ਜਲੰਧਰ 'ਚ ਸ਼ਿਵ ਸੈਨਾ ਦਾ ਪ੍ਰਦਰਸ਼ਨ, ਪੈਰਾ ਮਿਲਟਰੀ ਫੋਰਸ ਤਾਇਨਾਤ
Wednesday, Apr 18, 2018 - 10:50 AM (IST)

ਜਲੰਧਰ (ਦੀਪਕ, ਠਾਕੁਰ, ਪਾਂਡੇ, ਕਮਲੇਸ਼)— ਫਗਵਾੜਾ 'ਚ ਭੜਕੀ ਹਿੰਸਾ ਤੋਂ ਬਾਅਦ ਅੱਜ ਜਲੰਧਰ 'ਚ ਦਲਿਤ ਭਾਈਚਾਰੇ ਵੱਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਹਿੰਦੂ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਕੰਪਨੀ ਬਾਗ ਚੌਕ 'ਚ ਦਲਿਤ ਭਾਈਚਾਰੇ ਵੱਲੋਂ ਫਗਵਾੜਾ ਹਿੰਸਾ ਨੂੰ ਲੈ ਕੇ ਰੋਸ ਜਤਾ ਕੇ ਸ਼ਿਵ ਸੈਨਾ ਦਾ ਝੰਡਾ ਸਾੜਿਆ ਗਿਆ ਸੀ। ਇਸ ਦੇ ਵਿਰੋਧ 'ਚ ਸ਼ਿਵ ਸੈਨਿਕਾਂ ਨੇ ਸ਼ਾਸਤਰੀ ਮਾਰਕੀਟ 'ਚ ਧਰਨਾ ਲਗਾ ਕੇ ਰੋਸ ਜਤਾਇਆ। ਦੱਸਣਯੋਗ ਹੈ ਕਿ ਫਗਵਾੜਾ ਵਿਚ ਹੋਏ ਦੋ ਧਿਰਾਂ ਦੇ ਟਕਰਾਅ ਤੋਂ ਬਾਅਦ ਸ਼ਹਿਰ ਦੇ ਦਲਿਤ ਭਾਈਚਾਰੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਨੀ ਬਾਗ ਚੌਕ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਸ਼ਿਵ ਸੈਨਾ ਦਾ ਪੁਤਲਾ ਤੇ ਝੰਡਾ ਫੂਕਿਆ। ਇਸ ਦੌਰਾਨ ਸ਼ਿਵ ਸੈਨਾ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਪੁਲਸ ਨੇ ਸ਼ਹਿਰ ਤੋਂ ਕੰਪਨੀ ਬਾਗ ਚੌਕ ਨੂੰ ਜਾਂਦੇ ਸਾਰੇ ਰਸਤੇ ਸੁਰੱਖਿਆ ਪੱਖੋਂ ਕੁਝ ਦੇਰ ਲਈ ਬੰਦ ਕਰ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਝੰਡਾ ਕਿਉਂ ਸਾੜਿਆ ਗਿਆ। ਏ. ਸੀ. ਪੀ. ਸਤਿੰਦਰ ਚੱਢਾ, ਥਾਣਾ ਨਿਊ ਬਾਰਾਦਰੀ, ਥਾਣਾ 3 ਅਤੇ ਥਾਣਾ 4 ਦੀ ਪੁਲਸ, ਐਂਟੀ ਰਾਈਟ ਪੁਲਸ ਮੌਕੇ 'ਤੇ ਪਹੁੰਚ ਗਈ। ਧਰਨਾ ਲਗਾ ਕੇ ਬੈਠੇ ਹਿੰਦੂ ਸੰਗਠਨ ਪੁਲਸ ਤੋਂ ਤੁਰੰਤ ਝੰਡਾ ਜਲਾਉਣ ਵਾਲਿਆਂ ਨੂੰ ਗ੍ਰਿਫਤਾਰੀ ਦੀ ਮੰਗ ਕਰਨ ਲੱਗੇ। ਪੁਲਸ ਅਤੇ ਹਿੰਦੂ ਸੰਗਠਨਾਂ ਵਿਚ ਕਾਫੀ ਦੇਰ ਗੱਲਬਾਤ ਤੋਂ ਬਾਅਦ ਹਿੰਦੂ ਸੰਗਠਨ ਵਾਲੇ ਥਾਣੇ ਚੱਲਣ ਨੂੰ ਤਿਆਰ ਹੋਏ। ਥਾਣਾ ਨਿਊ ਬਾਰਾਦਰੀ ਵਿਚ ਹਿੰਦੂ ਸੰਗਠਨਾਂ ਦੇ ਬਿਆਨ 'ਤੇ ਗੋਪਾਲ ਖੋਸਲਾ, ਗੋਰਾ, ਪੰਮਾ, ਰਿੰਪੀ, ਕਾਜੀ, ਕਾਲੀ ਸਮੇਤ 25 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਫਗਵਾੜਾ ਵਿਚ ਹੋਏ ਦੋ ਧਿਰਾਂ ਦੇ ਟਕਰਾਅ ਤੋਂ ਬਾਅਦ ਸ਼ਹਿਰ ਦੇ ਦਲਿਤ ਭਾਈਚਾਰੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਨੀ ਬਾਗ ਚੌਕ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਸ਼ਿਵ ਸੈਨਾ ਦਾ ਪੁਤਲਾ ਤੇ ਝੰਡਾ ਫੂਕਿਆ। ਇਸ ਦੌਰਾਨ ਸ਼ਿਵ ਸੈਨਾ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਪੁਲਸ ਨੇ ਸ਼ਹਿਰ ਤੋਂ ਕੰਪਨੀ ਬਾਗ ਚੌਕ ਨੂੰ ਜਾਂਦੇ ਸਾਰੇ ਰਸਤੇ ਸੁਰੱਖਿਆ ਪੱਖੋਂ ਕੁਝ ਦੇਰ ਲਈ ਬੰਦ ਕਰ ਦਿੱਤੇ ਗਏ ਸਨ। ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਤੌਰ 'ਤੇ ਸ਼ਾਸਤਰੀ ਮਾਰਕੀਟ ਸਮੇਤ ਵੱਖ-ਵੱਖ ਸਥਾਨਾਂ 'ਤੇ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।
ਮਾਹੌਲ ਦੇਖ ਕੇ ਸ਼ਹਿਰ ਵਾਸੀਆਂ 'ਚ ਬਣੀ ਰਹੀ ਸ਼ਸ਼ੋਪੰਜ ਦੀ ਸਥਿਤੀ
ਪਹਿਲਾਂ ਕੰਪਨੀ ਬਾਗ ਚੌਕ 'ਤੇ ਦਲਿਤ ਭਾਈਚਾਰੇ ਦੇ ਧਰਨੇ ਅਤੇ ਬਾਅਦ ਵਿਚ ਸ਼ਾਸਤਰੀ ਚੌਕ 'ਤੇ ਸ਼ਿਵ ਸੈਨਾ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਸ਼ਹਿਰ ਵਿਚ ਸ਼ਸ਼ੋਪੰਜ ਦੀ ਸਥਿਤੀ ਬਣੀ ਰਹੀ ਅਤੇ ਇਸ ਦੌਰਾਨ ਅਫਵਾਹਾਂ ਦਾ ਕਾਫੀ ਸਿਲਸਿਲਾ ਰਿਹਾ, ਜਿਸ ਵਿਚ ਜੋਤੀ ਚੌਕ ਬੰਦ ਹੋਣ ਦੀਆਂ ਅਫਵਾਹਾਂ ਫੈਲਦੀਆਂ ਰਹੀਆਂ।