ਪੰਜਾਬ ਪੁਲਸ ਮੁੜ ਸੁਰਖੀਆਂ ’ਚ: ਫਿਲੌਰ ਤੋਂ ਆਏ ਥਾਣੇਦਾਰ ਨੇ ਅੰਮ੍ਰਿਤਸਰ ਦੇ ਪ੍ਰਮੁੱਖ ਵਪਾਰੀ ਨੂੰ ਕੱਢੀਆਂ ਗੰਦੀਆਂ ਗਾਲਾ

Wednesday, May 26, 2021 - 06:13 AM (IST)

ਪੰਜਾਬ ਪੁਲਸ ਮੁੜ ਸੁਰਖੀਆਂ ’ਚ: ਫਿਲੌਰ ਤੋਂ ਆਏ ਥਾਣੇਦਾਰ ਨੇ ਅੰਮ੍ਰਿਤਸਰ ਦੇ ਪ੍ਰਮੁੱਖ ਵਪਾਰੀ ਨੂੰ ਕੱਢੀਆਂ ਗੰਦੀਆਂ ਗਾਲਾ

ਅੰਮ੍ਰਿਤਸਰ (ਇੰਦਰਜੀਤ) - ਕੋਵਿਡ-19 ਦੇ ਸੰਕਟ ਕਾਲ ’ਚ ਜਿੱਥੇ ਅੰਮ੍ਰਿਤਸਰ ਪੁਲਸ ਆਪਣੇ ਚੰਗੇ ਸੁਭਾਅ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ, ਉਥੇ ਫ਼ਿਲੌਰ ਤੋਂ ਅੰਮ੍ਰਿਤਸਰ ਤਾਇਨਾਤ ਹੋਏ ਇਕ ਥਾਣੇਦਾਰ ਨੂੰ ਪਤਾ ਨਹੀਂ ਕੀ ਸੁੱਝੀ ਕਿ ਅੰਮ੍ਰਿਤਸਰ ਦੇ ਇਕ ਆਟੋ ਪਾਰਟਸ ਦੇ ਵਪਾਰੀ ਨੂੰ ਬਿਨ੍ਹਾਂ ਵਜ੍ਹਾ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵੱਡੀ ਗੱਲ ਹੈ ਕਿ ਮੀਡੀਆ ਵੱਲੋਂ ਇਸਦੀ ਪੁਸ਼ਟੀ ਕਰਨ ’ਤੇ ਪਹਿਲਾਂ ਤਾਂ ਥਾਣੇਦਾਰ ਪੈਰ ਤੋਂ ਹੀ ਨਿਕਲ ਗਿਆ ਕਿ ਮੇਰੀ ਕੋਈ ਗੱਲ ਹੀ ਨਹੀਂ ਹੋਈ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਅੰਮ੍ਰਿਤਸਰ ਦੀ ਹਾਇਡ ਮਾਰਕੀਟ ’ਚ ਸਥਿਤ ਆਟੋਪਾਰਟਸ ਦਾ ਦੁਕਾਨਦਾਰ ਰਿਤਿਕ ਸੋਢੀ ਸ਼ਨੀਵਾਰ ਸ਼ਾਮ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਗੋਪਾਲ ਮੰਦਿਰ ਨਜ਼ਦੀਕ ਇਕ ਪੁਲਸ ਦਾ ਨਾਕਾ ਲਗਾ ਹੋਇਆ ਸੀ। ਇਸ ਦੌਰਾਨ ਪੁਲਸ ਲੋਕਾਂ ਦੇ ਦਸਤਾਵੇਜ਼ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਕੁਝ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਸ ਉਨ੍ਹਾਂ ਨੂੰ ਜ਼ੁਬਾਨੀ ਵਾਰਨਿੰਗ ਦੇ ਕੇ ਛੱਡ ਰਹੇ ਸੀ। ਕੁਲ ਮਿਲਾਕੇ ਲੋਕ ਸੰਤੁਸ਼ਟ ਸਨ। ਉੱਥੇ ਉਕਤ ਵਪਾਰੀ ਰਿਤਿਕ ਸੋਢੀ ਦੀ ਜਦੋਂ ਵਾਰੀ ਆਈ ਤਾਂ ਇਕ ਥਾਣੇਦਾਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਕਾਗਜ਼ਾਤ ਨਹੀਂ ਹਨ। ਜੇਕਰ ਹੈ ਤਾਂ ਘਰ ਤੋਂ ਲੈ ਆਓ। 

