ਜੁੱਤੀਆਂ ਗੰਢਣ ਵਾਲੇ ਇਸ ਸ਼ਖ਼ਸ ਨੇ ਕਾਇਮ ਕੀਤੀ ਮਿਸਾਲ ,ਗਰੀਬੀ ਤੇ ਦੁੱਖਾਂ ''ਚ ਵੀ ਨਹੀਂ ਡੋਲਿਆ ਈਮਾਨ

07/11/2020 6:03:55 PM

ਪਟਿਆਲਾ (ਇੰਦਰਜੀਤ ਬਖਸ਼ੀ): ਕਹਿੰਦੇ ਹਨ ਸਤਯੁੱਗ, ਤ੍ਰੇਤਾ ਤੇ ਦੁਵਾਪਰ ਯੁੱਗ 'ਚ ਅਜਿਹੇ ਇਨਸਾਨ ਹੁੰਦੇ ਸੀ ਜੋ ਗਰੀਬੀ ਤੇ ਦੁੱਖਾਂ ਤੋਂ ਵੀ ਨਹੀਂ ਡੋਲਦੇ ਸੀ ਅਤੇ ਆਪਣੇ ਧਰਮ, ਕਰਮ ਤੇ ਇਮਾਨਦਾਰੀ 'ਤੇ ਅੜੇ ਰਹਿੰਦੇ ਸੀ। ਕਲਯੁੱਗ 'ਚ ਅਜਿਹਾ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਜਾਂ ਇੰਝ ਕਹੀਏ ਕਿ ਅਜਿਹੇ ਲੋਕ ਅਜੇ ਵੀ ਇਸ ਧਰਤੀ 'ਤੇ ਹਨ ਜੋ ਆਪਣੀ ਗਰੀਬੀ ਤੇ ਦੁੱਖਾਂ ਦੇ ਹੋਣ ਦੇ ਬਾਵਜੂਦ ਵੀ ਆਪਣੇ ਆਪ 'ਚ ਇਨਸਾਨੀਅਤ ਨੂੰ ਬਚਾਈ ਰੱਖੇ ਹਨ ਤੇ ਇਮਾਨਦਾਰੀ ਦੀ ਮਿਸਾਲ ਬਣੇ ਹੋਏ ਹਨ।

PunjabKesari

ਇਹ ਵੀ ਪੜ੍ਹੋ:  ਪਟਿਆਲਾ 'ਚ ਭਿਆਨਕ ਰੂਪ ਧਾਰ ਰਿਹੈ ਕੋਰੋਨਾ 32 ਹੋਰ ਨਵੇਂ ਕੇਸ ਆਏ ਸਾਹਮਣੇ

ਅਜਿਹਾ ਹੀ ਇਕ ਮਾਮਲਾ ਤ੍ਰਿਪੜੀ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਮੋਚੀ ਨੇ ਲੱਖਾਂ ਰੁਪਏ ਦੇ ਗਹਿਣੇ ਉਸ ਦੇ ਮਾਲਕ ਨੂੰ ਸੌਂਪ ਦਿੱਤੇ। ਭਾਵੇਂ ਹੀ ਉਹ ਮੋਚੀ ਖੁਦ ਗਰੀਬੀ ਨਾਲ ਜੂਝ ਰਿਹਾ ਹੈ ਪਰ ਦੂਜਿਆਂ ਦੇ ਗਹਿਣਿਆਂ 'ਤੇ ਉਸ ਦਾ ਇਮਾਨ ਨਹੀਂ ਡਿੱਗਿਆ। ਉਸ ਨੇ ਤ੍ਰਿਪੜੀ ਮਾਰਕੀਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਗਹਿਣਿਆਂ ਦੇ ਮਾਲਕ ਤੱਕ ਇਹ ਗਹਿਣੇ ਪਹੁੰਚਾ ਦਿੱਤੇ। ਤ੍ਰਿਪੜੀ ਚੌਕ ਨੇੜੇ ਕਸ਼ਮੀਰੀ ਗੁਰਦੂਆਰਾ ਕੋਲ ਮੋਚੀ ਦਾ ਕੰਮ ਕਰਨ ਵਾਲੇ ਰਾਮ ਭਜਨ ਕੋਲ ਦੋ ਦਿਨ ਪਹਿਲਾਂ ਰਣਜੀਤ ਨਗਰ ਨਿਵਾਸੀ ਜਸਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਆਪਣੇ ਕੁੱਝ ਜੁੱਤੇ ਮੁਰੰਮਤ ਕਰਨ ਲਈ ਦੇ ਕੇ ਗਈ ਸੀ। ਰਾਮ ਭਜਨ ਨੇ ਕੁੱਝ ਸਮਾਂ ਬਾਅਦ ਜੁੱਤਿਆਂ ਦਾ ਲਿਫਾਫਾ ਖੋਲ੍ਹਿਆ ਅਤੇ ਜੁੱਤਿਆਂ 'ਚ ਉਸ ਨੂੰ ਇਕ ਰੰਗੀਨ ਪੋਟਲੀ ਨਜ਼ਰ ਆਈ। ਇਸ ਪੋਟਲੀ ਨੂੰ ਖੋਲ੍ਹ ਕੇ ਉਸ ਨੇ ਦੇਖਿਆ ਉਹ ਹੈਰਾਨ ਰਹਿ ਗਿਆ। ਇਸ ਪੋਟਲੀ ਦੇ ਅੰਦਰ ਸੋਨੇ ਦੇ ਗਹਿਣੇ ਸੀ। ਇਸ ਵਿਚ ਇਕ ਸੋਨੇ ਦੀ ਮੁੰਦਰੀ, ਇਕ ਚੇਨ ਅਤੇ ਟਾਪਸ ਆਦਿ ਸਨ।

