ਗੁਲਾਬੀ ਰੰਗ ’ਚ ਰੰਗੇ ਪਰਬਤਾਂ ਦੀ ਨਗਰੀ ‘ਚੋਪਤਾ’

Sunday, Apr 26, 2020 - 11:17 AM (IST)

ਗੁਲਾਬੀ ਰੰਗ ’ਚ ਰੰਗੇ ਪਰਬਤਾਂ ਦੀ ਨਗਰੀ ‘ਚੋਪਤਾ’

ਕਮਲ ਰਾਏਪੁਰ

ਅਪ੍ਰੈਲ ਮਹੀਨੇ ਪਹਾੜਾਂ ਵਿਚ ਕੁਦਰਤ ਜਵਾਨੀ ’ਚ ਪੈਰ ਰੱਖਦੀ ਜਾਪਦੀ ਹੁੰਦੀ ਹੈ। ਚਾਰੇ ਪਾਸੇ ਹਰਿਆਲੀ। ਰੁੱਖ ਨਵੇਂ ਕੋਮਲ ਬੱਚਿਆਂ ਵਰਗੇ ਪੱਤਿਆਂ ਨੂੰ ਜਨਮ ਦਿੰਦੇ ਨੇ । ਅਲਪਾਈਨ, ਜੰਗਲੀ ਸਟਾਬਰੀ, ਜੈਨਟੇਨੀਅਨ ਦੇ ਫ਼ੁੱਲ ਬਰਫ਼ਾਂ ਪਿਘਲੀਆਂ ਤੇ ਅਗੜਾਈ ਲੈਂਦੇ ਨੇ । ਅਸੀਂ ਸਵੇਰੇ 4 ਵਜੇ ਮੋਟਰਸਾਈਕਲ ਸਟਰਾਟ ਕੀਤੇ ਅਤੇ ਦੇਵਤਿਆਂ ਦੀ ਧਰਤੀ ਉਤਰਾਖੰਡ ਵੱਲ ਤੋਰ ਲਏ। ਅੰਬਾਲੇ ਤੋਂ ਬਰਸਾਤ ਸਾਨੂੰ ਵਾਪਿਸ ਮੋੜਨ ਲਈ ਆਪਣਾ ਜ਼ੋਰ ਦਿਖਾਉਣ ਲੱਗੀ ਪਰ ਸਾਡੇ ਹੌਸਲੇਂ ਸਾਹਮਣੇ ਪਾਉਟਾ ਸਾਹਿਬ ਪਹੁੰਚਦੇਂ ਪਹੁੰਚਦੇਂ ਬਰਸਾਤ ਨੇ ਹਾਰ ਮੰਨ ਲਈ। ਇਥੋਂ ਅੱਗੇ ਹਰਿਆਵਲ ਦੇ ਸਮੁੰਦਰ ਨਜ਼ਰ ਆਉਣ ਲੱਗੇ । ਦੇਹਰਾਦੂਨ ਹਰਿਦੁਆਰ ਨੈਸ਼ਨਲ ਹਾਈਵੇ ਨੰਬਰ-7 ਜੰਗਲ ਰੇਜ਼ ਵਿਚੋਂ ਲੰਘਕੇ ਜਾਂਦਾ ਹੈ। ਖੁੱਲ੍ਹੀ ਚੌੜੀ ਸੜਕ ’ਤੇ ਹੁਸੀਨ ਮੌਸਮ ਮੋਟਰਸਾਈਕਲ ’ਤੇ ਇਹੋ ਜਿਹੇ ਸਫ਼ਰ ਕਾਰ ਨਾਲੋਂ ਜ਼ਿਆਦਾ ਮਜ਼ੇਦਾਰ ਹੁੰਦੇ ਨੇ । ਚਾਰ ਕੁ ਵਜੇ ਰਿਸ਼ੀਕੇਸ਼ ਪਹੁੰਚ ਗਏ ।

