ਪੈਟਰੋਲ-ਸਲਫਾਸ ਲੈ ਕੇ ਐੱਸ.ਡੀ.ਐੱਮ.ਦਫਤਰ ਦੀ ਇਮਾਰਤ 'ਤੇ ਚੜ੍ਹੇ ਕਿਸਾਨ
Monday, Mar 25, 2019 - 05:00 PM (IST)

ਸੰਗਰੂਰ (ਦਵਿੰਦਰ)—ਪਿਛਲੇ 20 ਦਿਨਾਂ ਤੋਂ ਸ਼ੂਗਰ ਮਿਲ ਵਲੋਂ ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਦਾ ਚੱਲ ਰਿਹਾ ਸੀ, ਪਰ ਅੱਜ ਗੁੱਸੇ 'ਚ ਆਏ ਕਿਸਾਨਾਂ ਵਲੋਂ ਬਕਾਇਆ ਰਕਮ ਨਾ ਮਿਲਣ 'ਤੇ ਕਿਸਾਨਾਂ ਨੇ ਸੰਘਰਸ਼ ਤਿੱਖਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਕਿਸਾਨਾਂ 'ਚੋਂ 4 ਕਿਸਾਨ ਪੈਟਰੋਲ ਅਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਐੱਸ.ਡੀ.ਐੱਮ. ਦਫਤਰ 'ਤੇ ਚੜ੍ਹ ਗਏ ਹਨ ਅਤੇ ਲਗਾਤਾਰ ਸਰਕਾਰ, ਵਿਧਾਇਕ ਅਤੇ ਮਿਲ ਪ੍ਰਬੰਧਨ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ, ਇੰਨਾ ਹੀ ਨਹੀਂ ਵੱਡੀ ਗਿਣਤੀ 'ਚ ਕਿਸਾਨ ਐੱਸ.ਡੀ.ਐੱਮ ਦਫਤਰ ਦੇ ਅੱਗੇ ਧਰਨੇ 'ਤੇ ਬੈਠ ਗਏ ਹਨ।