ ਅੰਸ਼—
— ਪੰਜਾਬ ਵਿਚ ਬਿਹਤਰ ਇਨਫਰਾਸਟ੍ਰਕਚਰ ਹੋਵੇਗਾ, ਪਾਰਦਰਸ਼ੀ ਸਰਕਾਰ ਹੋਵੇਗੀ ਤਾਂ ਨਾ ਉਦਯੋਗਾਂ ਨੂੰ ਪਲਾਇਨ ਕਰਨਾ ਪਵੇਗਾ ਅਤੇ ਨਾ ਨੌਜਵਾਨਾਂ ਨੂੰ ਆਪਣਾ ਪਿੰਡ ਛੱਡਣਾ ਪਵੇਗਾ। ਆਪਣੇ ਦੋਸਤਾਂ, ਬੁੱਢੇ ਮਾਪਿਆਂ ਅਤੇ ਆਪਣੇ ਖੇਤਾਂ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਨਹੀਂ ਜਾਣਾ ਪਵੇਗਾ।
— ਗਰੀਬ ਦੀ ਤਕਲੀਫ਼ ਦੂਰ ਹੋਵੇ, ਉਸ ਦੀ ਜ਼ਿੰਦਗੀ ਆਸਾਨ ਬਣੇ, ਇਹ ਸਾਡੀ ਪਹਿਲੀ ਤਰਜੀਹ ਹੈ।
— ਕੋਰੋਨਾ ਕਾਲ ਵਿਚ ਭਾਜਪਾ ਸਰਕਾਰ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਅਤੇ ਮੁਫ਼ਤ ਵੈਕਸੀਨ ਵੀ ਦੇ ਰਹੀ ਹੈ।
— ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਸ਼ ਦੇ 50 ਕਰੋੜ ਲੋਕਾਂ ਨੂੰ ਮਿਲ ਰਿਹਾ ਹੈ।
— ਆਯੁਸ਼ਮਾਨ ਭਾਰਤ ਕਾਰਡ ਤੋਂ ਪੰਜਾਬ ਦੇ ਨਾਗਰਿਕ ਹਿੰਦੁਸਤਾਨ ’ਚ ਕਿਤੇ ਵੀ ਜਾਵੇਗਾ, ਉਸ ਨੂੰ ਇਲਾਜ ਮੁਫ਼ਤ ਮਿਲੇਗਾ।
— ਦੁੱਖ ਦੀ ਗੱਲ ਹੈ ਕਿ ਜੇਕਰ ਤੁਹਾਡੇ ਕੋਲ ਆਯੁਸ਼ਮਾਨ ਕਾਰਡ ਹੈ ਤਾਂ ਭੋਪਾਲ, ਅਹਿਮਦਾਬਾਦ, ਲਖਨਊ ਜਾਓਗੇ ਤਾਂ ਤੁਹਾਡਾ ਇਲਾਜ ਹੋ ਜਾਵੇਗਾ ਪਰ ਦਿੱਲੀ ਜਾਓਗੇ, ਜਿੱਥੇ ਮੁੱਖ ਮੰਤਰੀ ਜੋ ਬੈਠੇ ਹਨ ਉਹ ਦਿੱਲੀ ਦੇ ਹਸਪਤਾਲ ’ਚ ਇਲਾਜ ਲਈ ਮਨਾ ਕਰ ਦੇਣਗੇ। ਕਿਉਂਕਿ ਇਸ ਯੋਜਨਾ ਨਾਲ ਉਹ ਜੁੜਨ ਲਈ ਤਿਆਰ ਨਹੀਂ ਹਨ।
— ਜੋ ਲੋਕ ਦਿੱਲੀ ’ਚ ਤੁਹਾਨੂੰ ਦਾਖ਼ਲ ਨਹੀਂ ਹੋਣਾ ਦੇਣਾ ਚਾਹੁੰਦੇ, ਉਹ ਲੋਕ ਤੁਹਾਡੇ ਤੋਂ ਵੋਟਾਂ ਮੰਗ ਰਹੇ ਹਨ।
— ਕੀ ਅਜਿਹੇ ਲੋਕਾਂ ਨੂੰ ਪੰਜਾਬ ’ਚ ਕੁਝ ਵੀ ਕਰਨ ਦਾ ਹੱਕ ਹੈ?

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਨਤਮਸਤਕ ਹੋਏ PM ਮੋਦੀ, ਸ਼ਬਦ-ਕੀਰਤਨ ’ਚ ਲਿਆ ਹਿੱਸਾ


Tanu

Content Editor

Related News