ਦਿਨ-ਦਿਹਾੜੇ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼, ਕਰਿੰਦੇ ''ਤੇ ਤਾਣ ਲਿਆ ਪਿਸਤੌਲ

Monday, Jul 15, 2024 - 12:51 PM (IST)

ਦਿਨ-ਦਿਹਾੜੇ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼, ਕਰਿੰਦੇ ''ਤੇ ਤਾਣ ਲਿਆ ਪਿਸਤੌਲ

ਭੁੱਚੋ ਮੰਡੀ (ਵਿਜੇ ਵਰਮਾ ,ਨਾਗਪਾਲ) : ਦਿਨੋ ਦਿਨ ਗਲਤ ਅਨਸਰਾਂ ਦੇ ਹੌਸਲੇ ਵੱਧਦੇ ਜਾ ਰਹੇ ਹਨ। ਭੁੱਚੋ ਮੰਡੀ ਤੋਂ ਪਿੰਡ ਤੁੰਗਵਾਲੀ ਜਾਣ ਵਾਲੀ ਸੜਕ 'ਤੇ ਪਿੰਡ ਦੇ ਨੇੜੇ ਸਥਿਤ ਪੈਟਰੋਲ ਪੰਪ 'ਤੇ ਦਿਨ ਦਿਹਾੜੇ ਲੁੱਟ-ਖੋਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਇਕੱਤਰ ਜਾਣਕਾਰੀ ਅਨੁਸਾਰ ਸਪਲੈਂਡਰ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨ ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਰੁਕੇ। ਉਨ੍ਹਾਂ ਦੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਪੈਟਰੋਲ ਪੰਪ ਦੇ ਮੁਲਾਜ਼ਮ ਕੁਲਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਪੰਪ ਦਾ ਮੁਲਾਜ਼ਮ ਤੇਲ ਪਾਉਣ ਲੱਗਿਆ ਤਾਂ ਉਨ੍ਹਾਂ ਨੇ ਮੁਲਾਜ਼ਮ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕਰਦਿਆਂ ਪਿਸਤੌਲ ਕੱਢ ਲਿਆ। ਇਸ ਸਮੇਂ ਦੌਰਾਨ ਪੰਪ 'ਤੇ ਤੇਲ ਪਵਾਉਣ ਵਾਲੇ ਹੋਰ ਵਾਹਨ ਆਉਂਦੇ ਦੇਖ ਲੁਟੇਰੇ ਫਰਾਰ ਹੋ ਗਏ।

ਦੂਜੇ ਪਾਸੇ ਭੁੱਚੋ ਬਾਈਪਾਸ 'ਤੇ ਪੁਲ ਦੇ ਥੱਲੇ ਰਾਤ 11-12 ਵਜੇ ਅਣਪਛਾਤੇ ਸ਼ੱਕੀ ਵਿਅਕਤੀਆਂ ਦੇ ਖੜ੍ਹੇ ਹੋਣ ਕਾਰਣ ਲੋਕਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਮੰਡੀ ਨਿਵਾਸੀਆਂ ਨੇ ਦੱਸਿਆ ਕਿ ਇਸ ਸਮੇਂ ਆਉਣ ਵਾਲੇ ਵਿਅਕਤੀਆਂ ਦੇ ਵਾਹਨਾ ਨੂੰ ਸ਼ੱਕੀ ਵਿਅਕਤੀਆਂ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੰਡੀ ਨਿਵਾਸੀਆਂ ਨੇ ਪੁਲਸ ਨੂੰ ਬਾਈਪਾਸ 'ਤੇ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ ਹੈ।


author

Gurminder Singh

Content Editor

Related News