ਪਿੰਡ 'ਚ ਬੰਨ੍ਹ ਟੁੱਟਣ ਕਾਰਨ ਗੁੱਸੇ 'ਚ ਲੋਕ, ਨੈਸ਼ਨਲ ਹਾਈਵੇਅ ਕਰਨਗੇ ਜਾਮ (ਵੀਡੀਓ)
Tuesday, Aug 20, 2019 - 01:12 PM (IST)
ਲੁਧਿਆਣਾ (ਨਰਿੰਦਰ) : ਇੱਥੇ ਮੌਸਾਬ-ਮੇਓਵਾਲ ਪਿੰਡ 'ਚ ਬੰਨ੍ਹ ਟੁੱਟਣ ਕਾਰਨ ਲੋਕਾਂ ਦਾ ਗੁੱਸਾ ਪ੍ਰਸ਼ਾਸਨ 'ਤੇ ਇਸ ਕਦਰ ਫੁੱਟਿਆ ਕਿ ਇਹ ਲੋਕ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਤਿਆਰੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਬੰਨ੍ਹ ਟੁੱਟਿਆਂ 3 ਦਿਨ ਹੋ ਗਏ ਹਨ ਪਰ ਕੋਈ ਵੀ ਪ੍ਰਸ਼ਾਸਨ ਵਲੋਂ ਇਸ ਦੀ ਪੂਰਤੀ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਆਉਣ ਕਾਰਨ ਬੰਨ੍ਹ ਟੁੱਟਿਆ, ਜਿਸ ਕਾਰਨ ਉਨ੍ਹਾਂ ਦੀ ਹਜ਼ਾਰਾਂ ਏਕੜ ਦੀ ਜ਼ਮੀਨ ਖਰਾਬ ਹੋ ਗਈ, ਪਸ਼ੂ ਰੁਲ ਰਹੇ ਹਨ ਪਰ ਕਿਸੇ ਵੀ ਇਸ ਦੀ ਪਰਵਾਹ ਨਹੀਂ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇੱਥੇ ਨਾਜਾਇਜ਼ ਮਾਈਨਿੰਗ ਹੋਣ ਕਾਰਨ 3 ਪਾਸਿਓਂ ਬੰਨ੍ਹ ਟੁੱਟਿਆ ਹੈ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਹੈ ਅਤੇ ਹੁਣ ਉਹ ਨੈਸ਼ਨਲ ਹਾਈਵੇਅ ਜਾਮ ਕਰਕੇ ਆਪਣਾ ਰੋਸ ਸਰਕਾਰ ਅੱਗੇ ਪ੍ਰਗਟ ਕਰਨਗੇ।