ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

Monday, Apr 09, 2018 - 05:44 PM (IST)

ਰਾਮਾਂ ਮੰੰਡੀ (ਪਰਮਜੀਤ)-ਖੇਤਾਂ ਵਿਚ ਨਹਿਰੀ ਪਾਣੀ ਦੀ ਘਾਟ ਤੋਂ ਦੁਖੀ ਹੋ ਕੇ ਆਖਿਰਕਾਰ ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਾਮਸਰਾਂ, ਫੁੱਲੋਖਾਰੀ ਤੇ ਰਾਮਾਂ ਦੇ ਕਿਸਾਨਾਂ ਨੇ ਰਾਮਾਂ ਮੰੰਡੀ, ਤਲਵੰੰਡੀ ਸਾਬੋ ਰੋਡ 'ਤੇ ਧਰਨਾ ਲਾ ਕੇ ਨਹਿਰੀ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਵਿਭਾਗ ਤੋਂ ਪਾਣੀ ਦੀ ਘਾਟ ਪੂਰੀ ਕਰਨ ਦੀ ਮੰੰਗ ਰੱਖੀ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਐੱਮ. ਸੀ. ਸਰਬਜੀਤ ਸਿੰੰਘ ਰਾਮਾਂ, ਕੌਂਸਲਰ ਗੁਰਦੇਵ ਸਿੰੰਘ, ਨੰੰਬਰਦਾਰ ਗੁਰਚਰਨ ਸਿੰੰਘ, ਦਰਸ਼ਨ ਸਿੰੰਘ, ਸੁਖਦੇਵ ਸਿੰੰਘ, ਜਗਤਾਰ ਸਿੰੰਘ, ਬਲਵੀਰ ਸਿੰੰਘ, ਰਾਜੂ ਸਿੰੰਘ,  ਗੁਰਮੀਤ ਸਿੰੰਘ, ਤੇਜਿੰੰਦਰ ਸਿੰੰਘ, ਨਗਿੰੰਦਰ ਸਿੰੰਘ ਸਿੱਧੂ, ਕੌਂਸਲਰ ਰਾਜਵਿੰੰਦਰ ਸਿੰੰਘ ਰਾਜੂ, ਨੈਬ ਸਿੰੰਘ ਸਿੱਧੂ, ਗੁਰਤੇਜ ਸਿੰੰਘ ਸਿੱਧੂ, ਅਲਬੇਲ ਸਿੰੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਮਿਲੀਭੁਗਤ ਨਾਲ ਪਿਛਲੇ ਪਿੰਡਾਂ ਦੇ ਕਿਸਾਨਾਂ ਨੇ ਮੋਘੇ ਵੱਡੇ ਕਰ ਲਏ ਹਨ, ਜਿਸ ਕਾਰਨ ਉਨ੍ਹਾਂ ਦੇ ਪਿੰਡਾਂ ਦੇ ਖੇਤਾਂ 'ਚ ਨਹਿਰੀ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਸਾਡੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਇਸ ਪਾਣੀ ਦੀ ਸਮੱਸਿਆ ਸਬੰੰਧੀ ਕਈ ਵਾਰ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਵੀ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕਿਸਾਨਾਂ ਨੇ ਨਹਿਰੀ ਵਿਭਾਗ ਦੇ ਕਰਮਚਾਰੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਿਛਲੇ ਪਿੰਡਾਂ ਦੇ ਕਿਸਾਨਾਂ ਦੇ ਮੋਘੇ ਵੱਡੇ ਕਰ ਕੇ ਪਾਣੀ ਚੋਰੀ ਕਰਵਾ ਰਹੇ ਹਨ, ਜਿਸ ਕਰ ਕੇ ਉਨ੍ਹਾਂ ਦੇ ਮੋਘਿਆਂ 'ਚ ਪਾਣੀ ਘੱਟ ਆਉਂਦਾ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ।
ਧਰਨੇ ਦੀ ਸੂਚਨਾ ਮਿਲਦੇ ਹੀ ਰਾਮਾਂ ਥਾਣਾ ਮੁਖੀ ਹਰਬੰੰਸ ਸਿੰੰਘ, ਨਹਿਰੀ ਵਿਭਾਗ ਦੇ ਐੱਸ. ਡੀ. ਓ. ਖੁਸ਼ਵਿੰੰਦਰ ਸਿੰੰਘ ਨੇ ਮੌਕੇ 'ਤੇ ਪਹੁੰੰਚ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ। ਪਿੰੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ 'ਚ ਵਗਦੇ ਸੂਏ 'ਚ ਪਾਣੀ ਪੂਰਾ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਫਸਲਾਂ ਖਰਾਬ ਹੋਣ ਤੋਂ ਬਚ ਸਕਣ। ਇਸ ਮੌਕੇ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਸੂਏ ਦੇ ਮੋਘਿਆਂ 'ਚ ਪਾਣੀ ਦੀ ਪੂਰਤੀ ਨਾ ਕੀਤੀ ਗਈ ਤਾਂ ਸੰੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


Related News