ਬੰਦ ਦੌਰਾਨ ਰਵਿਦਾਸ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ, ਨਹੀਂ ਰੋਕਿਆ ਐਂਬੂਲੈਂਸ ਦਾ ਰਾਹ (ਵੀਡੀਓ)

Tuesday, Aug 13, 2019 - 06:11 PM (IST)

ਜਲੰਧਰ— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਦਿੱਲੀ 'ਚ ਸਥਿਤ ਮੰਦਿਰ ਢਾਹੁਣ ਦੇ ਵਿਰੋਧ ਵਜੋ ਅੱਜ ਪੂਰੇ ਪੰਜਾਬ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਜਿੱਥੇ ਥੋੜ੍ਹੀ-ਬਹੁਤ ਟਕਰਾਅ ਦੀਆਂ ਵੀ ਖਬਰਾਂ ਸਾਹਮਣੇ ਆਈਆਂ, ਉਥੇ ਹੀ ਰਵਿਦਾਸ ਭਾਈਚਾਰੇ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਦੇ ਹੋਏ ਇਕ ਮਿਸਾਲ ਵੀ ਪੇਸ਼ ਕੀਤੀ।

PunjabKesari

ਸੰਗਲ ਸੋਹਲ ਪਿੰਡ ਨੇੜੇ ਰਵਿਦਾਸ ਭਾਈਚਾਰੇ ਨੇ ਪ੍ਰਦਰਸ਼ਨ ਕਰਦੇ ਹੋਏ ਐਂਬੂਲੈਂਸ ਨੂੰ ਰਸਤਾ ਦੇ ਕੇ ਮਿਸਾਲ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਇਥੇ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਖਿਲਾਫ ਰੋਡ 'ਤੇ ਜਾਮ ਕਰਕੇ ਦਿੱਲੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਐਂਬੂਲੈਂਸ ਇਥੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨੇ ਐਂਬੂਲੈਂਸ ਦਾ ਰਸਤਾ ਨਾ ਰੋਕ ਕੇ ਉਸ ਨੂੰ ਜਾਣ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ।


author

shivani attri

Content Editor

Related News