ਪੈਸਿਆਂ ਲਈ ਖ਼ੁਦ ਦੇ ਅਗਵਾ ਹੋਣ ਦੀ ਰਚੀ ਸਾਜ਼ਿਸ਼, ਮਲੇਸ਼ੀਆ ਭੱਜਦਿਆਂ ਏਅਰਪੋਰਟ ’ਤੇ ਇੰਝ ਖੁੱਲ੍ਹੀ ਸਾਰੀ ਪੋਲ

01/01/2023 5:13:17 PM

ਸੰਗਰੂਰ (ਸਿੰਗਲਾ)  : ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਥਾਣਾ ਖਨੌਰੀ ਵਿਖੇ ਅਗਵਾ ਦਾ ਡਰਾਮਾ ਰਚ ਕੇ ਪਰਿਵਾਰ ਤੋਂ ਫਿਰੌਤੀ ਲੈਣ ਦੀ ਮਨਸ਼ਾ ਨਾਲ ਵਿਦੇਸ਼ (ਮਲੇਸ਼ੀਆ) ਭੱਜ ਰਹੇ ਨੌਜਵਾਨ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਦਿੱਲੀ ਏਅਰਪੋਰਟ ਤੋਂ ਪਾਸਪੋਰਟ ਸਮੇਤ ਕਾਬੂ ਕੀਤਾ ਗਿਆ। ਐੱਸ. ਐੱਸ. ਪੀ. ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਭਾਸ਼ ਰਾਮ ਵਾਸੀ ਖਨੌਰੀ ਮੰਡੀ ਨੇ ਇਤਲਾਹ ਦਿੱਤੀ ਕਿ 30 ਦਸੰਬਰ ਨੂੰ 12:30 ਵਜੇ ਉਸਦਾ ਮੁੰਡਾ ਨਵੀਨ ਕੁਮਾਰ (25 ਸਾਲ) ਆਪਣੀ ਮਾਤਾ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਬਾਜ਼ਾਰ ਜਾ ਰਿਹਾ ਹੈ, ਜਦੋਂ ਕਰੀਬ 3:00 ਵਜੇ ਤੱਕ ਉਹ ਘਰ ਵਾਪਸ ਨਾ ਆਇਆ ਤਾਂ ਉਹ ਲੜਕੇ ਦੀ ਭਾਲ ਕਰਦੇ ਰਹੇ। ਫਿਰ 7:56 ਵਜੇ ਵਟਸਐਪ ਰਾਹੀਂ ਉਸਦੇ ਲੜਕੇ ਨੇ ਮੈਸੇਜ 'ਚ 1 ਕਰੋੜ ਦੀ ਫਿਰੌਤੀ ਬਾਰੇ ਲਿਖਿਆ ਹੋਇਆ ਆਇਆ ਤੇ ਦੂਜਾ ਮੈਸੇਜ 'ਚ 'ਨਹੀਂ ਤਾਂ ਕੱਲ੍ਹ ਮਲੇਸ਼ੀਆ ਵੇਚ ਤਾਂ' ਲਿਖਿਆ ਆਇਆ। ਉਸਨੂੰ ਸ਼ੱਕ ਹੋ ਗਿਆ ਕਿ ਉਸਦੇ ਮੁੰਡੇ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨੇ ਅਗਵਾ ਕਰ ਕੇ ਆਪਣੇ ਰੋਲ ਰੱਖਿਆ ਹੋਇਆ ਹੈ। ਜਿਸ 'ਤੇ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਥਾਣਾ ਸਿਟੀ ਖਨੌਰੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।

ਇਹ ਵੀ ਪੜ੍ਹੋ- ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ

ਕੇਸ ਦੀ ਅਹਿਮੀਅਤ ਨੂੰ ਮੱਦੇਨਜ਼ਰ ਪਲਵਿੰਦਰ ਸਿੰਘ ਚੀਮਾ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਮਨੋਜ ਗੋਰਸੀ ਪੀ. ਪੀ. ਐੱਸ. ਉਪ-ਕਪਤਾਨ ਪੁਲਸ ਸਬ ਡਵੀਜ਼ਨ ਮੂਨਕ ਅਤੇ ਕਰਨ ਸਿੰਘ ਡੀ. ਐੱਸ. ਪੀ. (ਡੀ) ਸੰਗਰੂਰ ਅਤੇ ਥਾਣੇਦਾਰ ਸੌਰਭ ਸਭਰਵਾਲ ਮੁੱਖ ਅਫਸਰ ਥਾਣਾ ਖਨੌਰੀ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਸੈਂਟੀਫਿਕ ਅਤੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ 2 ਘੰਟਿਆਂ ਦੇ ਅੰਦਰ-ਅੰਦਰ ਅਗਵਾ ਦਾ ਡਰਾਮਾ ਰਚ ਕੇ ਪਰਿਵਾਰ ਤੋਂ ਫਿਰੌਤੀ ਲੈਣ ਦੀ ਮਨਸ਼ਾ ਨਾਲ ਵਿਦੇਸ਼ (ਮਲੇਸੀਆ) ਭੱਜ ਰਹੇ ਨਵੀਨ ਕੁਮਾਰ ਨਾਂ ਦੇ ਵਿਅਕਤੀ ਨੂੰ ਦਿੱਲੀ ਪੁਲਸ ਦੀ ਮਦਦ ਨਾਲ ਦਿੱਲੀ ਏਅਰਪੋਰਟ ਤੋਂ ਪਾਸਪੋਰਟ ਸਮੇਤ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਗੈਂਗਸਟਰਾਂ ਵਿਚਾਲੇ ਹੋਈ ਖ਼ੂਨੀ ਝੜਪ

ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਨਵੀਨ ਕੁਮਾਰ ਵੱਲੋਂ ਆਪ ਹੀ ਆਪਣੀ ਕਿਡਨੈਪਿੰਗ ਸਬੰਧੀ ਯੋਜਨਾਬੰਦੀ ਕੀਤੀ ਗਈ, ਜੋ ਵਿਦੇਸ਼ ਭੱਜਣਾ ਚਾਹੁੰਦਾ ਸੀ ਅਤੇ ਆਪਣੇ ਪਰਿਵਾਰ ਤੋਂ ਆਪਣੀ ਕਿਡਨੈਪਿੰਗ ਸਬੰਧੀ ਡਰਾਮਾ ਰਚ ਕੇ ਮੋਟੀ ਰਕਮ ਵਸੂਲ ਕਰਨਾ ਚਾਹੁੰਦਾ ਸੀ। ਜਿਸਨੇ ਯੋਜਨਾ ਮੁਤਾਬਕ ਇਕ ਹਫ਼ਤਾ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਵਿਦੇਸ਼ ਜਾਣ ਲਈ ਦਸਤਾਵੇਜ਼ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਵੱਖ-ਵੱਖ ਬੈਂਕ ਖਾਤਿਆਂ ’ਚੋਂ ਪੈਸੇ ਕਢਵਾ ਲਏ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News