ਪੰਜਾਬ ਪੁਲਸ ਦਾ ਅਹਿਮ ਫ਼ੈਸਲਾ, ਸਾਰੇ ਟੋਲ ਪਲਾਜ਼ਿਆਂ ''ਤੇ ਲੱਗਣਗੇ ਸਥਾਈ ਨਾਕੇ

Saturday, Jun 29, 2024 - 02:00 PM (IST)

ਪੰਜਾਬ ਪੁਲਸ ਦਾ ਅਹਿਮ ਫ਼ੈਸਲਾ, ਸਾਰੇ ਟੋਲ ਪਲਾਜ਼ਿਆਂ ''ਤੇ ਲੱਗਣਗੇ ਸਥਾਈ ਨਾਕੇ

ਚੰਡੀਗੜ੍ਹ : ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਰੋਕਣ ਲਈ ਪੰਜਾਬ ਪੁਲਸ ਕੌਮੀ ਅਤੇ ਰਾਜ ਮਾਰਗਾਂ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਸਥਾਈ ਨਾਕੇ ਸਥਾਪਿਤ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ. ਡੀ. ਜੀ. ਪੀ. ਏ. ਐੱਸ. ਰਾਏ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੇ ਜਵਾਨ ਇਸ ਪਹਿਲ ਕਦਮੀ ਲਈ ਤਾਇਨਾਤ ਕੀਤੇ ਜਾਣਗੇ ਅਤੇ ਇਸ ਮੁਹਿੰਮ ਦੇ ਜੁਲਾਈ ਦੇ ਅੱਧ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ 3 ਬੱਚਿਆਂ ਦਾ ਪਿਓ, ਜਬਰ-ਜ਼ਿਨਾਹ ਕਰਨ ਮਗਰੋਂ ਮਾਂ ਕੋਲ ਛੱਡ ਗਿਆ

ਅਧਿਕਾਰਕ ਸੂਤਰਾਂ ਮੁਤਾਬਕ ਸੂਬੇ ਦੀਆਂ ਵੱਖ-ਵੱਖ ਸੜਕਾਂ 'ਤੇ ਕਰੀਬ 40 ਟੋਲ ਪਲਾਜ਼ਾ ਹਨ ਅਤੇ ਏ. ਡੀ. ਜੀ. ਪੀ. ਨੇ ਸ਼ਹਿਰਾਂ 'ਚ ਵੀ ਸੰਜੀਦਾ ਨਾਕੇ ਲਾਉਣ ਦੀ ਗੱਲ ਕਹੀ ਹੈ। ਰਾਏ ਨੇ ਕਿਹਾ ਕਿ ਸ਼ਰਾਬ ਪੀ ਕੀ ਡਰਾਈਵਿੰਗ ਦੇ ਖ਼ਤਰੇ ਨੂੰ ਰੋਕਣ ਲਈ ਅਸੀਂ 3.5 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਸੂਬਾ ਸਰਕਾਰ ਕੋਲ ਪਹਿਲਾਂ ਹੀ 669 ਐਲਕੋਮੀਟਰ ਹਨ, ਜਦੋਂ ਕਿ 1.40 ਕਰੋੜ ਰੁਪਏ 'ਚ 400 ਹੋਰ ਮਸ਼ੀਨਾਂ ਖ਼ਰੀਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਲੱਖ ਤੋਂ ਵੱਧ ਪੈਨਸ਼ਨ ਧਾਰਕਾਂ ਨੂੰ ਸਰਕਾਰ ਨੇ ਦਿੱਤਾ ਝਟਕਾ, ਕੀਤੀ ਵੱਡੀ ਕਾਰਵਾਈ
ਇਸ ਦੇ ਨਾਲ ਹੀ ਏ. ਡੀ. ਜੀ. ਪੀ. ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜ਼ਿਲ੍ਹਾ ਪੁਲਸ ਨੇ ਨਾਬਾਲਗਾਂ ਦੇ ਚਲਾਨ ਕੱਟਣ ਦਾ ਕੋਈ ਡਾਟਾਬੇਸ ਨਹੀਂ ਰੱਖਿਆ ਪਰ ਹੁਣ ਇਸ 'ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘੱਟ ਉਮਰ ਦੇ ਡਰਾਈਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਜ਼ਿਲ੍ਹਾ ਪੁਲਸ ਅਧਿਕਾਰੀ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ ਤਾਂ ਜੋ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਾਨੂੰਨੀ ਵਿਵਸਥਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਦੂਜੇ ਪੜਾਅ ਤਹਿਤ ਸਖ਼ਤ ਚਾਲਾਨ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News