ਰਿਸ਼ੀਕੇਸ਼ ਅਵਧੂਤ ਕੁਟੀਆ ਵਾਲਿਆਂ ਦੇ ਆਸ਼ਰਮ ਵਿਚ ਕਿਸੇ ਜਾਣਕਾਰ ਦੀ ਸਿਫ਼ਾਰਿਸ਼ ਨਾਲ ਕਮਰਾ ਮਿਲ ਗਿਆ। ਇਹ ਆਸ਼ਰਮ ਬਹੁਤ ਸੋਹਣੀ ਥਾਂ ’ਤੇ ਬਣਿਆ ਹੈ। ਸਾਹਮਣੇ ਦਸ ਕੁ ਕਦਮ ’ਤੇ ਗੰਗਾਂ ਨਦੀ ਲੰਘਦੀ ਹੈ ਅਤੇ ਉਸ ਤੋਂ ਪਿੱਛੇ ਹਿਮਾਲਿਆ ਦੇ ਉੱਚੇ ਪਹਾੜਾਂ ਦੀ ਅਮੁੱਕ ਲੜੀ ਕੁਦਰਤ ਨਾਲ ਇਸ਼ਕ ਹੋ ਜਾਣ ਦਾ ਅਹਿਸਾਸ ਕਰਾਉਂਦੀ ਹੈ। ਸ਼ਾਮ ਨੂੰ ਗੰਗਾ ਕਿਨਾਰੇ ਧੂਪ ਅਤੇ ਇਤਰ ਦੀਆਂ ਸੁਗੰਧੀਆਂ ਹਵਾ ਵਿਚ ਲਰਜ਼ ਰਹੀਆਂ ਸੀ । ਰੱਬ ਦੀ ਬੰਦਗੀ ਦੇ ਗੀਤ ਗਾਏ ਜਾ ਰਹੇ ਸੀ। ਠੰਡੀ ਹਵਾ ਹਿਰਦੇ ਠਾਰਦੀ ਸੀ । ਅਗਲੇ ਦਿਨ ਸਵੇਰੇ ਜਲਦੀ ਤੁਰ ਪਏ ਸਫ਼ਰ ਲੰਬਾਂ ਸੀ ਅੱਜ ਅਸੀਂ ਚੋਪਤਾ ਪਹੁੰਚਣਾ ਸੀ। ਸਵੇਰੇ ਰਸਤੇ ’ਤੇ ਹਰ ਪਾਸੇ ਸ਼ਾਂਤੀ ਹੀ ਸ਼ਾਂਤੀ ਸੀ। ਬੱਸ ਚਿੜੀਆਂ ਦੀ ਚਹਿਚਹਾਟ ਅਤੇ ਪਹਾੜਾਂ ਦੇ ਖੂਬਸੂਰਤ ਨਜ਼ਾਰੇ। ਇਸ ਮਹੀਨੇ ਟੂਰਿਸਟ ਘੱਟ ਹੁੰਦੇ ਨੇ ਇਸ ਲਈ ਸੜਕਾਂ ਖ਼ਾਲੀ ਹੀ ਸੀ। ਕੋਈ ਜਾਮ ਨਹੀਂ । ਮੀਂਹ ਫ਼ੇਰ ਆ ਜਾਂਦਾ ਪਰ ਹੁਣ ਅਸੀਂ ਰੁਕਦੇ ਨਹੀਂ ਭਿੱਜਦੇ ਹੋਏ ਅੱਗੇ ਵੱਧਦੇ ਹਾਂ ।

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ) 

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼ 3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ 

ਪੜ੍ਹੋ ਇਹ ਵੀ ਖਬਰ - ਕਣਕ ਦੀ ਵਾਢੀ ਅਤੇ ਮੰਡੀਕਰਨ ਵਿਚ ਦੇਰੀ ਦੀ ਵਜ੍ਹਾ: ਕੋਰੋਨਾ ਅਤੇ ਮੀਂਹ

ਥੋੜੀ ਦੇਰ ਬਾਅਦ ਮੌਸਮ ਸਾਫ਼ ਹੋ ਜਾਂਦਾ ਹੈ। ਦੁਪਹਿਰ ਤੱਕ ਊਖੀਮੱਠ ਲੰਘਕੇ ਅਸੀਂ ਕਾਫ਼ੀ ਉਚਾਈ ’ਤੇ ਪਹੁੰਚ ਜਾਂਦੇ ਹਾਂ। ਮੋਟਰਸਾਈਕਲਾਂ ਦਾ ਪੂਰਾ ਜ਼ੋਰ ਲੱਗ ਰਿਹਾ ਹੈ ਪਰ ਹੁਣ ਕੁਦਰਤ ਹੋਰ ਜ਼ਿਆਦਾ ਸੋਹਣੀ ਹੁੰਦੀ ਨਜ਼ਰ ਆਉਦੀਂ ਹੈ। ਪਰਬਤਾਂ ਦੀਆਂ ਚੋਟੀਆਂ ਦੇ ਮੂੰਹ ਬੱਦਲਾਂ ਦੀਆਂ ਲੋਈਆਂ ਵਿਚ ਲੁਕੇ ਹੋਏ ਨਜ਼ਰੀ ਨਹੀਂ ਪੈ ਰਹੇ । ਸ਼ਾਮ ਤੱਕ ਅਸੀਂ "ਸਾਰੀ" ਨਾਮ ਦੇ ਪਿੰਡ ਪਹੁੰਚ ਜਾਂਦੇ ਹਾਂ। ਇੱਥੋਂ ਚੋਪਤਾ ਵੀਹ ਕਿਲੋਮੀਟਰ ਰਹਿ ਗਿਆ ਪਰ ਅਸੀਂ ਪਹਿਲਾਂ "ਸਾਰੀ" ਪਿੰਡ ਮੋਟਰਸਾਈਕਲ ਖੜ੍ਹੇ ਕਰ ਦਿਉਰੀਆ ਤਾਲ ਲਈ ਤੁਰ ਪੈਦੇਂ ਹਾਂ। ਸਾਰਾ ਰਾਹ ਬੂਰਾਸ਼ ਦੇ ਰੁੱਖਾਂ ਨਾਲ ਸਜਿਆ ਹੋਇਆ ਲਾਲ ਗੁਲਾਬੀ ਰੰਗ ਦੇ ਰੁੱਖ ਖੁਸ਼ਕ ਹੋਈਆਂ ਸੋਚਾਂ ਨੂੰ ਤਰੋਤਾਜ਼ਾ ਕਰੀ ਜਾ ਰਹੇ ਨੇ। ਤਕਰੀਬਨ ਦੋ ਘੰਟੇ ਦੀ ਔਖੀ ਚੜ੍ਹਾਈ ਤੋਂ ਬਾਅਦ ਸਾਹਮਣੇ ਜੋ ਨਜ਼ਾਰਾ ਨਜ਼ਰੀ ਪੈਂਦਾ ਹੈ ਉਹ ਦੇਖਕੇ ਇਕ ਵਾਰ ਤਾਂ ਸੁੱਧ-ਬੁੱਧ ਭੁੱਲ ਜਾਂਦੀ ਹੈ। ਇਨ੍ਹਾਂ ਨੂਰ ਕੁਦਰਤ ਦੀਆਂ ਅਦਾਵਾਂ ਦਾ ਕੇ ਜੁਬਾਨ ਤੋਂ ਸ਼ਬਦ ਵਾਹ! ਨਿਕਲਦਾ ਹੈ।

PunjabKesari

ਦਿਉਰੀਆ ਤਾਲ ਝੀਲ ਵਿਚ ਚੌਖੰਭਾਂ ਦੀ ਬਰਫ਼ ਲੱਦੀ ਚੋਟੀ ਦਾ ਅਕਸ ਦਿੱਸ ਰਿਹਾ ਹੈ, ਇਹ ਚੋਟੀ ਇਥੋਂ ਸੌ ਦੋ ਸੌ ਕਿਲੋਮੀਟਰ ਦੂਰ ਹੈ ਪਰ ਕੁਦਰਤ ਦਾ ਅਜੀਬ ਕ੍ਰਿਸ਼ਮਾ ਹੈ ਕਿ ਇਹ ਇਨ੍ਹੀ ਦੂਰੋਂ ਵੀ ਝੀਲ ਦੇ ਪਾਣੀ ਵਿਚ ਹੂਬਹੂ ਦਿੱਸਦੀ ਹੈ। ਝੀਲ ਦੇ ਆਲੇ-ਦੁਆਲੇ ਬੂਰਾਂਸ਼ ਦੇ ਫ਼ੁੱਲਾਂ ਲੱਦੇ ਰੁੱਖ ਬਾਰਾਤੀਆਂ ਵਾਂਗ ਸਜੇ ਖੜ੍ਹੇ ਨੇ। ਝੀਲ ਦੇ ਆਲੇ-ਦੁਆਲੇ ਸਾਫ਼ ਸੁਥਰੇ ਮੈਦਾਨ ਨੇ, ਜਿੱਥੋਂ ਦੀ ਤੁਰ ਕੇ ਅਸੀਂ ਝੀਲ ਦੇ ਆਲੇ-ਦੁਆਲੇ ਚੱਕਰ ਲਾਉਦੇਂ ਹੋਏ ਕੁਦਰਤ ਦੇ ਸੁਹੱਪਣ ਨੂੰ ਨਿਹਾਰ ਰਹੇ ਹਾਂ। ਸ਼ਾਮ ਹੋਣ ਲੱਗਦੀ ਹੈ ਤਾਂ ਅਸੀਂ ਇੱਥੋਂ ਥੱਲੇ ਉਤਰ ਸਾਰੀ ਪਿੰਡ ਆ ਜਾਂਦੇ ਹਾਂ। ਅੱਜ ਚੋਪਤਾ ਪਹੁੰਚਣਾ ਹੈ।

