ਫਗਵਾੜਾ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਈ ਵੋਟ (ਵੀਡੀਓ)
Monday, Oct 21, 2019 - 10:05 AM (IST)
ਫਗਵਾੜਾ (ਸੋਨੂੰ, ਹਰਜੋਤ)—ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਪੈਣ ਦਾ ਕੰਮ ਸਵੇਰੇ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥਾਂ 'ਤੇ ਪੁੱਜ ਰਹੇ ਹਨ। ਆਮ ਲੋਕਾਂ ਦੇ ਨਾਲ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਪਰਿਵਾਰ ਦੇ ਨਾਲ ਫਗਵਾੜਾ ਵਿਖੇ ਮਾਰਕਿਟ ਕਮੇਟੀ ਦਫਤਰ ਵੋਟ ਪਾਈ।
ਦੱਸਣਯੋਗ ਹੈ ਕਿ ਅੱਜ ਪੰਜਾਬ 'ਚ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ 'ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸੀਟਾਂ 'ਤੇ 33 ਉਮੀਦਵਾਰ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ। ਇਨ੍ਹÎਾਂ ਚੋਣਾਂ ਦੇ ਨਤੀਜੇ 24 ਤਰੀਕ ਨੂੰ ਐਲਾਨੇ ਜਾਣਗੇ। ਵੋਟਿੰਗ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਫਗਵਾੜਾ ਜ਼ਿਮਨੀ ਚੋਣ: 9 ਵਜੇ ਤੱਕ 7.6 ਫੀਸਦੀ ਹੋਈ ਪੋਲਿੰਗ