PF ਧਾਰਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, EPFO ਦੇਣ ਜਾ ਰਿਹਾ ਇਹ ਰਾਹਤ

Wednesday, Sep 13, 2023 - 12:13 PM (IST)

PF ਧਾਰਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, EPFO ਦੇਣ ਜਾ ਰਿਹਾ ਇਹ ਰਾਹਤ

ਲੁਧਿਆਣਾ (ਸੇਠੀ) : ਇੰਪਲਆਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਉਨ੍ਹਾਂ ਲੋਕਾਂ ਦੇ ਲਈ ਵੱਡਾ ਮਦਦਗਾਰ ਬਣ ਕੇ ਖੜ੍ਹਾ ਹੋਇਆ ਹੈ, ਜਿਨ੍ਹਾਂ ਲੋਕਾਂ ਦੀ ਮੌਤ ਕਿਸੇ ਵੀ ਕਾਰਨ ਵੱਸ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਕਿ ਮਰਨ ਵਾਲੇ ਵਿਅਕਤੀ ਦੇ ਪੀ. ਐੱਫ. ਖ਼ਾਤੇ 'ਚ ਕਿੰਨੇ ਤਰ੍ਹਾਂ ਦਾ ਫੰਡ ਬਚਿਆ ਹੈ। ਵਿਭਾਗ ਅਜਿਹੇ ਲੋਕਾਂ ਦੀ ਵੀ ਪਛਾਣ ਕਰਨ 'ਚ ਜੁੱਟਿਆ ਹੈ, ਜੋ ਸੇਵਾਮੁਕਤ ਤਾਂ ਹੋ ਚੁੱਕੇ ਹਨ ਪਰ ਪੈਨਸ਼ਨ ਲਈ ਈ. ਪੀ. ਐੱਫ. ਓ. 'ਚ ਅਪਲਾਈ ਨਹੀਂ ਕੀਤਾ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਵਿਭਾਗ ਕੋਵਿਡ-19 ਦੇ ਸਮੇਂ ਉਨ੍ਹਾਂ ਲੋਕਾਂ ਦੇ ਲਈ ਸਭ ਤੋਂ ਵੱਡਾ ਮਦਦਗਾਰ ਬਣ ਕੇ ਉੱਭਰਿਆ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਕੋਵਿਡ-19 ਦੌਰਾਨ ਹੋ ਗਈ ਸੀ ਜਾਂ ਫਿਰ ਐਮਰਜੈਂਸੀ ਦੇ ਸਮੇਂ ਪੀ. ਐੱਫ. ਦਾ ਕਲੇਮ ਤਿੰਨ ਦਿਨਾਂ 'ਚ ਹੀ ਸੈਟਲ ਕਰਕੇ ਅੰਸ਼ਧਾਰੀਆਂ ਦੇ ਖ਼ਾਤਿਆਂ 'ਚ ਪੈਸੇ ਟਰਾਂਸਫਰ ਕਰ ਦਿੱਤੇ ਗਏ ਸਨ। ਈ. ਪੀ. ਐੱਫ. ਓ. ਨੇ ਹੁਣ 15 ਸਾਲ ਪੁਰਾਣੇ ਉਨ੍ਹਾਂ ਸਾਰੇ ਪੀ. ਐੱਫ. ਖ਼ਾਤਿਆਂ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਲੋਕਾਂ ਦਾ ਪੈਸਾ ਅਜੇ ਵੀ ਵੱਖ-ਵੱਖ ਸਕੀਮਾਂ ਦੇ ਤਹਿਤ ਪੀ. ਐੱਫ. ਖ਼ਾਤਿਆਂ 'ਚ ਜਮ੍ਹਾਂ ਹੈ। ਇਸ ’ਤੇ ਪੀ. ਐੱਫ. ਕਮਿਸ਼ਨਰ ਰਿਜਨਲ ਆਫਿਸ ਲੁਧਿਆਣਾ ਸੌਰਭ ਸਵਾਮੀ ਨੇ ਪੀ. ਐੱਫ. ਧਾਰਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਵਿਅਕਤੀ ਦਾ ਪੀ. ਐੱਫ. ਕੱਟਦਾ ਹੈ ਅਤੇ ਉਸ ਵਿਅਕਤੀ ਦੀ ਜੇਕਰ ਮੌਤ ਹੋ ਚੁੱਕੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਸਿੱਧਾ ਪੀ. ਐੱਫ. ਦਫ਼ਤਰ 'ਚ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸਮਰਾਲਾ 'ਚ ਰੂਹ ਕੰਬਾਊ ਵਾਰਦਾਤ : ਜੇਠ ਸਿਰ ਸਵਾਰ ਹੋਇਆ ਖੂਨ, ਭਰਜਾਈ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
PF ਧਾਰਕ ਦਾ ਤਿੰਨ ਤਰ੍ਹਾਂ ਨਾਲ ਜਮ੍ਹਾਂ ਹੁੰਦਾ ਹੈ ਪੈਸਾ
ਈ. ਪੀ. ਐੱਫ. ਓ. ਵੱਲੋਂ ਪੀ. ਐੱਫ. ਖ਼ਾਤੇ 'ਚ ਤਿੰਨ ਤਰ੍ਹਾਂ ਦੀ ਸਕੀਮ ਪੀ. ਐੱਫ., ਇੰਸ਼ੋਰੈਂਸ ਅਤੇ ਪੈਨਸ਼ਨ ਸਕੀਮ ਦਾ ਪੈਸਾ ਜਮ੍ਹਾਂ ਹੁੰਦਾ ਹੈ। ਆਮ ਕਰਕੇ ਇਹ ਦੇਖਣ 'ਚ ਆਇਆ ਹੈ ਕਿ ਪੀ. ਐੱਫ. ਧਾਰਕ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੇ ਖ਼ਾਤੇ 'ਚ ਤਿੰਨ ਸਕੀਮਾਂ ਦਾ ਪੈਸਾ ਜਮ੍ਹਾਂ ਰਹਿੰਦਾ ਹੈ। ਅਜਿਹੇ 'ਚ ਪਰਿਵਾਰ ਵਾਲੇ ਸਿਰਫ ਇਕ ਹੀ ਸਕੀਮ ਦਾ ਪੈਸਾ ਕਢਵਾ ਕੇ ਬਾਕੀ ਦਾ ਪੈਸਾ ਭੁੱਲ ਜਾਂਦੇ ਹਨ। ਹੁਣ ਜੇਕਰ ਕਿਸੇ ਅੰਸ਼ਧਾਰੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਖ਼ਾਤੇ ਵਿਚ ਇੰਸ਼ੋਰੈਂਸ ਅਤੇ ਪੈਨਸ਼ਨ ਦਾ ਪੈਸਾ ਬਚਿਆ ਹੈ ਤਾਂ ਉਸ ਦੇ ਪਰਿਵਾਰ ਵਾਲਿਆਂ ਨੂੰ 2.5 ਲੱਖ ਰੁਪਏ ਤੱਕ ਇੰਸ਼ੋਰੈਂਸ ਦਾ ਪੈਸਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਮਗਰੋਂ CM ਮਾਨ ਦਾ ਵੱਡਾ ਐਲਾਨ
ਪੰਜਾਬ, ਹਰਿਆਣਾ, ਚੰਡੀਗੜ੍ਹ ਰੀਜ਼ਨ ਵਿਚ ਕੁੱਲ 15591 ਵਿਅਕਤੀਆਂ ਨੇ ਨਹੀਂ ਕੀਤਾ ਕਲੇਮ
ਪ੍ਰਾਪਤ ਡਾਟਾ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਰੀਜਨ 'ਚ ਕੁੱਲ 15591 ਵਿਅਕਤੀਆਂ ਨੇ ਆਪਣੇ ਪੀ. ਐੱਫ. ਵਿਚ ਪਏ ਪੈਸੇ ਕਲੇਮ ਨਹੀਂ ਕੀਤੇ। ਜਦੋਂ ਕਿ ਪੂਰੇ ਭਾਰਤ ਵਿਚ 490286 ਵਿਅਕਤੀਆਂ ਨੇ ਆਪਣੇ ਪੈਸਿਆਂ ਦਾ ਕਲੇਮ ਨਹੀਂ ਕੀਤਾ, ਜੋ ਅਜੇ ਵੀ ਪੀ. ਐੱਫ. ਵਿਭਾਗ ਦੇ ਕੋਲ ਹੀ ਪਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News