ਫਗਵਾੜਾ ਜ਼ਿਮਨੀ ਚੋਣ: ਕਾਊਂਟਿੰਗ ਸੈਂਟਰ 'ਚ ਭਾਜਪਾ ਉਮੀਦਵਾਰ ਰਾਜੇਸ਼ ਬੱਗਾ ਨੇ ਲਾਏ ਡੇਰੇ (ਵੀਡੀਓ)

10/24/2019 9:56:25 AM

ਫਗਵਾੜਾ (ਹਰਜੋਤ) — 21 ਅਕਤੂਬਰ ਨੂੰ ਹੋਈ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਤੋਂ ਸ਼ੁਰੂ ਹੋ ਗਈ ਹੈ। ਗੁਰੂ ਨਾਨਕ ਕਾਲਜ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਸਾਰ ਹੀ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੇ ਕਾਊਂਟਿੰਗ ਸੈਂਟਰ 'ਤੇ ਡੇਰੇ ਲਗਾ ਲਏ ਹਨ। ਇਥੇ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਦਾ ਸਿੱਧਾ ਮੁਕਾਬਲਾ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਹੋ ਰਿਹਾ ਹੈ। ਹੁਣ ਤੱਕ ਦੇ ਸਾਹਮਣੇ ਆਏ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ ਬੱਗਾ ਨਾਲੋਂ 2 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਫਗਵਾੜਾ ਦੀ ਸੀਟ ਤੋਂ ਕੁੱਲ 10 ਉਮੀਦਵਾਰ ਚੋਣ ਮੈਦਾਨ 'ਚ ਨਿਤਰੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਪੰਜਾਬ ਦੀ ਜਨਤਾ ਵੱਲੋਂ ਕਰ ਦਿੱਤਾ ਜਾਵੇਗਾ।


shivani attri

Content Editor

Related News