ਪੈਟਰੋਲ ਲਗਾਤਾਰ 5 ਵੇਂ ਦਿਨ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ''ਚ ਤੇਲ ਦੇ ਭਾਅ
Monday, Aug 24, 2020 - 10:33 AM (IST)
ਨਵੀਂ ਦਿੱਲੀ — ਪੈਟਰੋਲ ਦੀ ਕੀਮਤ ਵਿਚ ਵਾਧਾ ਲਗਾਤਾਰ 5 ਵੇਂ ਦਿਨ ਵੀ ਜਾਰੀ ਰਿਹਾ। ਅੱਜ ਭਾਵ ਸੋਮਵਾਰ ਨੂੰ ਵੀ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (ਆਈਓਸੀ), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਬੀਪੀਸੀਐਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਐਚ.ਪੀ.ਸੀ.ਐਲ.) ਨੇ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਪੈਟਰੋਲ ਦਿੱਲੀ ਵਿਚ 13 ਪੈਸੇ ਮਹਿੰਗਾ ਹੋ ਗਿਆ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ ਇੱਕ ਲੀਟਰ ਪੈਟਰੋਲ ਦੀ ਕੀਮਤ ਵਧ ਕੇ 81.62 ਰੁਪਏ ਹੋ ਗਈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ 9 ਦਿਨਾਂ ਵਿਚ ਪੈਟਰੋਲ 1.19 ਰੁਪਏ ਮਹਿੰਗਾ ਹੋ ਗਿਆ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਖਰਚਿਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਦੱਸ ਦਈਏ ਕਿ ਹਰ ਦਿਨ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਆਉਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਰੁਪਿਆ 'ਚ ਡੀਜ਼ਲ ਰੁਪਿਆ 'ਚ
ਦਿੱਲੀ 81.62 73.56
ਮੁੰਬਈ 88.28 80.11
ਕੋਲਕਾਤਾ 83.13 77.06
ਚੇਨਈ 84.64 78.86
ਨੋਇਡਾ 82.01 73.87
ਗੁਰੂਗ੍ਰਾਮ 79.79 74.03
ਲਖਨਊ 81.91 73.77
ਪਟਨਾ 84.19 78.72
ਜੈਪੁਰ 88.80 82.62
ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਨਵੇਂ ਰੇਟ ਲਾਗੂ ਹੋ ਜਾਂਦੇ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਐਸ.ਐਮ.ਐਸ. ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ ਆਰ.ਐਸ.ਪੀ. ਲਿਖ ਕੇ 9224992249 ਨੰਬਰ 'ਤੇ ਅਤੇ ਬੀ.ਪੀ.ਸੀ.ਐਲ. ਉਪਭੋਗਤਾ ਆਰ.ਐਸ.ਪੀ. ਲਿਖ ਕੇ 9223112222 ਨੰਬਰ 'ਤੇ ਐਸ.ਐਮ.ਐਸ. ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਐਚ.ਪੀ.ਸੀ.ਐਲ. ਉਪਭੋਗਤਾ ਐਚ.ਪੀ.ਪ੍ਰਾਇਸ. ਲਿਖ ਕੇ ਅਤੇ ਇਸ ਨੂੰ 9222201122 ਨੰਬਰ 'ਤੇ ਭੇਜ ਕੇ ਕੀਮਤ ਨੂੰ ਜਾਣ ਸਕਦੇ ਹਨ।