ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ 18 ਵਿਭਾਗਾਂ ਵੱਲ ਲੈਣਦਾਰੀ 2 ਅਰਬ 26 ਕਰੋੜ ਰੁਪਏ ਤੋਂ ਵੱਧ

05/25/2020 1:51:36 PM

ਬ੍ਰਿਸ ਭਾਨ ਬੁਜਰਕ 

ਪੰਜਾਬ 'ਚ ਘਾਟੇ ਦਾ ਸੌਦਾ ਬਣਦੀ ਜਾ ਰਹੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਕੋਲੋਂ ਪੰਜਾਬ ਸਰਕਾਰ ਨੇ ਔਰਤਾਂ ਕੋਲੋਂ ਬੱਸ ਕਿਰਾਇਆ ਅੱਧਾ ਵਸੂਲਣ ਦਾ ਐਲਾਨ ਕੀਤਾ ਸੀ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਕਈ ਵਿਭਾਗ ਨੇ ਰੋਡਵੇਜ਼ ਦਾ ਕਰੋੜਾਂ ਰੁਪਏ ਬਕਾਇਆ ਦੇਣਾ ਹੈ। ਇਹ ਬਕਾਇਆ ਵਾਪਸ ਨਾ ਹੋਣ ਕਰਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਦੀ ਮਾਲੀ ਹਾਲਤ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ। ਸਾਲ ਦਰ ਸਾਲ ਕਿਸ਼ਤਾਂ ਵਿੱਚ ਲਿਆ ਜਾਣ ਵਾਲਾ ਇਹ ਕਰਜ਼ਾ ਹੌਲਾ ਹੋਣ ਦੀ ਬਜਾਏ ਭਾਰੀ ਹੁੰਦਾ ਜਾ ਰਿਹਾ ਹੈ, ਕਿਉਂਕਿ ਰਾਜ ਦੇ ਤਕਰੀਬਨ 18 ਵਿਭਾਗ ਅਜਿਹੇ ਹਨ, ਜਿਨ੍ਹਾਂ ਨੇ 2 ਅਰਬ 26 ਕਰੋੜ ਤੋਂ ਵੱਧ ਦੀ ਦੇਣਦਾਰੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਦੀ ਦੇਣੀ ਹੈ। ਇਸ ਦੇਣਦਾਰੀ ਵਿੱਚੋਂ ਸਭ ਤੋਂ ਵੱਧ 1 ਅਰਬ 86 ਕਰੋੜ ਰੁਪਏ ਸਿੱਖਿਆ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਛੇ ਸੰਸਥਾਵਾਂ ਨੇ ਦੇਣੇ ਹਨ।  

ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਲੋਕ ਜਾਗ੍ਰਤਿ ਮੰਚ ਦੇ ਸੂਬਾ ਪ੍ਰਧਾਨ ਅਤੇ ਆਰ.ਟੀ.ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਕੋਲੋਂ ਜਨਵਰੀ 2015 ਤੋਂ ਲੈ ਕੇ 31-12-2019 ਤੱਕ ਬੱਸ ਸਫਰ ਦੀ ਮੁਫਤ ਸਹੂਲਤ ਦੇਣ ਵਾਲੇ ਵਿਭਾਗਾਂ ਵੱਲ ਖੜੇ ਬਕਾਇਆ ਸਬੰਧੀ ਸੂਚਨਾ ਮੰਗੀ ਗਈ ਸੀ। ਜਿਸ ਦੌਰਾਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਨੇ ਲਿਖਿਆ ਹੈ ਕਿ ਰਾਜ ਦੇ 18 ਵਿਭਾਗਾਂ ਵੱਲ 6-3-2020 ਤੱਕ 2 ਅਰਬ 26 ਕਰੋੜ 70 ਲੱਖ 4 ਹਜ਼ਾਰ 868 ਰੁਪਏ ਬਕਾਇਆ ਖੜੇ ਹਨ। ਸਾਲ 2018-19 ਵਿੱਚ ਇਹ ਕਰਜ਼ਾ ਇੱਕ ਅਰਬ 89 ਕਰੋੜ 36 ਲੱਖ 72 ਹਜ਼ਾਰ 422 ਰੁਪਏ ਸੀ। ਸਾਲ 2017-18 ਵਿੱਚ 1 ਅਰਬ 23 ਕਰੋੜ 28 ਲੱਖ 90 ਹਜ਼ਾਰ 890 ਰੁਪਏ ਸੀ। ਸਾਲ 2016-17 ਵਿੱਚ 1 ਅਰਬ 6 ਕਰੋੜ 86 ਲੱਖ 48 ਹਜ਼ਾਰ 709 ਰੁਪਏ ਸੀ। ਸਾਲ 2015-16 ਵਿੱਚ 87 ਕਰੋੜ 41 ਲੱਖ 23 ਹਜ਼ਾਰ 244 ਰੁਪਏ, ਸਾਲ 2014-15 'ਚ 66 ਕਰੋੜ 48 ਲੱਖ 44 ਹਜ਼ਾਰ 651 ਰੁਪਏ ਬਕਾਇਆ ਸਨ। ਪਰ ਇਸ ਦੇਣਦਾਰੀ ਵਿਚ ਹਰ ਸਾਲ ਵਾਧਾ ਹੋਣ ਕਰਕੇ ਇਹ ਅਰਬਾਂ ਰੁਪਏ ਤੱਕ ਪਹੁੰਚ ਗਈ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੌਰਾਨ ਘਰਾਂ ਨੂੰ ਪੈਦਲ ਜਾਂਦਿਆਂ ਰੋਜ਼ਾਨਾ 4 ਪ੍ਰਵਾਸੀਆਂ ਦੀ ਹੋਈ ਮੌਤ (ਵੀਡੀਓ)

