ਆਮ ਲੋਕਾਂ ਨੂੰ ਮਿਲੀ ਰਾਹਤ, ਸਸਤਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਨਵੀਂਆਂ ਕੀਮਤਾਂ

Monday, Oct 31, 2022 - 11:39 PM (IST)

ਆਮ ਲੋਕਾਂ ਨੂੰ ਮਿਲੀ ਰਾਹਤ, ਸਸਤਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਨਵੀਂਆਂ ਕੀਮਤਾਂ

ਨੈਸ਼ਨਲ ਡੈਸਕ : ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਭਾਰਤ 'ਚ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 40 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਤੇਲ ਦੀਆਂ ਕੀਮਤਾਂ 'ਚ ਇਹ ਕਟੌਤੀ ਕਰੀਬ 4 ਮਹੀਨਿਆਂ ਬਾਅਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 140 ਬੈਰਲ ਪ੍ਰਤੀ ਡਾਲਰ ਦੇ ਨੇੜੇ ਪਹੁੰਚ ਗਈਆਂ ਸਨ। ਇਸ ਦਾ ਅਸਰ ਭਾਰਤ 'ਚ ਵੀ ਦੇਖਣ ਨੂੰ ਮਿਲਿਆ। ਇਕ ਸਮੇਂ ਪੈਟਰੋਲ ਦੀਆਂ ਕੀਮਤਾਂ 100 ਨੂੰ ਪਾਰ ਕਰ ਗਈਆਂ ਸਨ।

ਸਰਕਾਰ ਨੇ ਸਾਲ 'ਚ ਦੋ ਵਾਰ ਐਕਸਾਈਜ਼ ਡਿਊਟੀ ਘਟਾਈ
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸਰਕਾਰ 'ਤੇ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਦੇਸ਼ 'ਚ ਮਹਿੰਗਾਈ ਵਧਣ ਲੱਗੀ ਹੈ। ਕੋਵਿਡ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਅਤੇ ਕੀਮਤਾਂ ਤੇਜ਼ੀ ਨਾਲ ਵਧਣ ਲੱਗੀਆਂ। ਤੇਲ ਦੀਆਂ ਕੀਮਤਾਂ ਦਾ ਅਸਰ ਬਾਜ਼ਾਰ 'ਤੇ ਦਿਖਾਈ ਦੇਣ ਲੱਗਾ, ਜਿਸ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਐਕਸਾਈਜ਼ 'ਚ ਵੱਡੀ ਕਟੌਤੀ ਕਰਕੇ ਜਨਤਾ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਇਸ ਸਾਲ ਵੀ ਐਕਸਾਈਜ਼ ਵਿੱਚ ਵੱਡੀ ਕਟੌਤੀ ਕੀਤੀ ਸੀ।

ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਕੀ ਹਨ?
ਕੌਮਾਂਤਰੀ ਬਾਜ਼ਾਰ 'ਚ ਲੰਡਨ ਬ੍ਰੈਂਟ ਕਰੂਡ ਅੱਜ 0.60 ਫੀਸਦੀ ਡਿੱਗ ਕੇ 95.20 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 0.85 ਫੀਸਦੀ ਡਿੱਗ ਕੇ 87.15 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਫਿਲਹਾਲ ਦਿੱਲੀ 'ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ। ਦੇਸ਼ ਵਿੱਚ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 94.27 ਰੁਪਏ ਪ੍ਰਤੀ ਲੀਟਰ ਹੈ।


author

Mandeep Singh

Content Editor

Related News