ਪੀ. ਜੀ. ਆਈ. ''ਚੋਂ ਛੁੱਟੀ ਮਿਲਣ ਤੋਂ ਬਾਅਦ ਹਰਸਿਮਰਤ ਨੇ ਫੇਸਬੁੱਕ ''ਤੇ ਦਿੱਤੀ ਇਹ ਜਾਣਕਾਰੀ

Sunday, Dec 06, 2020 - 08:17 PM (IST)

ਪੀ. ਜੀ. ਆਈ. ''ਚੋਂ ਛੁੱਟੀ ਮਿਲਣ ਤੋਂ ਬਾਅਦ ਹਰਸਿਮਰਤ ਨੇ ਫੇਸਬੁੱਕ ''ਤੇ ਦਿੱਤੀ ਇਹ ਜਾਣਕਾਰੀ

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੋਰ ਰਿਪੋਰਟਾਂ ਵੀ ਠੀਕ ਆਈਆਂ ਹਨ। ਇਸ ਦੀ ਜਾਣਕਾਰੀ ਖ਼ੁਦ ਹਰਸਿਮਰਤ ਬਾਦਲ ਨੇ ਆਪਣੇ ਫੇਸਬੁੱਕ ਖਾਤੇ 'ਤੇ ਦਿੱਤੀ ਹੈ। ਆਪਣੇ ਫੇਸਬੁੱਕ ਖਾਤੇ 'ਤੇ ਹਰਸਿਮਰਤ ਨੇ ਆਖਿਆ ਹੈ ਕਿ ਮੈਂ ਬਿਲਕੁਲ ਠੀਕ ਹਾਂ, ਤੁਹਾਡੀ ਫ਼ਿਕਰਮੰਦੀ ਅਤੇ ਸ਼ੁਭਕਾਮਨਾਵਾਂ ਲਈ ਸਭ ਦੀ ਸ਼ੁਕਰਗੁਜ਼ਾਰ ਹਾਂ। ਕੋਰੋਨੇ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਅਤੇ ਬਾਕੀ ਰਿਪੋਰਟਾਂ ਵੀ ਸਹੀ ਹਨ।

ਇਹ ਵੀ ਪੜ੍ਹੋ :  ਦਿੱਲੀ ਦੀ ਸਰਹੱਦ 'ਤੇ ਕੇਂਦਰ ਖ਼ਿਲਾਫ਼ ਡਟੇ 'ਉਗਰਾਹਾਂ' ਦਾ ਸਿਆਸੀ ਲੀਡਰਾਂ 'ਤੇ ਵੱਡਾ ਬਿਆਨ

ਇਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਸਾਹ ਲੈਣ ਵਿਚ ਤਕਲੀਫ਼ ਤੋਂ ਬਾਅਦ ਸ਼ਨੀਵਾਰ ਨੂੰ ਪੀ. ਜੀ. ਆਈ. ਵਿਚ ਦਾਖ਼ਲ ਕੀਤਾ ਗਿਆ। ਦੇਰ ਸ਼ਾਮ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ, ਜਿਸ ਕਾਰਣ ਉਨ੍ਹਾਂ ਨੂੰ ਦਾਖਲ ਕੀਤਾ ਗਿਆ। ਪੀ. ਜੀ. ਆਈ. ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਤਬੀਅਤ ਠੀਕ ਹੈ। ਇਸ ਮਗਰੋਂ ਦੇਰ ਰਾਤ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :  ਦਿੱਲੀ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਮੰਡੇਰ ਦੇ ਕਿਸਾਨ ਦੀ ਹਾਦਸੇ 'ਚ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਜ਼ਰੂਰ ਦਿਓ ਆਪਣੇ ਵਿਚਾਰ।


author

Gurminder Singh

Content Editor

Related News