ਪੀ. ਜੀ. ਆਈ. ਰਿਸਰਚ ਦਾ ਖੁਲਾਸਾ, ਇਸ ਕਾਰਨ ਹੁੰਦਾ ਹੈ ''ਕਿੰਨਰਾਂ'' ਦਾ ਜਨਮ

Saturday, Nov 25, 2017 - 11:48 AM (IST)

ਪੀ. ਜੀ. ਆਈ. ਰਿਸਰਚ ਦਾ ਖੁਲਾਸਾ, ਇਸ ਕਾਰਨ ਹੁੰਦਾ ਹੈ ''ਕਿੰਨਰਾਂ'' ਦਾ ਜਨਮ

ਚੰਡੀਗੜ੍ਹ (ਅਰਚਨਾ ਸੇਠੀ) : ਜੀਨਸ ਦੀ ਗੜਬੜੀ ਨੇ ਨਾਰਥ ਇੰਡੀਆ ਵਿਚ 324 ਕਿੰਨਰਾਂ ਨੂੰ ਜਨਮ ਦਿੱਤਾ। ਪੀ. ਜੀ. ਆਈ. ਦੀ ਰਿਸਰਚ ਦੀ ਮੰਨੀਏ ਤਾਂ ਐੱਸ. ਆਰ. ਵਾਈ. ਜੀਨ (ਸੈਕਸ ਡਿਟਰਮਾਈਨਿੰਗ ਰਿਜਨ) ਦੀ ਵਜ੍ਹਾ ਨਾਲ ਵਾਈ ਕ੍ਰੋਮੋਸੋਮ ਵਿਚ ਡਿਫੈਕਟ ਆ ਜਾਂਦਾ ਹੈ। ਇਹ ਡਿਫੈਕਟ ਮੇਲ ਵਿਚ ਫੀਮੇਲ ਜਾਂ ਫੀਮੇਲ ਵਿਚ ਮੇਲ ਦੇ ਅੰਗ ਜਾਂ ਹਾਰਮੋਨ ਬਣਾਉਣ ਲਈ ਸਿਗਨਲ ਦੇ ਦਿੰਦਾ ਹੈ। ਐੱਸ. ਆਰ. ਵਾਈ. ਜੀਨ ਜੇਕਰ ਵਾਈ ਕ੍ਰੋਮੋਸੋਮ ਨਾਲ ਮਿਲ ਜਾਵੇ ਤਾਂ ਫੀਮੇਲ ਓਵਰੀ ਵਿਚ ਇਹ ਜੀਨ ਪਹੁੰਚ ਜਾਂਦਾ ਹੈ ਤੇ ਫੀਮੇਲ ਵਿਚ ਮੇਲ ਹਾਰਮੋਨ ਬਣਨ ਲਗਦੇ ਹਨ, ਜਦਕਿ ਐਕਸ ਕ੍ਰੋਮੋਸੋਮ ਦੀ ਖਰਾਬੀ ਕਾਰਨ ਮੇਲ ਵਿਚ ਫੀਮੇਲ ਹਾਰਮੋਨ ਬਣਨ ਲਗਦੇ ਹਨ। ਪੀ. ਜੀ. ਆਈ. ਦੇ ਐਂਡੋਕ੍ਰਾਇਨੋਲਾਜੀ ਵਿਭਾਗ ਦੀ ਰਿਸਰਚ ਦੀ ਮੰਨੀਏ ਤਾਂ ਪਿਛਲੇ 30 ਸਾਲਾਂ ਵਿਚ ਪੀ. ਜੀ. ਆਈ. ਪਹੁੰਚੇ 323 ਕਿੰਨਰਾਂ ਵਿਚੋਂ 84 ਅਜਿਹੇ ਮੇਲ ਸਨ, ਜਿਨ੍ਹਾਂ ਵਿਚ ਫੀਮੇਲ ਵਾਲੇ ਜੀਨਸ ਮੌਜੂਦ ਸਨ, 100 ਦੇ ਕਰੀਬ ਅਜਿਹੀਆਂ ਫੀਮੇਲ ਸਨ, ਜਿਨ੍ਹਾਂ ਵਿਚ ਪੁਰਸ਼ਾਂ ਵਾਲੇ ਜੀਨ ਮਿਲੇ, ਜਦਕਿ 140 ਅਜਿਹੇ ਕਿੰਨਰ ਸਨ, ਜਿਨ੍ਹਾਂ ਵਿਚ ਇਹ ਵੀ ਪਤਾ ਨਹੀਂ ਲੱਗਾ ਕਿ ਉਹ ਫੀਮੇਲ ਸਨ ਜਾਂ ਫਿਰ ਮੇਲ ਸਨ। ਜਿਨ੍ਹਾਂ ਫੀਮੇਲ ਵਿਚ ਮੇਲ ਜੀਨਸ ਦੇਖੇ ਗਏ, ਉਨ੍ਹਾਂ ਦੇ ਦਾੜ੍ਹੀ-ਮੁੱਛ ਸੀ, ਉਨ੍ਹਾਂ ਦੀ ਟੇਸਟੀਜ ਜਾਂ ਤਾਂ ਪੇਟ ਦੇ ਨਾਲ ਚਿੰਬੜੀ ਹੋਈ ਸੀ ਜਾਂ ਫਿਰ ਪੇਟ ਦੇ ਅੰਦਰ ਹੀ ਰਹਿ ਗਈ ਸੀ। ਮੇਲ ਵਿਚ ਮੇਲ ਆਰਗਨ ਅਧੂਰੇ ਰਹਿ ਗਏ ਸਨ ਜਾਂ ਉਨ੍ਹਾਂ ਵਿਚ ਫੀਮੇਲ ਫੀਚਰਜ਼ ਵੀ ਆ ਚੁੱਕੇ ਸਨ।
ਰਿਸਰਚ ਨੇ ਇਹ ਵੀ ਖੁਲਾਸਾ ਕੀਤਾ ਕਿ ਅਜਿਹੇ ਬੱਚਿਆਂ ਨੂੰ ਛੁਪਾ ਕੇ ਰੱਖਿਆ ਗਿਆ, ਉਨ੍ਹਾਂ ਨੂੰ ਡਾਕਟਰਾਂ ਤੋਂ ਦੂਰ ਰੱਖਿਆ ਗਿਆ, ਜਦਕਿ ਜੇਕਰ ਘੱਟ ਉਮਰ ਵਿਚ ਅਜਿਹੇ ਬੱਚੇ ਦਾ ਟ੍ਰੀਟਮੈਂਟ ਜਾਂ ਸਰਜਰੀ ਕਰ ਦਿੱਤੀ ਜਾਂਦੀ ਤਾਂ ਉਸਦੇ ਚੰਗੇ ਰਿਜ਼ਲਟ ਆ ਸਕਦੇ ਸਨ। ਇਹ ਬੱਚੇ ਜਦੋਂ 12 ਜਾਂ 13 ਸਾਲ ਦੇ ਹੋਏ ਤੇ ਜਦੋਂ ਉਨ੍ਹਾਂ ਦੇ ਬ੍ਰੇਨ ਨੇ ਉਨ੍ਹਾਂ ਨੂੰ ਸਿਗਨਲ ਦੇਣਾ ਸ਼ੁਰੂ ਕੀਤਾ ਕਿ ਉਹ ਮੇਲ ਹਨ ਜਾਂ ਫੀਮੇਲ, ਤਦ ਉਨ੍ਹਾਂ ਨੇ ਡਾਕਟਰਾਂ ਦਾ ਦਰਵਾਜ਼ਾ ਖੜਕਾਇਆ।
ਪੀ. ਜੀ. ਆਈ. ਨੇ ਇਸ ਤਰ੍ਹਾਂ ਕੀਤੀ ਰਿਸਰਚ
ਪੀ. ਜੀ. ਆਈ. ਦੇ ਐਂਡੋਕ੍ਰਾਇਨੋਲਾਜੀ ਵਿਭਾਗ ਦੇ ਹੈੱਡ ਪ੍ਰੋ. ਅਨਿਲ ਭੰਸਾਲੀ ਤੇ ਹੋਰਨਾਂ ਡਾਕਟਰਾਂ ਵਿਚ ਪ੍ਰੋ. ਰਮਾ ਵਾਲੀਆ, ਪ੍ਰੋ. ਕਿਮ ਵਾਯਾਫਾਈ, ਪ੍ਰੋ. ਕੁਮਾਰ ਐੱਸ. ਆਦਿ ਦੀ ਅਗਵਾਈ ਵਿਚ ਡਾ. ਮਨਦੀਪ ਸਿੰਗਲਾ ਨੇ ਇਹ ਜਾਣਨ ਲਈ ਰਿਸਰਚ ਕੀਤੀ ਕਿ ਸੈਕਸ ਆਰਗਨ ਡਿਵੈੱਲਪਮੈਂਟ ਡਿਸਆਰਡਰ ਦੀ ਵਜ੍ਹਾ ਕੀ ਹੈ, ਕਿੰਨਰਾਂ ਦਾ ਜਨਮ ਕਿਉਂ ਹੁੰਦਾ ਹੈ? 