ਰਸਤੇ ਵਿਚ ਇਕ ਦੁਕਾਨ ’ਤੇ ਬੂਰਾਂਸ਼ ਦੇ ਫ਼ੁੱਲਾਂ ਦਾ ਜੂਸ ਮਿਲ ਰਿਹਾ। ਤਿੰਨ ਗਿਲਾਸ ਲੈ ਲਏ ਵਾਹ ਕਿੰਨਾਂ ਸਵਾਦ ਜੂਸ ਹੈ, ਆਬੇ-ਹਿਆਤ ਵਰਗਾ। ਜੂਸ ਪੀ ਕੇ ਮੋਟਰਸਾਈਕਲ ਸਟਰਾਟ ਕਰ ਚੋਪਤਾ ਵੱਲ ਤੁਰ ਪਏ। ਸਾਰਾ ਰਾਹ ਗੁਲਾਬੀ ਰੰਗ ਵਿਚ ਰੰਗਿਆ ਪਿਆ। ਬੂਰਾਂਸ਼ ਦੇ ਫ਼ੁੱਲ ਹੀ ਫ਼ੁੱਲ ਹਰ ਜਗ੍ਹਾ। ਓ ਖੁਦਾ ਤੇਰੀ ਕੁਦਰਤ!  ਸੜਕ ਪੂਰੀ ਵਧੀਆ ਗਾਉਦੇਂ ਖੁਸ਼ੀਆਂ ਮਨਾਉਦੇਂ ਜਾ ਰਹੇ ਹਾਂ। ਸਭ ਕੁਝ ਭੁਲਾ ਦਿੱਤਾ ਕੁਦਰਤ ਨੇ ਆਪਣੇ ਆਗੋਸ਼ ਵਿਚ ਲੈ ਕੇ । ਦਿਲ ਕਰਦਾ ਏਥੇ ਹੀ ਰਹਿ ਜਾਈਏ। ਠੰਡ ਵੱਧ ਗਈ ਹੈ ਹੱਥ ਸੁੰਨ ਹੋ ਰਹੇ ਨੇ । ਗਿਅਰ ਬਦਲਣ ਲਈ ਕਲੱਚ ਵੀ ਬੜੀ ਮੁਸ਼ਕਲ ਨਾਲ ਦੱਬਿਆ ਜਾ ਰਿਹਾ । ਔਖੇ ਸੌਖੇ ਚੋਪਤਾ ਪਹੁੰਚ ਗਏ ਹਾਂ । ਕਮਰਾ ਲੈ ਕੇ ਰਜਾਈਆਂ ’ਚ ਵੜ੍ਹ ਗਏ । ਰਾਤ ਦੀ ਰੋਟੀ ਹੋਟਲ ਵਾਲੇ ਤੋਂ ਕਮਰੇ ਵਿਚ ਹੀ ਮੰਗਵਾ ਖਾ ਕੇ ਥਕਾਵਟ ਕਾਰਣ ਛੇਤੀ ਸੌਂ ਗਏ। ਸਵੇਰੇ ਅਸੀਂ ਸੰਸਾਰ ਦੇ ਸਭ ਤੋਂ ਉੱਚੇ ਭਗਵਾਨ ਸ਼ਿਵਜੀ ਦੇ ਮੰਦਿਰ ਤੁੰਗਨਾਥ ਲਈ ਪੈਦਲ ਚੜਾਈ ਚੜ੍ਹਨੀ ਹੈ। ਇਹ ਮੰਦਿਰ ਤਕਰੀਬਨ 12000 ਫ਼ੁੱਟ ਦੀ ਉੱਚਾਈ ’ਤੇ ਬਣਿਆ ਹੋਇਆ ਹੈ।

 ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 8 : ਗੁਰਦੇਬੋ ਭੂਆ 

ਪੜ੍ਹੋ ਇਹ ਵੀ ਖਬਰ - ਗੁਲਾਬੀ ਰੰਗ ’ਚ ਰੰਗੇ ਪਰਬਤਾਂ ਦੀ ਨਗਰੀ ‘ਚੋਪਤਾ’ 

ਪੜ੍ਹੋ ਇਹ ਵੀ ਖਬਰ - ਜਗਬਾਣੀ ਕਹਾਣੀਨਾਮਾ 6 : ‘ਕੀ ਮੈਂ ਇਹੋ ਜਿਹੀ ਕੁੜੀ ਹਾਂ’ 

ਪੜ੍ਹੋ ਇਹ ਵੀ ਖਬਰ - ਝੋਨੇ ਦੀ ਜਗ੍ਹਾ ਬੀਜੋ ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ : ਡਾ. ਸੁਖਸਾਗਰ ਸਿੰਘ

PunjabKesari

ਸਵੇਰੇ ਸੂਰਜ ਦੀਆਂ ਕਿਰਨਾਂ ਕਮਰੇ ਦੀ ਬਾਰੀ ਵਿਚ ਦੀ ਆ ਕੇ ਚਿਹਰੇ ਨੂੰ ਚੁੰਮ ਕੇ ਜਗਾ ਦਿੰਦੀਆ ਨੇ । ਉੱਠਕੇ ਆਪਣੇ ਰੁਕਸੈਕ ਹੋਟਲ ਵਿਚ ਹੀ ਛੱਡ ਅਸੀਂ ਚੜ੍ਹਾਈ ਚੜ੍ਹਨ ਲਈ ਤਿਆਰ ਹੋ ਜਾਂਦੇ ਹਾਂ। ਖਾਣਾ ਖਾ ਕੇ ਅਸੀਂ ਐਟਰੀਂ ਫ਼ੀਸ ਜਮ੍ਹਾਂ ਕਰਵਾ ਕੇ ਤੁੰਗਨਾਥ ਨੂੰ ਜਾਣ ਵਾਲੀ ਪਗਡੰਡੀ ’ਤੇ ਚੱਲਣ ਲੱਗਦੇ ਹਾਂ। ਥੋੜੀ ਦੇਰ ਬਾਅਦ ਚੜਾਈ ਸਖ਼ਤ ਹੋ ਜਾਂਦੀ ਹੈ ਤੇ ਹੁਣ ਰੁਕ-ਰੁਕ ਕੇ ਸਾਹ ਲੈ-ਲੈ ਕੇ ਅੱਗੇ ਵੱਧਣਾ ਪੈ ਰਿਹਾ ਹੈ। ਹੁਣ ਵਾਦੀ ਖ਼ੁੱਲ ਜਾਂਦੀ ਹੈ ਚਾਰੇ ਪਾਸੇ ਪਹਾੜਾਂ ’ਤੇ ਗੁਲਾਬੀ ਰੰਗ ਦੇ ਬੁਰਾਂਸ਼ ਦੇ ਫ਼ੁੱਲ ਇਵੇਂ ਲੱਗ ਰਹੇ ਨੇ ਜਿਵੇਂ ਹਰੇ ਰੰਗ ਦੇ ਉੱਤੇ ਕਿਸੇ ਨੇ ਗੁਲਾਬੀ ਰੰਗ ਡੋਲ੍ਹ ਦਿੱਤਾ ਹੋਵੇ। ਵਾਹ ਸਾਹਮਣੇ ਚੌਖੰਭਾ, ਬੰਦਰਪੂਛ ਤੇ ਨੰਦਾਂ ਦੇਵੀ ਪਰਬਤਾਂ ਦੀਆਂ ਚੋਟੀਆਂ ਕਾਲਜੇ ਖਿੱਚ ਪਾਉਦੀਆਂ ਨਜ਼ਰੀ ਪੈ ਰਹੀਆਂ ਨੇ । ਅੱਗੇ ਰਸਤੇ ’ਤੇ ਬਰਫ਼ ਪਈ ਹੋਣ ਕਾਰਨ ਸੰਭਲ-ਸੰਭਲ ਕੇ ਤੁਰਨਾ ਪੈ ਰਿਹਾ ਹੈ। ਇਹ ਬਰਫ਼ ਪੁਰਾਣੀ ਹੋ ਕੇ ਸ਼ੀਸ਼ੇ ਵਾਂਗ ਹੋ ਗਈ ਹੈ।

