ਭਿਆਨਕ ਗਰਮੀ ਤੋਂ ਲੋਕਾਂ ਨੂੰ ਨਹੀਂ ਮਿਲੇਗੀ ਕੋਈ ਰਾਹਤ, 46 ਡਿਗਰੀ ਤੱਕ ਪੁੱਜੇਗਾ ਪਾਰਾ, ਰਹੋ ਬਚ ਕੇ

06/13/2024 10:30:36 AM

ਚੰਡੀਗੜ੍ਹ (ਸ਼ੀਨਾ) : ਕਰੀਬ ਇਕ ਹਫ਼ਤੇ ਤੱਕ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਬੁੱਧਵਾਰ ਨੂੰ ਜੂਨ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵੱਧ ਤਾਪਮਾਨ 44.4 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਜ਼ਿਆਦਾ ਸੀ। ਮਈ ’ਚ ਵੀ ਵੱਧ ਤਾਪਮਾਨ ਕਈ ਵਾਰ ਰਿਕਾਰਡ ਬਣਾ ਚੁੱਕਾ ਹੈ। ਲਾਂਗ ਫੋਰਕਾਸਟ ਤੋਂ ਪਤਾ ਲੱਗਦਾ ਹੈ ਕਿ ਕੁੱਝ ਦਿਨਾਂ ਤੱਕ ਤਾਪਮਾਨ 45 ਤੋਂ 46 ਡਿਗਰੀ ਤੱਕ ਜਾ ਸਕਦਾ ਹੈ। ਹੀਟ ਵੇਵ ਦੇ ਹਾਲਾਤ ਬਣ ਰਹੇ ਹਨ। ਇਸ ਨੂੰ ਦੇਖਦੇ ਹੋਏ ਵੀਰਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ 16 ਜੂਨ ਤੱਕ ਯੈਲੋ ਅਲਰਟ ਰਹੇਗਾ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ 14 ਤੇ 15 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਇਸ ਤੋਂ ਵੀ ਰਾਹਤ ਦੀ ਉਮੀਦ ਨਹੀਂ ਹੈ ਕਿਉਂਕਿ ਮਜ਼ਬੂਤ ਬਦਲਾਅ ਵੇਖਣ ਨੂੰ ਨਹੀਂ ਮਿਲ ਰਿਹਾ। ਜੇਕਰ ਧੂੜ ਭਰੀਆਂ ਹਵਾਵਾਂ ਚੱਲਦੀਆਂ ਹਨ ਤਾਂ ਤਾਪਮਾਨ ਪ੍ਰਭਾਵਿਤ ਹੋ ਸਕਦਾ ਹੈ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੱਡੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖ਼ਾਲੀ ਕਰਾਇਆ ਗਿਆ ਇਲਾਕਾ
ਗੁਜਰਾਤ ਦੇ ਕੁੱਝ ਹਿੱਸਿਆਂ ਤੱਕ ਪਹੁੰਚਿਆ ਮਾਨਸੂਨ
ਸਾਲ 2018 ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਇਹ ਮਹੀਨੇ ਦਾ ਤਾਪਮਾਨ 44.5 ਡਿਗਰੀ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ 2022 ’ਚ 6 ਜੂਨ ਨੂੰ ਤਾਪਮਾਨ 44.5 ਸੀ। ਇਸ ਨਾਲ ਹੀ ਹਵਾਈ ਅੱਡੇ ’ਤੇ ਵੱਧ ਤੋਂ ਵੱਧ ਤਾਪਮਾਨ 45.5 ਦਰਜ ਕੀਤਾ ਗਿਆ। ਘੱਟੋ ਘੱਟ ਤਾਪਮਾਨ 26.6 ਡਿਗਰੀ ਰਿਹਾ। ਵਿਭਾਗ ਅਨੁਸਾਰ 2 ਦਿਨ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੇ 15 ਜੂਨ ਨੂੰ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਵੀ ਜ਼ਿਆਦਾ ਦੇਖਣ ਨੂੰ ਮਿਲੀ ਸੀ। ਗਰਮੀ ਤੋਂ ਅੰਦਾਜ਼ਾ ਲਗਾ ਰਹੇ ਹਾਂ ਕਿ ਮੀਂਹ ਜ਼ਿਆਦਾ ਹੋ ਸਕਦਾ ਹੈ। ਮੌਸਮ ’ਚ ਜਦੋਂ ਵੀ ਹੱਦ ਤੋਂ ਵੱਡੀ ਤਬਦੀਲੀ ਦੇਖੀ ਜਾਂਦੀ ਹੈ ਤਾਂ ਗਲੋਬਲ ਵਾਰਮਿੰਗ ਦਾ ਪ੍ਰਭਾਵ ਪੈਂਦਾ ਹੈ, ਜੋ ਹੌਲੀ-ਹੌਲੀ ਦਿਖਾਈ ਦਿੰਦਾ ਹੈ। ਮਾਨਸੂਨ ਦੀ ਗੱਲ ਕਰੀਏ ਤਾਂ ਇਹ ਹਾਲੇ ਸਮੇਂ ’ਤੇ ਹੀ ਲੱਗ ਰਿਹਾ ਹੈ। ਮਾਨਸੂਨ ਗੁਜਰਾਤ ਦੇ ਕੁੱਝ ਹਿੱਸਿਆਂ 'ਚ ਪਹੁੰਚਿਆ ਹੈ। ਜੂਨ ਦੇ ਆਖ਼ਰੀ ਹਫ਼ਤੇ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਪੜ੍ਹੋ ਕੀ ਹੈ ਪੂਰੀ ਖ਼ਬਰ
7 ਸਾਲਾਂ ’ਚ ਜੂਨ ਦਾ ਵੱਧ ਤੋਂ ਵੱਧ ਤਾਪਮਾਨ
2024-44.5 ਡਿਗਰੀ (ਹਾਲੇ ਤੱਕ)
2023-40.4 ਡਿਗਰੀ
2022-44.5 ਡਿਗਰੀ
2021-41.9 ਡਿਗਰੀ
2020-40.4 ਡਿਗਰੀ
2019-44.2 ਡਿਗਰੀ
2018-42.3 ਡਿਗਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News