ਦੇਸ਼ ਸੇਵਾ ’ਚ ਹੁਣ ਅਹਿਮ ਭੂਮਿਕਾ ਨਿਭਾਉਣਗੇ ਆਈ. ਪੀ. ਐੱਸ. ਦਿਨਕਰ ਗੁਪਤਾ
Sunday, Jun 26, 2022 - 10:07 AM (IST)
ਜਲੰਧਰ (ਨੈਸ਼ਨਲ ਡੈਸਕ)- ਕਾਂਗਰਸ ਨੇਤਾਵਾਂ ਵੱਲੋਂ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਿਆਸੀ ਤਖ਼ਤਾ ਪਲਟ ਤੋਂ ਬਾਅਦ ਪੰਜਾਬ ਪੁਲਸ ਡੀ. ਜੀ. ਪੀ. ਦੇ ਅਹੁਦੇ ਤੋਂ ਹਟਾਏ ਗਏ ਪੰਜਾਬ ਕੈਡਰ ਦੇ ਆਈ. ਪੀ. ਐੱਸ. ਅਧਿਕਾਰੀ ਦਿਨਕਰ ਗੁਪਤਾ ਹੁਣ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਪ੍ਰਮੁੱਖ ਬਣਨ ਤੋਂ ਬਾਅਦ ਦੇਸ਼ ਸੇਵਾ ਵਿਚ ਅਹਿਮ ਕਿਰਦਾਰ ਨਿਭਾਉਣ ਵਾਲੇ ਹਨ। ਉਹ ਐੱਨ. ਆਈ. ਏ. ਦੇ ਪ੍ਰਮੁੱਖ ਬਣਨ ਵਾਲੇ ਸੂਬੇ ਦੇ ਪਹਿਲਾਂ ਅਧਿਕਾਰੀ ਬਣ ਗਏ ਹਨ। ਉਹ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੀ ਅਗਵਾਈ ਕਰ ਰਹੇ ਸਨ, ਜੋ ਇਕ ਸਰਗਰਮ ਅਹੁਦਾ ਨਹੀਂ ਹੈ। ਸਿਆਸੀ ਕਾਰਨਾਂ ਨਾਲ ਪੰਜਾਬ ਵਿਚ ਦਰਕਿਨਾਰ ਕੀਤੇ ਗਏ ਗੁਪਤਾ ਸਭ ਤੋਂ ਚੁਣੌਤੀਪੂਰਨ ਕਾਰਜ ਲਈ ਤਿਆਰ ਹੈ, ਜੋ ਕਸ਼ਮੀਰ ਵਿਚ ਨਵੇਂ ਸਿਰੇ ਤੋਂ ਟਾਰਗੈੱਟ ਕਤਲਾਂ ਦੇ ਪਿਛੋਕੜ ਵਿਚ ਆਉਂਦਾ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਅੱਤਵਾਦੀ, ਗੈਂਗਸਟਰ ਅਤੇ ਨਾਰਕੋ ਸਮੱਗਲਰਾਂ ਦਾ ਵਾਧਾ ਹੋ ਰਿਹਾ ਹੈ।
ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ
ਕਈ ਵਾਰ ਕੀਤੇ ਜਾ ਚੁੱਕੇ ਹਨ ਸਨਮਾਨਤ
ਉਨ੍ਹਾਂ ਨੇ ਪੰਜਾਬ ਵਿਚ ਅੱਤਵਾਦ ਦੇ ਪੜਾਅ ਦੌਰਾਨ 7 ਸਾਲ ਤੋਂ ਜ਼ਿਆਦਾ ਸਮੇਂ ਤੱਕ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਸੀਨੀਅਰ ਸੁਪਰਡੈਂਟ ਆਫ ਪੁਲਸ (ਜ਼ਿਲਾ ਪੁਲਸ ਪ੍ਰਮੁੱਖ) ਦੇ ਰੂਪ ਵਿਚ ਕਾਰਜ ਕੀਤਾ। ਉਨ੍ਹਾਂ ਨੇ 2004 ਤੱਕ ਡੀ. ਆਈ. ਜੀ. (ਜਲੰਧਰ ਰੇਂਜ), ਡੀ. ਆਈ. ਜੀ. (ਲੁਧਿਆਣਾ ਰੇਂਜ), ਡੀ. ਆਈ. ਜੀ. (ਕਾਉਂਟਰ ਇੰਟੈਲੀਜੈਂਸ), ਪੰਜਾਬ ਅਤੇ ਡੀ. ਆਈ. ਜੀ. (ਇੰਟੈਲੀਜੈਂਸ), ਪੰਜਾਬ ਦੇ ਰੂਪ ਵਿਚ ਵੀ ਕੰਮ ਕੀਤਾ। ਅਸ਼ਾਧਾਰਣ ਹਿੰਮਤ, ਸ਼ਾਨਦਾਰ ਬਹਾਦਰੀ ਅਤੇ ਉੱਚ ਕੋਟੀ ਦੀ ਜ਼ਿੰਮੇਵਾਰੀ ਪ੍ਰਤੀ ਸਮਰਪਣ ਲਈ ਉਨ੍ਹਾਂ ਨੂੰ ਬਹਾਦਰੀ ਲਈ 1992 ਵਿਚ ਪੁਲਸ ਮੈਡਲ ਅਤੇ ਬਹਾਦਰੀ ਲਈ 1994 ਵਿਚ ਬਾਰ ਟੂ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਵਲੋਂ ਸ਼ਲਾਘਾਯੋਗ ਸੇਵਾਵਾਂ ਲਈ ਪੁਲਸ ਤਮਗੇ ਅਤੇ ਸ਼ਾਨਦਾਰ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਨਾਲ ਵੀ ਉਨ੍ਹਾਂ ਨੂੰ 2011 ਵਿਚ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ 2000-01 ਵਿਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਵਾਸ਼ਿੰਗਟਨ ਡੀਸੀ (ਯੂ. ਐੱਸ. ਏ.) ਅਤੇ ਅਮਰੀਕੀ ਯੂਨੀਵਰਸਿਟੀ, ਵਾਸ਼ਿੰਗਟਨ ਡੀਸੀ ਵਿਚ ਵਿਜਿਟਿੰਗ ਪ੍ਰੋਫੈਸਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
ਅੱਤਵਾਦ ਵਿਰੋਧੀ ਮੁਹਿੰਮਾਂ ਨਾਲ ਹੈ ਪਛਾਣ
ਦਿਨਕਰ ਗੁਪਤਾ ਪੰਜਾਬ ਵਿਚ ਖੁਫ਼ੀਆ-ਆਧਾਰਿਤ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ 50 ਤੋਂ ਜ਼ਿਆਦਾ ਅੱਤਵਾਦੀ ਮਾਡਯੂਲ ਦਾ ਭਾਂਡਾ ਭੰਨਣ ਲਈ ਟੈਕਨਾਲੌਜੀ ਆਧਾਰਿਤ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਗੁਪਤਾ ਨੇ ਫਰਵਰੀ 2019 ਤੋਂ ਅਕਤੂਬਰ 2021 ਤੱਕ ਡੀ. ਜੀ. ਪੀ. ਪੰਜਾਬ ਦੇ ਰੂਪ ਵਿਚ ਕਾਰਜ ਕੀਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪ੍ਰਮੁੱਖ ਗੈਂਗਸਟਰਾਂ ਦਾ ਸਫਾਇਆ ਕੀਤਾ ਗਿਆ ਸੀ। ਡੀ. ਜੀ. ਪੀ. ਤਾਇਨਾਤ ਹੋਣ ਤੋਂ ਪਹਿਲਾਂ, ਗੁਪਤਾ ਡੀ. ਜੀ. ਪੀ., ਇੰਟੈਲੀਜੈਂਸ, ਪੰਜਾਬ ਦੇ ਰੂਪ ਵਿਚ ਤਾਇਨਾਤ ਰਹੇ, ਜਿਸ ਵਿਚ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ ਦੀ ਸਿੱਧੀ ਨਿਗਰਾਨੀ ਸ਼ਾਮਲ ਸੀ। ਸੂਬੇ ਦੇ ਅੱਤਵਾਦ ਨਿਰੋਧੀ ਦਸਤੇ ਅਤੇ ਸੰਗਠਤ ਅਪਰਾਧ ਕੰਟਰੋਲ ਇਕਾਈ ਦੀ ਵੀ ਉਨ੍ਹਾਂ ਨੇ ਅਗਵਾਈ ਕੀਤੀ।
ਉਨ੍ਹਾਂ ਨੇ ਜੂਨ 2004 ਤੋਂ ਜੁਲਾਈ 2012 ਤੱਕ ਗ੍ਰਹਿ ਮੰਤਰਾਲਾ (ਐੱਮ. ਐੱਚ. ਏ.) ਨਾਲ ਕੇਂਦਰੀ ਡੈਪੂਟੇਸ਼ਨ ’ਤੇ 8 ਸਾਲ ਦਾ ਕਾਰਜਕਾਲ ਕੀਤਾ, ਜਿਸ ਵਿਚ ਉਨ੍ਹਾਂ ਨੇ ਐੱਮ. ਐੱਚ. ਏ. ਦੇ ਵਿਸ਼ੇਸ਼ ਸੁਰੱਖਿਆ ਡਿਵੀਜ਼ਨ ਦੀ ਅਗਵਾਈ ਕਰਨ ਵਰਗੇ ਕਈ ਸੰਵੇਦਨਸ਼ੀਲ ਕਾਰਜ ਕੀਤੇ।
ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