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਇਸ ’ਤੇ ਅਮਲ ਕਰਦੇ ਹੋਏ ਵਪਾਰੀ ਨੇ ਆਪਣੇ ਦਸਤਾਵੇਜ਼ ਘਰ ਤੋਂ ਮੰਗਵਾ ਲਏ ਤਾਂ ਉੱਥੇ ’ਤੇ ਤਾਇਨਾਤ ਥਾਣੇਦਾਰ ਨੇ ਵੱਡੀ ਨਿਮਰਤਾ ਨਾਲ ਉਸਦੇ ਦਸਤਾਵੇਜ਼ ਵਾਪਸ ਕਰ ਦਿੱਤੇ। ਇਸ ਟੀਮ ’ਚ ਨਾਕੇ ’ਤੇ ਤਾਇਨਾਤ ਇਕ ਥਾਣੇਦਾਰ ਜੋ ਫ਼ਿਲੌਰ ਤੋਂ ਆਇਆ ਹੈ, ਨੇ ਵਪਾਰੀ ਰਿਤਿਕ ਸੋਢੀ ਨੂੰ ਰੋਕ ਲਿਆ ਅਤੇ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਪਾਰੀ ਨੇ ਦੱਸਿਆ ਕਿ ਅਜਿਹੀ ਗੰਦੀ ਸ਼ਬਦਾਵਲੀ ਉਸ ਨੇ ਆਪਣੇ ਜੀਵਨ ’ਚ ਕਦੇ ਨਹੀਂ ਸੁਣੀ ਜਿੰਨੀ ਉਸ ਥਾਣੇਦਾਰ ਨੇ ਵਰਤੀ।

ਪੜ੍ਹੋ ਇਹ ਵੀ ਖਬਰ - ਸ਼੍ਰੀਨਗਰ ਵਿਖੇ ਟਰੱਕ ਹਾਦਸੇ ’ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਭੁੰਬਾ ਮਾਰ ਰੋਇਆ ਪਰਿਵਾਰ

ਇਸ ਸਬੰਧ ’ਚ ਜ਼ਿਲ੍ਹਾ ਅੰਮ੍ਰਿਤਸਰ ਆਟੋ-ਪਾਰਟਸ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਭੂਸ਼ਣ ਸ਼ਰਮਾ, ਸੀਨੀਅਰ ਉਪ-ਪ੍ਰਧਾਨ ਕਮਲਜੀਤ ਸਿੰਘ ਬੱਲ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਜੇਕਰ ਪੁਲਸ ਅਜਿਹੇ ਨਸੀਅਤ ਸ਼ਰੀਫ ਵਿਅਕਤੀ ਨੂੰ ਇੰਨ੍ਹਾਂ ਤੰਗ ਕਰ ਰਹੀ ਹੈ ਤਾਂ ਇਹ ਗੱਲ ਵੱਡੀ ਦਿਲ ਦੁਖਾਉਣ ਵਾਲੀ ਹੈ। ਉੱਧਰ ਸਕਰੈਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਬਿੱਟੂ ਨੇ ਵੀ ਇਸ ਮਾਮਲੇ ’ਤੇ ਸਖ਼ਤ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਹੈ ਕਿ ਇਸ ’ਤੇ ਸਖ਼ਤ ਨੋਟਿਸ ਲਿਆ ਜਾਵੇ।

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)


author

rajwinder kaur

Content Editor

Related News