ਮਾਨਸਿਕ ਤੌਰ ''ਤੇ ਪ੍ਰੇਸ਼ਾਨ ਵਿਅਕਤੀ ਦੀ ਮਾਲ ਗੱਡੀ ਹੇਠਾਂ ਆਉਣ ਕਾਰਨ ਮੌਤ

Wednesday, Jul 10, 2024 - 03:21 PM (IST)

ਮਾਨਸਿਕ ਤੌਰ ''ਤੇ ਪ੍ਰੇਸ਼ਾਨ ਵਿਅਕਤੀ ਦੀ ਮਾਲ ਗੱਡੀ ਹੇਠਾਂ ਆਉਣ ਕਾਰਨ ਮੌਤ

ਤਪਾ ਮੰਡੀ (ਸ਼ਾਮ,ਗਰਗ) : ਅੰਬਾਲਾ-ਬਠਿੰਡਾ ਟਰੈਕ 'ਤੇ ਰਾਤ ਸਮੇਂ ਪਿੰਡ ਖੁਡੀਖੁਰਦ ਨੇੜੇ ਮਾਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਭਗਤਪੁਰਾ ਮੋੜ ਦਾ ਨੌਜਵਾਨ ਜਗਸੀਰ ਰਾਮ (39) ਪੁੱਤਰ ਮਿੱਠੂ ਰਾਮ ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਪਰੰਤੂ ਰਾਤ ਸਮੇਂ ਮੋਟਰਸਾਇਕਲ 'ਤੇ ਸਵਾਰ ਹੋ ਕੇ ਪਿੰਡ ਖੁੱਡੀ ਖੁਰਦ ਨੇੜੇ ਲਾਈਨ ਕਰਾਸ ਕਰਨ ਸਮੇਂ ਗੱਡੀ ਹੇਠਾਂ ਆ ਗਿਆ। ਜਦ ਗੱਡੀ ਚਾਲਕ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਰੇਲਵੇ ਸਟੇਸ਼ਨ ਹੰਡਿਆਇਆ ਵਿਖੇ ਦਿੱਤੀ ਤਾਂ ਹੌਲਦਾਰ ਹਰਬੰਸ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ ਰੂਮ ਬਰਨਾਲਾ ਵਿਖੇ ਰਖਵਾ ਦਿੱਤਾ। 

ਸਵੇਰ ਸਮੇਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਰੇਲਵੇ ਪੁਲਸ ਨੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ ‘ਤੇ ਨਵੇਂ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ। ਰੇਲਵੇ ਲਾਈਨਾਂ ਕੋਲ ਹੀ ਮ੍ਰਿਤਕ ਦਾ ਮੋਟਰਸਾਇਕਲ ਖੜ੍ਹਾ ਮਿਲਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਬੱਚੇ ਛੱਡ ਗਿਆ ਹੈ।


author

Gurminder Singh

Content Editor

Related News