ਚੰਡੀਗੜ੍ਹ PGI ਲਈ ਮਾਣ ਦੀ ਗੱਲ, 6 ਡਾਕਟਰਾਂ ਨੂੰ ਬਿਹਤਰ ਕੰਮਾਂ ਲਈ ਮਿਲੇ ''ਐਵਾਰਡ''

Saturday, Dec 26, 2020 - 01:33 PM (IST)

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਦਾ ਗੈਸਟ੍ਰੋਐਂਟਰਾਲੋਜੀ ਮਹਿਕਮਾ ਦੇਸ਼ ਦਾ ਪਹਿਲਾ ਅਜਿਹਾ ਮਹਿਕਮਾ ਹੈ, ਜਿੱਥੇ ਡਾਕਟਰਾਂ ਲਈ ਡੀ. ਐੱਮ. ਕੋਰਸ ਦੀ ਸਹੂਲਤ ਹੈ। ਪਿਛਲੇ ਕਈ ਸਾਲਾਂ ਤੋਂ ਮਹਿਕਮਾ ਗੈਸਟ੍ਰੋ (ਪੇਟ) ਨਾਲ ਸਬੰਧਿਤ ਕਈ ਨਵੀਂਆਂ ਤਕਨਾਲੋਜੀਆਂ ਨਾਲ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ, ਜੋ ਕਿਸੇ ਹੋਰ ਹਸਪਤਾਲ 'ਚ ਨਹੀਂ ਹੈ। ਇੰਡੀਅਨ ਸੋਸਾਇਟੀ ਆਫ ਗੈਸਟ੍ਰੋਐਂਟਰਾਲੋਜੀ ਦੀ ਸਾਲਾਨਾ ਕਾਨਫਰੰਸ 'ਚ ਪੀ. ਜੀ. ਆਈ. ਦੇ 6 ਡਾਕਟਰਾਂ ਨੂੰ ਉਨ੍ਹਾਂ ਦੇ ਬਿਹਤਰ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਸੋਸਾਇਟੀ ਦਾ ਇਹ ਗੋਲਡਨ ਜੁਬਲੀ ਸਾਲ ਵੀ ਸੀ। ਮਹਿਕਮੇ ਦੀ ਮੁਖੀ ਪ੍ਰੋ. ਊਸ਼ਾ ਦੱਤਾ ਨੇ ਦੱਸਿਆ ਕਿ ਪੀ. ਜੀ. ਆਈ. ਗੈਸਟ੍ਰੋਐਂਟਰਾਲਾਜੀ 'ਚ ਟੀਚਿੰਗ, ਟ੍ਰੇਨਿੰਗ ਅਤੇ ਰਿਸਰਚ ਲਈ ਦੇਸ਼ ਦੇ ਸਿਖਰਲੇ ਇੰਸਟੀਚਿਊਟ 'ਚੋਂ ਇਕ ਹੈ। ਪੀ. ਜੀ. ਆਈ. ਲਈ ਇਹ ਇਕ ਮਾਣ ਵਾਲੀ ਗੱਲ ਹੈ।
ਪ੍ਰੋ. ਕਰਤਾਰ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ
ਮਹਿਕਮੇ ਦੇ ਸਾਬਕਾ ਹੈੱਡ ਪ੍ਰੋ. ਕਰਤਾਰ ਸਿੰਘ ਨੂੰ ਐੱਫ. ਪੀ. ਅਨੀਤਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਟੀਚਿੰਗ ਫੀਲਡ 'ਚ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ। ਕੁਝ ਮਹੀਨੇ ਪਹਿਲਾਂ ਹੀ ਐੱਚ. ਓ. ਡੀ. ਦੀ ਪੋਸਟ ਤੋਂ ਸੇਵਾਮੁਕਤ ਹੋਏ ਪ੍ਰੋ. ਕੋਚਰ ਨੇ ਕਾਨਫਰੰਸ 'ਚ ਗੈਸਟਰਿਕ ਆਊਟਲੇਟ ਰੁਕਾਵਟ ਦੀ ਰੋਕਥਾਮ ਨੂੰ ਲੈ ਕੇ ਓਰੇਸ਼ਨ ਦਿੱਤਾ। ਨਾਲ ਹੀ ਪੀ. ਜੀ. ਆਈ. ਗੈਸਟਰੋਐਂਟਰਾਲਾਜੀ ਮਹਿਕਮੇ ਦੀ ਮੌਜੂਦਾ ਹੈੱਡ ਪ੍ਰੋ. ਊਸ਼ਾ ਦੱਤਾ ਨੇ ਗਾਲ ਬਲੈਡਰ 'ਚ ਪੱਥਰੀ ਅਤੇ ਗਾਲ ਬਲੈਡਰ ਕੈਂਸਰ ’ਤੇ ਸੀ. ਐੱਮ. ਹਬੀਬੁੱਲਾਹ ਓਰੇਸ਼ਨ ਦਿੱਤਾ।
ਪ੍ਰੋ. ਰਾਕੇਸ਼ ਕੋਚਰ ਨੂੰ ਸੀ. ਐੱਮ. ਹਬੀਬੁੱਲਾਹ ਐਵਾਰਡ
ਪ੍ਰੋ. ਰਾਕੇਸ਼ ਕੋਚਰ ਨੂੰ ਗੈਸਟ੍ਰੋਐਂਟਰਾਲੋਜੀ ਦੇ ਫੀਲਡ 'ਚ ਕਈ ਖੋਜਾਂ ਦੇ ਯੋਗਦਾਨ ਲਈ ਸਾਲ 2021 ਲਈ ਸੀ. ਐੱਮ. ਹਬੀਬੁੱਲਾਹ ਐਵਾਰਡ ਦਿੱਤਾ ਗਿਆ ਹੈ, ਉੱਥੇ ਹੀ ਪ੍ਰੋ. ਊਸ਼ਾ ਦੱਤਾ ਨੂੰ ਸਾਲ 2021 'ਚ ਗੈਸਟ੍ਰੋਐਂਟਰਾਲੋਜੀ ਵਿਚ ਉਨ੍ਹਾਂ ਦੀ ਮੈਂਟਰਸ਼ਿਪ ਲਈ ਆਈ. ਐੱਸ. ਜੀ.-ਰਾਕੇਸ਼ ਟੰਡਨ ਲਈ ਸਨਮਾਨਿਤ ਕੀਤਾ ਗਿਆ।
ਡਾ. ਵਿਸ਼ਾਲ ਨੂੰ ਡਾ. ਐੱਸ. ਆਰ. ਨਾਇਕ ਮੈਮੋਰੀਅਲ ਐਵਾਰਡ
ਡਾ. ਵਿਸ਼ਾਲ ਸ਼ਰਮਾ ਨੂੰ ਗੈਸਟ੍ਰੋਐਂਟਰਾਲੋਜੀ ਦੇ ਖੇਤਰ 'ਚ ਕੀਤੀ ਗਈ ਖੋਜ ਲਈ ਡਾ. ਐੱਸ. ਆਰ. ਨਾਇਕ ਮੈਮੋਰੀਅਲ ਐਵਾਰਡ ਦਿੱਤਾ ਗਿਆ ਹੈ, ਉੱਥੇ ਹੀ ਡਾ. ਗੌਰਵ ਮੁਕਤੇਸ਼ ਨੂੰ ਪੇਟ 'ਚ ਹੋਣ ਵਾਲੀ ਬਲੀਡਿੰਗ ਦੀ ਰੋਕਥਾਮ ਲਈ ਐਂਡੋਸਕੋਪਿਕ ਵੀਡੀਓ ਫੋਰਮ 'ਚ ਦੂਜਾ ਸਨਮਾਨ ਮਿਲਿਆ ਹੈ। ਡਾ. ਅਨੁਰਾਗ ਜੇਨਾ ਨੂੰ ਅੰਤੜੀ ਦੀ ਸੋਜ ਦੀ ਰੋਕਥਾਮ 'ਚ ਬਿਹਤਰ ਕੰਮ ਲਈ ਯੰਗ ਇੰਵੇਸਟੀਗੇਟਰ 'ਚ ਦੂਜਾ ਸਥਾਨ ਮਿਲਿਆ ਹੈ। ਡਾ. ਨਰਿੰਦਰ ਗਰੋਵਰ ਨੂੰ ਇੰਫਲੇਮੇਟਰੀ ਬਾਊਲ ਡਿਜੀਜ਼ 'ਚ ਆਨੁਵਾਂਸ਼ਿਕੀ ਦੀ ਭੂਮਿਕਾ 'ਚ ਉਨ੍ਹਾਂ ਦੇ ਮੂਲ ਕੰਮ ਲਈ ਫਰੀ ਪੋਸਟਰ ਸੈਸ਼ਨ 'ਚ ਦੂਜਾ ਸਨਮਾਨ ਮਿਲਿਆ ਹੈ।


Babita

Content Editor

Related News