ਤੁਰਨਾ ਮੁਸ਼ਕਲ ਹੈ, ਤਿਲਕ-ਤਿਲਕ ਕੇ ਡਿੱਗ ਰਹੇ ਹਾਂ। ਅੱਗੇ ਵੱਧਣਾ ਬਹੁਤ ਖ਼ਤਰਨਾਕ ਹੋ ਗਿਆ ਹੈ। ਅਚਾਨਕ ਅੱਗੇ ਤੋਂ ਆਉਦਾ ਇਕ ਪਹਾੜੀਆ ਸਾਡੇ ਕਲ ਰੁਕ ਜਾਂਦਾ ਹੈ ਅਤੇ ਉਹ ਦੱਸਦਾ ਹੈ ਕਿ ਜ਼ੁਰਾਬਾਂ ਉਤਾਰ ਕੇ ਬੂਟਾਂ ਦੇ ਉੱਪਰ ਦੀ ਪਾ ਲਵੋ। ਇਸ ਤਰ੍ਹਾਂ ਬੂਟ ਸਲਿੱਪ ਨਹੀਂ ਹੋਣਗੇ। ਅਸੀਂ ਜੁਰਾਬਾਂ ਉਤਾਰ ਕੇ ਬੂਟਾਂ ਦੇ ਉੱਪਰ ਦੀ ਪਾ ਲੈਂਦੇ ਹਾਂ ਅਤੇ ਅੱਗੇ ਵੱਧਣ ਲੱਗਦੇ ਹਾਂ। ਪਹਾੜੀਏ ਦਾ ਦੱਸਿਆ ਇਹ ਆਈਡੀਆ ਵਾਕਿਆ ਹੀ ਕੰਮ ਕਰ ਰਿਹਾ ਹੈ, ਹੁਣ ਸਾਨੂੰ ਚੱਲਣ ਵਿਚ ਕੋਈ ਦਿੱਕਤ ਨਹੀਂ ਹੋ ਰਹੀ। ਤਿੰਨ ਘੰਟੇ ਚੱਲਣ ਤੋਂ ਬਾਅਦ ਅਸੀ ਮੰਦਿਰ ਕੋਲ ਪਹੁੰਚ ਗਏ ਹਾਂ। ਹਜ਼ਾਰਾਂ ਸਾਲ ਪੁਰਾਣਾ ਮੰਦਰ ਚਾਰੇ ਪਾਸਿਉ ਬਰਫ਼ ਨਾਲ ਲੁਕਿਆ ਇੰਝ ਲੱਗਦਾ ਹੈ ਜਿਵੇਂ ਕੋਈ ਸਾਧੂ ਚੌਕੜੀ ਮਾਰ ਕੇ ਬਰਫ਼ ਵਿਚ ਬੈਠਾ ਭਗਤੀ ਕਰਦਾ ਹੋਵੇ। ਚਾਰੇ ਪਾਸੇ ਬਰਫ਼ਾਂ ਲੱਦੀਆਂ ਚੋਟੀਆਂ ’ਤੇ ਉੱਡਦੇ ਬੱਦਲ ਸਵਰਗਾਂ ਦਾ ਰੂਪ ਲੱਗਦੇ ਨੇ ।

ਅਸੀਂ ਇਹ ਨਜ਼ਾਰਾ ਕਦੇ ਨਹੀਂ ਭੁੱਲ ਸਕਦੇ ਕੁਦਰਤ ਦੇ ਇਸ ਜਲਬੇ ਨੇ ਸਾਨੂੰ ਸਦਾ ਲਈ ਆਪਣਾ ਮੁਰੀਦ ਬਣਾ ਲਿਆ। ਵਾਹ ਕੁਦਰਤ ਤੂੰ ਕਿੱਡੀ ਸੋਹਣੀ ਹੈ। ਬਲਿਹਾਰੇ ਜਾਈਏ ਤੇਰੇ ਤੋਂ।

PunjabKesari


author

rajwinder kaur

Content Editor

Related News