30 ਸਾਲਾਂ ਦੇ ਪੀ. ਜੀ. ਆਈ. ਦੇ ਐਂਡੋਕ੍ਰਾਇਨੋਲਾਜੀ ਵਿਭਾਗ ਵਿਚ 324 ਅਜਿਹੇ ਲੋਕ ਇਲਾਜ ਲਈ ਪਹੁੰਚੇ, ਜਿਨ੍ਹਾਂ ਨੂੰ ਕੁਦਰਤ ਨੇ ਨਾ ਹੀ ਪੁਰਸ਼ ਤੇ ਨਾ ਹੀ ਔਰਤ ਦਾ ਸਰੀਰ ਦਿੱਤਾ ਹੈ। ਕੁਝ ਅਜਿਹੇ ਪੁਰਸ਼ ਵੀ ਟ੍ਰੀਟਮੈਂਟ ਲਈ ਆਏ ਜਿਹੜੇ ਪੁਰਸ਼ ਸਨ ਪਰ ਉਨ੍ਹਾਂ ਦੇ ਸਰੀਰ ਵਿਚ ਔਰਤਾਂ ਦੇ ਅੰਗ ਵੀ ਮੌਜੂਦ ਸਨ। ਅਜਿਹੀਆਂ ਮਹਿਲਾਵਾਂ ਨੇ ਵੀ ਜਨਮ ਲਿਆ, ਜਿਨ੍ਹਾਂ ਨੂੰ ਕੁਦਰਤ ਨੇ ਅੱਧਾ ਸਰੀਰ ਪੁਰਸ਼ ਦਾ ਦਿੱਤਾ ਸੀ।
12 ਸਾਲ ਦੀ ਉਮਰ ਵਿਚ ਦਿਮਾਗ ਨੇ ਦਿੱਤਾ ਸਿਗਨਲ ਕਿ ਲੜਕੇ ਹੋ ਤੁਸੀਂ
ਹਿਮਾਚਲ ਪ੍ਰਦੇਸ਼ ਵਿਚ 20 ਸਾਲ ਪਹਿਲਾਂ ਇਕ ਅਜਿਹੇ ਲੜਕੇ ਨੇ ਜਨਮ ਲਿਆ, ਜਿਸਦੇ ਸਰੀਰ 'ਚ ਲੜਕੀ ਦੇ ਅੰਗ ਵੀ ਮੌਜੂਦ ਸੀ। ਕਿੰਨਰ ਮੰਨ ਕੇ ਪੇਰੈਂਟਸ ਨੇ ਅਜਿਹੇ ਬੱਚੇ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਤੇ ਬੱਚੇ ਨੂੰ ਆਸ਼ਰਮ ਨੂੰ ਸੌਂਪ ਦਿੱਤਾ। ਆਸ਼ਰਮ ਵਿਚ ਬੱਚੇ ਨੂੰ ਛੱਡਣ ਤੋਂ ਬਾਅਦ ਪੇਰੈਂਟਸ ਨੇ ਕਦੇ ਬੱਚੇ ਦੀ ਸਾਰ ਨਹੀਂ ਲਈ। ਆਸ਼ਰਮ ਨੇ ਬੱਚੇ ਨੂੰ ਲੜਕੀ ਦੀ ਤਰ੍ਹਾਂ ਪਾਲਿਆ। ਉਸ ਨੂੰ ਲੜਕੀ ਦਾ ਹੀ ਨਾਂ ਦਿੱਤਾ ਗਿਆ। ਲੜਕੀ ਜਦੋਂ 12 ਸਾਲ ਦੀ ਹੋਈ ਤਾਂ ਉਸਦੇ ਦਿਮਾਗ ਨੇ ਸਿਗਨਲ ਦੇਣਾ ਸ਼ੁਰੂ ਕੀਤਾ ਕਿ ਉਹ ਲੜਕੀ ਨਹੀਂ, ਸਗੋਂ ਇਕ ਲੜਕਾ ਹੈ। ਉਸਦੇ ਦਿਮਾਗ ਨੇ ਦੱਸਣਾ ਸ਼ੁਰੂ ਕੀਤਾ ਕਿ ਉਹ ਇਕ ਲੜਕਾ ਹੈ। ਤਦ ਉਸਨੇ ਦੋਸਤਾਂ ਦੀ ਮਦਦ ਨਾਲ ਡਾਕਟਰਾਂ ਨਾਲ ਕੰਸਲਟੈਂਟ ਕਰਨੀ ਸ਼ੁਰੂ ਕਰ ਦਿੱਤੀ। ਪੀ. ਜੀ. ਆਈ. ਦੇ ਡਾਕਟਰਾਂ ਨਾਲ ਲੜਕੀ ਨੇ ਸਾਲ 2015 ਵਿਚ ਸੰਪਰਕ ਕੀਤਾ। ਐਂਡੋਕ੍ਰਾਇਨੋਲਾਜੀ, ਯੂਰੋਲਾਜੀ ਤੇ ਸਾਇਕੋਲਾਜੀ ਦੇ ਡਾਕਟਰਾਂ ਨੇ ਮਿਲ ਕੇ ਲੜਕੀ ਦੀ ਸਰਜਰੀ ਕੀਤੀ ਤੇ ਉਸ ਨੂੰ ਪੁਰਸ਼ ਬਣਾ ਦਿੱਤਾ। ਉਸਦੇ ਸਰੀਰ ਦੇ ਅਧੂਰੇ ਫੀਮੇਲ ਆਰਗਨ ਹਟਾ ਦਿੱਤੇ ਗਏ, ਜਦਕਿ ਮੇਲ ਆਰਗਨ ਨੂੰ ਸਰਜਰੀ ਰਾਹੀਂ ਵਿਕਸਤ ਕਰ ਦਿੱਤਾ ਤੇ ਉਸਨੇ ਟੇਸਟੋਸਟੇਰੋਨ ਹਾਰਮੋਨ ਬਣਾਉਣੇ ਸ਼ੁਰੂ ਕਰ ਦਿੱਤੇ।
ਦੁਨੀਆ ਤੋਂ ਛੁਪਾਉਂਦੇ ਹਨ ਤੱਥ
ਅਧਿਐਨਕਰਤਾ ਡਾ. ਮਨਦੀਪ ਸਿੰਗਲਾ ਨੇ ਦੱਸਿਆ ਕਿ ਰਿਕਾਰਡ ਇਹ ਕਹਿੰਦਾ ਹੈ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਨਾ ਤਾਂ ਪੁਰਸ਼ ਦਾ ਪੂਰਾ ਸਰੀਰ ਮਿਲਿਆ ਤੇ ਨਾ ਹੀ ਔਰਤ ਦਾ, ਉਹ ਸਮਾਜ ਤੋਂ ਲੁਕ ਕੇ ਰਹਿਣਾ ਚਾਹੁੰਦੇ ਹਨ ਤੇ ਉਦੋਂ ਡਾਕਟਰ ਕੋਲ ਪਹੁੰਚਦੇ ਹਨ, ਜਦੋਂ ਉਨ੍ਹਾਂ ਦੀ ਪਛਾਣ ਦੁਨੀਆ ਦੇ ਸਾਹਮਣੇ ਉਜਾਗਰ ਹੋਣ ਲਗਦੀ ਹੈ ਜਾਂ ਉਨ੍ਹਾਂ ਦਾ ਦਿਮਾਗ ਉਨ੍ਹਾਂ ਨੂੰ ਲਗਾਤਾਰ ਸਿਗਨਲ ਦੇ ਕੇ ਦੱਸਦਾ ਹੈ ਕਿ ਉਹ ਪੁਰਸ਼ ਨਹੀਂ, ਸਗੋਂ ਔਰਤ ਹਨ ਜਾਂ ਔਰਤ ਨਹੀਂ ਪੁਰਸ਼ ਹਨ। ਪੀ. ਜੀ. ਆਈ. ਵਿਚ ਪਹੁੰਚੇ ਅਜਿਹੇ ਮਰੀਜ਼ ਦੇ ਮੇਲ ਤੇ ਫੀਮੇਲ ਆਰਗਨ ਦੀ ਗ੍ਰੋਥ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਸਰਜਰੀ ਕੀਤੀ ਗਈ ਤੇ ਉਨ੍ਹਾਂ ਨੂੰ ਹਾਰਮੋਨ ਦਿੱਤੇ ਗਏ, ਜਦਕਿ ਉਸ ਤੋਂ ਪਹਿਲਾਂ ਉਨ੍ਹਾਂ ਦੇ ਆਰਗਨ ਡਿਵੈੱਲਪ ਨਾ ਹੋਣ ਦੀ ਵਜ੍ਹਾ ਲੱਭਣ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ। ਅਲਟ੍ਰਾਸਾਊਂਡ, ਐੱਮ. ਆਰ. ਆਈ., ਲੈਪਰੋਸਕੋਪੀ, ਜੇਨਿਟੋਸਕੋਪੀ, ਓਵੋਟੇਸਟੀਕਿਊਲਰ ਡੀ. ਐੱਸ. ਡੀ., ਕੇਰੀਓਟਾਈਪ ਕੀਤੇ ਗਏ। ਡਾ. ਸਿੰਗਲਾ ਮੁਤਾਬਿਕ ਸੈਕਸ ਡਿਵੈੱਲਪਮੈਂਟ ਡਿਸਆਰਡਰ ਨਾਲ 4500 ਵਿਚੋਂ ਇਕ ਵਿਅਕਤੀ ਪੀੜਤ ਹੁੰਦਾ ਹੈ। ਜੀਨ ਦੀ ਗੜਬੜੀ ਦੇ ਕਾਰਨ ਮਾਂ ਦੀ ਕੁੱਖ ਵਿਚ ਪਲ ਰਹੇ ਬੱਚੇ ਦੇ ਸੈਕਸ ਆਰਗਨ ਡਿਵੈੱਲਪ ਨਹੀਂ ਹੋ ਸਕਦੇ।
ਕਾਊਂਸਲਿੰਗ ਦੇ ਆਧਾਰ 'ਤੇ ਕੀਤੇ ਆਪ੍ਰੇਸ਼ਨ
ਡਾ. ਸਿੰਗਲਾ ਨੇ ਦੱਸਿਆ ਕਿ ਜਿਹੜੇ ਲੋਕ ਨਾ ਤਾਂ ਪੁਰਸ਼ ਤੇ ਨਾ ਹੀ ਔਰਤ ਸਨ, ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ ਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਲੜਕੀਆਂ ਵੱਲ ਜ਼ਿਆਦਾ ਝੁਕਾਅ ਮਹਿਸੂਸ ਹੁੰਦਾ ਹੈ ਜਾਂ ਫਿਰ ਲੜਕਿਆਂ ਵੱਲ। ਇਨ੍ਹਾਂ ਸਾਰੇ ਸਵਾਲਾਂ ਦੇ ਆਧਾਰ 'ਤੇ ਤੈਅ ਕੀਤਾ ਗਿਆ ਕਿ ਉਨ੍ਹਾਂ ਨੂੰ ਪੁਰਸ਼ ਜਾਂ ਫਿਰ ਔਰਤ ਦਾ ਸਰੀਰ ਦਿੱਤਾ ਜਾਵੇ।
 


Related News