ਰਾਜਪੂਤ ਮਹਾਸਭਾ ਵੱਲੋਂ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ
Thursday, Dec 21, 2017 - 12:56 PM (IST)
ਹਰਿਆਣਾ (ਰਾਜਪੂਤ)— ਬੀਤੇ ਦਿਨੀਂ ਪਿੰਡ ਜਨੌੜੀ ਦੇ ਨੌਜਵਾਨ ਅਸ਼ਵਨੀ ਕੁਮਾਰ 'ਤੇ ਹਰਿਆਣਾ ਵਿਖੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ 'ਚ ਅੱਡਾ ਪਰੋਹ, ਪਿੰਡ ਜਨੌੜੀ ਵਿਖੇ ਰਾਜਪੂਤ ਮਹਾਸਭਾ ਦੇ ਪ੍ਰਧਾਨ ਡਾ. ਅਰਵਿੰਦ ਠਾਕੁਰ ਦੀ ਅਗਵਾਈ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ। ਡਾ. ਅਰਵਿੰਦ ਨੇ ਕਿਹਾ ਕਿ ਰਾਜਪੂਤ ਮਹਾਸਭਾ ਅਜਿਹੇ ਹਮਲੇ ਬਰਦਾਸ਼ਤ ਨਹੀਂ ਕਰੇਗੀ। ਜੇਕਰ ਹਰਿਆਣਾ ਪੁਲਸ ਵੱਲੋਂ ਇਕ ਹਫਤੇ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਚੱਕਾ ਜਾਮ ਵਰਗੇ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਇਕ ਵੱਖਰੇ ਮਤੇ ਰਾਹੀਂ ਮੰਗ ਕੀਤੀ ਗਈ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਨੇ ਰਾਜਪੂਤ ਬਰਾਦਰੀ 'ਤੇ ਕੀਤੀ ਟਿੱਪਣੀ ਲਈ ਜਨਤਕ ਤੌਰ 'ਤੇ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਦਾ ਵੀ ਹਰੇਕ ਸਟੇਜ 'ਤੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਅਸ਼ੋਕ ਰਾਜਪੂਤ ਮੀਡੀਆ ਇੰਚਾਰਜ, ਸਾਹਿਲ ਠਾਕੁਰ, ਗਗਨ ਕੁਮਾਰ, ਦਲੀਪ ਠਾਕੁਰ, ਸੰਦੀਪ ਠਾਕੁਰ, ਕਾਕਾ ਪੰਡਿਤ, ਰਜਤ ਕੁਮਾਰ, ਅਭਿਮਨਿਊ, ਸਾਹਿਲ ਕੁਮਾਰ, ਰਮਨ ਕੁਮਾਰ, ਅਮਿਤ ਕੁਮਾਰ, ਰਿੱਕੀ ਠਾਕੁਰ, ਮੋਹਿਤ ਠਾਕੁਰ, ਰਿਸ਼ਵ ਕੁਮਾਰ, ਨਿਖਿਲ, ਰਾਜਨ ਕੁਮਾਰ, ਪ੍ਰਸ਼ਾਂਤ ਠਾਕੁਰ, ਰਿੱਕੀ ਠਾਕੁਰ ਆਦਿ ਹਾਜ਼ਰ ਸਨ।
