ਪੈਟਰੋਲ ਪਵਾਉਂਦੇ ਹੋਏ ਮੋਟਰਸਾਈਕਲ ਨੂੰ ਲੱਗੀ ਅੱਗ,(ਤਸਵੀਰਾਂ)
Monday, Jul 01, 2019 - 05:23 PM (IST)

ਨਾਭਾ (ਰਾਹੁਲ)—ਨਾਭਾ ਦੇ ਪਟਿਆਲਾ ਗੇਟ ਪੈਟਰੋਲ ਪੰਪ 'ਤੇ ਇਕ ਮੋਟਰਸਾਈਕਲ 'ਚ ਤੇਲ ਪਵਾਉਂਦੇ ਸਮੇਂ ਮੋਟਰਸਾਈਕਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਰੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਮੌਕਾ ਸੰਭਾਲਦੇ ਹੀ ਕਰਮਚਾਰੀਆਂ ਵਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ।
ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਸਮੇਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ ਗਿਆ। ਪੈਟਰੋਲ ਪੰਪ ਹੋਣ ਕਾਰਨ ਜੇਕਰ ਅੱਗ ਫੈਲ ਜਾਂਦੀ ਤਾਂ ਇਥੇ ਵੱਡਾ ਹਾਦਸਾ ਵਾਪਰ ਸਕਦਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪੈਟਰੋਲ ਪੰਪ ਦੇ ਨਾਲ ਇਕ ਹੋਰ ਪੈਟਰੋਲ ਪੰਪ ਹੈ ਅਤੇ ਇਸ ਦੇ ਨਾਲ ਹੀ ਇਥੇ ਭੀੜ ਭਾੜ ਵਾਲਾ ਰਿਹਾਇਸ਼ੀ ਇਲਾਕਾ ਵੀ ਹੈ।