ਇਸੇ ਤਰ੍ਹਾਂ ਹੀ 6 ਸਿੱਖਿਆ ਸੰਸਥਾਵਾਂ ਡੀ.ਪੀ.ਆਈ.ਸਕੂਲਜ, ਡੀ.ਪੀ.ਆਈ.ਸਕੂਲ 10 ਵੀਂ ਤੱਕ, ਡੀ.ਪੀ.ਆਈ.ਕਾਲਜ, ਮੈਡੀਕਲ ਕਾਲਜ, ਆਈ.ਟੀ.ਆਈ ਅਤੇ ਤਕਨੀਕੀ ਸਿੱਖਿਆ ਵੱਲ ਸਾਲ 2014-15 'ਚ 52 ਕਰੋੜ 34 ਲੱਖ 45 ਹਜ਼ਾਰ 803 ਰੁਪਏ ਦੇ ਬਕਾਏ ਸਨ। ਜਿਹੜੇ 6-3-2020 ਤੱਕ ਵਧ ਕੇ 1 ਅਰਬ 86 ਕਰੋੜ 35 ਲੱਖ 86 ਹਜ਼ਾਰ 818 ਰੁਪਏ ਹੋ ਗਏ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਨੂੰ ਸਭ ਤੋਂ ਵੱਧ ਮਾਰ ਇਨ੍ਹਾਂ ਸਿੱਖਿਆ ਸੰਸਥਾਵਾਂ ਨੇ ਪਾਈ ਹੈ। ਜਿਨ੍ਹਾਂ ਵਿੱਚੋਂ ਕਈਆਂ ਨੇ ਮੁਫਤ ਬੱਸ ਸਫਰ ਦੀ ਸਹੁਲਤ ਲੈ ਕੇ ਸਮੇਂ ਸਿਰ ਅਦਾਇਗੀ ਨਹੀ ਕੀਤੀ। ਪੁਲਸ ਵਿਭਾਗ ਵੱਲ ਸਾਲ 2014-15 ਦੌਰਾਨ 9 ਕਰੋੜ 24 ਲੱਖ 88 ਹਜ਼ਾਰ 299 ਰੁਪਏ ਦੀ ਦੇਣ ਦਾਰੀ ਸੀ। ਜਿਹੜੀ 31-3-2020 ਤੱਕ ਵਧ ਕੇ 29 ਕਰੋੜ 28 ਲੱਖ 16 ਹਜ਼ਾਰ 97 ਰੁਪਏ ਹੋ ਗਏ। ਮਤਲਬ ਕਿ ਦੇਣਦਾਰੀ ਘੱਟ ਹੋਣ ਦੀ ਬਜਾਏ ਸਗੋਂ 20 ਕਰੋੜ ਰੁਪਏ ਤੋਂ ਜ਼ਿਆਦਾ ਵਧ ਗਈ। 

ਪੜ੍ਹੋ ਇਹ ਵੀ ਖਬਰ - ...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’ 

ਅੰਗਹੀਣਾਂ ਨੂੰ ਦਿੱਤੀ ਜਾ ਰਹੀ ਸਹੂਲਤ ਦੌਰਾਨ ਉਕਤ ਸਮੇਂ ਮੁਤਾਬਕ 2 ਕਰੋੜ 40 ਲੱਖ 93 ਹਜ਼ਾਰ 154 ਰੁਪਏ ਦੀ ਦੇਣਦਾਰੀ ਵਧ ਕੇ 4 ਕਰੋੜ 66 ਲੱਖ 36 ਹਜ਼ਾਰ 871 ਰੁਪਏ ਹੋ ਗਈ ਹੈ। ਸਰਕਾਰੀ ਬੱਸ ਵਿੱਚ ਸਫਰ ਕਰਨ ਵਾਲੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਟਾਂ ਦਾ ਇੱਕ ਲੱਖ ਰੁਪਏ ਦਾ ਬੱਸ ਕਿਰਾਇਆ ਭਰ ਕੇ ਖਾਤਾ ਤਕਰੀਬਨ ਕਰਜਾ ਮੁਕਤ ਕਰ ਦਿੱਤਾ ਹੈ ਪਰ ਆਜਾਦੀ ਘੁਲਾਟੀਆਂ ਅਤੇ ਹੋਰ ਕਈ ਵਿਭਾਗਾਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਬਕਾਏ ਅਜੇ ਵੀ ਜਿਉਂ ਦੀ ਤਿਉਂ ਖੜੇ ਹਨ। ਜਿਸ ਕਰਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’ 

PunjabKesari

ਜਰੂਰੀ ਸੂਚਨਾ-

ਸੂਚਨਾ ਐਕਟ 'ਚ ਹੋਇਆ ਖੁਲਾਸਾ : ਬੁਜਰਕ  
ਸਿੱਖਿਆ ਸੰਸਥਾਵਾਂ ਦੀ ਦੇਣ ਦਾਰੀ ਇੱਕ ਅਰਬ 86 ਕਰੋੜ ਰੁਪਏ ਦੇ ਨੇੜੇ 
ਸਾਲ 2015 ਤੋਂ ਲੈ ਕੇ ਮਾਰਚ 2020 ਤੱਕ ਦੀ ਦੇਣਦਾਰੀ 
ਪੁਲੀਸ ਮਹਿਕਮੇ ਵੱਲ 9 ਤੋਂ ਵਧ ਕੇ ਹੋਏ 29 ਕਰੋੜ   

 


rajwinder kaur

Content Editor

Related News