ਪਟਾਕਾ ਵਿਕ੍ਰੇਤਾ ਮਾਲ ਵੇਚ-ਵੱਟ ਕੇ ਇਲਾਕਾ ਕਰ ਗਏ ਗੰਦਾ
Wednesday, Oct 25, 2017 - 06:33 AM (IST)
ਅੰਮ੍ਰਿਤਸਰ, (ਵੜੈਚ)- ਦੀਵਾਲੀ ਤੋਂ ਪਹਿਲਾਂ ਹੋਲਸੇਲ ਪਟਾਕਿਆਂ ਦੀ ਵਿਕਰੀ ਲਈ ਕਾਰੋਬਾਰੀ ਜ਼ਿਲਾ ਪ੍ਰਸਾਸ਼ਨ ਨੂੰ ਪਟਾਕਿਆਂ ਦੀ ਵਿਕਰੀ ਕਰਨ ਲਈ ਗੁਹਾਰ ਲਗਾ ਰਹੇ ਸਨ। ਪਟਾਖਾ ਕਾਰੋਬਾਰੀਆਂ ਨੂੰ ਨਿਊ ਅੰਮ੍ਰਿਤਸਰ ਵਿਖੇ ਆਤਿਸ਼ਬਾਜ਼ੀ ਦੇ ਸਮਾਨ ਵੇਚਣ ਦੀ ਸਹਿਮਤੀ ਦੇਣ ਉਪਰੰਤ ਕਾਰੋਬਾਰੀਆਂ ਨੇ ਆਪਣੇ ਪਟਾਕੇ ਵੇਚੇ ਮਾਲ ਖੱਟਿਆ ਅਤੇ ਇਲਾਕੇ ਨੂੰ ਗੰਦਾ ਕਰਕੇ ਚੱਲਦੇ ਬਣੇ। ਕਰੀਬ 6 ਦਿਨ ਬਾਅਦ ਵੀ ਰਜ ਕੇ ਪਏ ਖਿਲਾਰੇ ਨੂੰ ਸੰਭਾਲਿਆ ਨਹੀਂ ਗਿਆ ਹੈ।
ਨਿਊ ਅੰਮ੍ਰਿਤਸਰ ਵਿਚ ਸਵੱਛ ਭਾਰਤ ਅਭਿਆਨ ਦੀਆਂ ਰਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਟਾਕਾ ਵਿਕ੍ਰੇਤਾ ਆਪਣਾ ਮਾਲ ਵੇਚ ਵੱਟ ਕੇ ਚਲੇ ਗਏ ਪਰ ਉਥੋਂ ਦੇ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਲਈ ਮੁਸ਼ਕਲਾਂ ਪੈਦਾ ਕਰ ਗਏ ਹਨ। ਇਲਾਕਾ ਨਿਵਾਸੀ ਸੁਰਜੀਤ ਸਿੰਘ, ਹਰਦਿਆਲ ਸਿੰਘ, ਮੁਕੇਸ਼ ਕੁਮਾਰ, ਦਲੀਪ ਕੁਮਾਰ, ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਤੇ ਪ੍ਰਸਾਸ਼ਨ ਅਦਾਰਿਆਂ ਨੂੰ ਚਾਹੀਦਾ ਸੀ ਕਿ ਪਟਾਕਿਆਂ ਦੀ ਵਿਕਰੀ ਲਈ ਜਗ੍ਹਾਂ ਤੇ ਸਹਿਮਤੀ ਦੇਣ ਦੇ ਨਾਲ ਨਾਲ ਮੈਦਾਨ ਦੀ ਸਫਾਈ ਕਰਵਾਉਣ ਦੇ ਆਦੇਸ਼ ਵੀ ਜਾਰੀ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਇਲਾਕੇ ਵਿਚੋਂ ਗੰਦਗੀ ਨੂੰ ਤੁਰੰਤ ਹਟਾਇਆ ਜਾਵੇ।