PunjabKesari

ਇਹ ਵੀ ਪੜ੍ਹੋ:  ਪੜ੍ਹਾਈ 'ਚ ਮਾਰੀਆਂ ਖੂਬ ਮੱਲਾਂ ਪਰ ਫਿਰ ਵੀ ਨਾ ਮਿਲੀ ਨੌਕਰੀ, ਇੰਝ ਚਲਾ ਰਿਹੈ ਘਰ (ਵੀਡੀਓ)

ਇਨ੍ਹਾਂ ਗਹਿਣਿਆਂ ਨੂੰ ਦੇਖ ਕੇ ਰਾਮ ਭਜਨ ਨੇ ਇਸ ਨੂੰ ਉਸ ਦੇ ਮਾਲਕ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਹਾਲਾਂਕਿ ਉਹ ਸਿੱਧੇ ਤੌਰ 'ਤੇ ਮਾਲਕ ਨਾਲ ਗੱਲ ਕਰਨ ਵਿਚ ਖੁਦ ਅਸਹਿਜ ਮਹਿਸੂਸ ਕਰ ਰਿਹਾ ਸੀ। ਲਿਹਾਜਾ ਉਸ ਨੇ ਇਸ ਸਬੰਧੀ ਪੂਰੀ ਜਾਣਕਾਰੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਪ੍ਰਕਾਸ਼ ਕਾਲੜਾ ਬੱਲਾ ਨੂੰ ਦਿੱਤੀ। ਕਾਲੜਾ ਉਸ ਦੀ ਇਮਾਨਦਾਰੀ 'ਤੇ ਖੁਸ਼ ਹੋਏ ਅਤੇ ਇਨ੍ਹਾਂ ਗਹਿਣਿਆਂ ਨੂੰ ਮਾਲਕ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਕਾਲੜਾ ਨੇ ਉਕਤ ਪਰਿਵਾਰ ਨਾਲ ਸੰਪਰਕ ਕੀਤਾ। ਪਰਿਵਾਰ ਨਾਲ ਗਹਿਣਿਆਂ ਬਾਰੇ ਗੱਲਬਾਤ ਕੀਤੀ ਗਈ। ਪਰਿਵਾਰ ਵਲੋਂ ਗਹਿਣਿਆਂ ਦੀ ਪੂਰੀ ਸਹੀ ਜਾਣਕਾਰੀ ਕਾਲੜਾ ਨੂੰ ਦਿੱਤੀ ਗਈ। ਇਸ ਤੋਂ ਬਾਅਦ ਕਾਲੜਾ ਨੇ ਸਾਰੇ ਗਹਿਣੇ ਉਨ੍ਹਾਂ ਨੂੰ ਵਾਪਸ ਦਿੱਤੇ। ਇਸ 'ਤੇ ਪਰਿਵਾਰ ਨੇ ਐਸੋਸੀਏਸ਼ਨ ਤੇ ਰਾਮ ਭਜਨ ਦਾ ਧੰਨਵਾਦ ਕੀਤਾ ਅਤੇ ਇਸ ਇਮਾਨਦਾਰੀ ਨੂੰ ਦੇਖਦੇ ਹੋਏ  ਦੁਕਾਨਦਾਰਾਂ ਅਤੇ ਸਮਾਜ ਸੇਵੀ ਸੰਸਥਾ ਮੈਡਮ ਸਤਿੰਦਰ ਕੌਰ ਵਾਲੀਆਂ ਅਤੇ ਉਨ੍ਹਾਂ ਦੀ ਟੀਮ ਵਲੋਂ ਨਕਦ ਇਨਾਮ ਅਤੇ ਸਨਮਾਨਿਤ ਕੀਤਾ ਗਿਆ। ਕਾਲੜਾ ਨੇ ਗੱਲਬਾਤ ਵਿਚ ਦੱਸਿਆ ਕਿ ਰਾਮ ਭਜਨ ਨੇ ਆਪਣੀ ਇਮਾਨਦਾਰੀ ਨਾਲ ਮਾਰਕੀਟ ਦੀ ਇਜ਼ਤ ਵਧਾਈ ਹੈ। ਇਸ ਨਾਲ ਲੋਕਾਂ ਵਿਚ ਬਾਜ਼ਾਰ ਪ੍ਰਤੀ ਵਧੀਆ ਸੰਕੇਤ ਜਾਵੇਗਾ ਅਤੇ ਲੋਕਾਂ ਦਾ ਦੁਕਾਨਦਾਰਾਂ 'ਤੇ ਵਿਸ਼ਵਾਸ਼ ਵੀ ਵਧੇਗਾ।

PunjabKesari


Shyna

Content Editor

Related News