ਪਲਾਸਟਿਕ ਦੇ ਕੂਡ਼ੇ ਨੂੰ ਤਾਰਕੋਲ ’ਚ ਮਿਲਾ ਕੇ ਸਡ਼ਕਾਂ ਬਣਾਏਗਾ ਨਿਗਮ

08/29/2019 11:51:40 AM

ਚੰਡੀਗਡ਼੍ਹ  (ਰਾਏ) : ਨਗਰ ਨਿਗਮ ਪਲਾਸਟਿਕ ਦੇ ਕੂਡ਼ੇ ਨੂੰ ਤਾਰਕੋਲ ’ਚ ਮਿਲਾ ਕੇ ਸਡ਼ਕਾਂ ਬਣਾਉਣ ਲਈ ਵਰਤੋਂ ਕਰਨ ਲਈ ਹਾਟ ਮਿਕਸ ਪਲਾਂਟ ਲਗਾਏਗਾ। ਨਿਗਮ ਦੀ ਵਿੱਤ ਅਤੇ ਕਰਾਰ ਕਮੇਟੀ ਦੀ ਬੁੱਧਵਾਰ ਨੂੰ ਹੋਈ ਬੈਠਕ ’ਚ ਇਹ ਪਲਾਂਟ ਉਦਯੋਗਿਕ ਖੇਤਰ ਫੇਜ਼-1 ’ਚ ਲਗਾਉਣ ਦਾ ਫ਼ੈਸਲਾ ਲਿਆ ਗਿਆ। ਇਹ ਨਿਗਮ ਦੇ ਇੰਜਨੀਅਰਿੰਗ ਵਿੰਗ ਵਲੋਂ ਚਲਾਇਆ ਜਾਵੇਗਾ। ਮੇਅਰ ਰਾਜੇਸ਼ ਕਾਲੀਆ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਭਾਗ ਲਿਆ। ਇਸ ਤੋਂ ਇਲਾਵਾ ਕਮੇਟੀ ਦੇ ਮੈਂਬਰ ਭਰਤ ਕੁਮਾਰ, ਮਹੇਸ਼ ਇੰਦਰ ਸਿੰਘ, ਰਵੀਕਾਂਤ ਸ਼ਰਮਾ, ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਸ਼ੀਲਾ ਦੇਵੀ ਅਤੇ ਨਿਗਮ ਦੇ ਵਿਸ਼ੇਸ਼ ਕਮਿਸ਼ਨਰ ਸੰਜੇ ਕੁਮਾਰ ਝਾ, ਵਧੀਕ ਕਮਿਸ਼ਨਰ ਤਿਲਕ ਰਾਜ, ਐਸ.ਕੇ. ਜੈਨ ਅਤੇ ਅਨਿਲ ਕੁਮਾਰ ਗਰਗ, ਐਸ.ਈ. ਸ਼ੈਲੇਂਦਰ ਸਿੰਘ, ਐੱਸ. ਈ. (ਬੀ ਐਂਡ ਆਰ.) ਸੰਜੇ ਅਰੋਡ਼ਾ ਵੀ ਮੌਜੂਦ ਸਨ।
5 ਥਰਮਲ ਇਮੇਜ਼ਿੰਗ ਕੈਮਰੇ ਖਰੀਦੇ ਜਾਣਗੇ 
ਬੈਠਕ ’ਚ ਕਮੇਟੀ ਨੇ ਜੈਪੇਨੀਜ਼ ਗਾਰਡਨ ਸੈਕਟਰ-31 ’ਚ 2 ਖਾਲੀ ਕਿਓਸਕ ਦੀ ਨੀਲਾਮੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਮਨੀਮਾਜਰਾ ਦੇ ਸ਼ਿਵਾਲਿਕ ਗਾਰਡਨ ਖਾਲੀ ਕਿਓਸਕ ਨੂੰ ਵੀ ਖੁੱਲ੍ਹੀ ਨੀਲਾਮੀ ਦੇ ਮਾਧਿਅਮ ਨਾਲ ਦਿੱਤਾ ਜਾਵੇਗਾ। ਨਿਗਮ ਅੱਗ ਅਤੇ ਆਪਾਤਕਾਲੀਨ ਸੇਵਾਵਾਂ ਲਈ 42 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ 5 ਥਰਮਲ ਇਮੇਜ਼ਿੰਗ ਕੈਮਰੇ ਖਰੀਦੇਗਾ। ਕਮੇਟੀ ਨੇ ਸਫਾਈ ਕਰਮਚਾਰੀਆਂ ਨੂੰ ਸਰਦੀ ਅਤੇ ਗਰਮੀ ਦੀਆਂ ਵਰਦੀਆਂ ਦੇਣ ਦਾ ਵੀ ਫ਼ੈਸਲਾ ਲਿਆ।
10 ਬੁਸ਼ ਕਟਰ ਖਰੀਦੇਗਾ ਨਿਗਮ 
ਘਰਾਂ ਦੇ ਪਿੱਛੇ ਸਰਵਿਸ ਦੇ ਰੱਖ-ਰਖਾਅ ਲਈ ਨਿਗਮ ਸਫਾਈ ਵਿਭਾਗ ਲਈ 10 ਬੁਸ਼ ਕਟਰ ਖਰੀਦੇਗਾ। ਲੋਡਰ ਅਤੇ ਟਿੱਪਰ ਸਥਾਈ ਆਧਾਰ ’ਤੇ ਜਾਂ ਠੇਕੇ ’ਤੇ ਲਏ ਜਾ ਸਕਣਗੇ। ਕਮੇਟੀ ਨੇ ਰਾਸ਼ਟਰੀ ਪੱਧਰ ’ਤੇ ਸ਼ੁਰੂ ਕੀਤੇ ਗਏ ਪਾਣੀ ਸ਼ਕਤੀ ਅਭਿਆਨ ਦੇ ਤਹਿਤ ਵਿਅਕਤੀ ਜਨ ਲਈ ਆਈ. ਈ. ਸੀ. ਗਤੀਵਿਧੀਆਂ ਦੇ ਸੰਚਾਲਨ ਦੇ ਏਜੰਡੇ ਨੂੰ ਵੀ ਪਾਸ ਕੀਤਾ। ਮਨੀਮਾਜਰਾ ’ਚ ਪਾਕੇਟ ਨੰਬਰ 2 ਅਤੇ 3 ’ਚ ਸਥਿਤ ਰੈਨ ਬਸੇਰਾ ਭਵਨ ਨੂੰ ਮਾਨਸਿਕ ਰੂਪ ਤੋਂ ਪਾਗਲ ਬੱਚਿਆਂ ਲਈ ਸਾਧਨਾ ਸੋਸਾਇਟੀ ਵਲੋਂ ਚਲਾਏ ਜਾ ਰਹੇ ਹੋਮ ਦੀ ਲੀਜ਼ ਤਿੰਨ ਸਾਲ ਤੱਕ ਵਧਾਉਣ ਦਾ ਵੀ ਫ਼ੈਸਲਾ ਲਿਆ।


Babita

Content Editor

Related News