ਹਲਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ : ਸਿੱਧੂ

Monday, Oct 16, 2017 - 07:39 AM (IST)

ਪੱਟੀ,   (ਪਾਠਕ)-  ਹਲਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ 'ਚ ਕਾਂਗਰਸ ਪਾਰਟੀ ਵੱਲੋਂ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਪੱਟੀ ਹਲਕੇ ਨੂੰ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗ੍ਰਾਂਟ ਸਹਾਇਤਾ ਰਾਸ਼ੀ ਵਜੋਂ ਦਿੱਤੀ। 
ਇਸ ਸਮੇਂ ਹਰਮਿੰਦਰ ਸਿੰਘ ਗਿੱਲ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉਪਰਾਲੇ ਸਦਕਾ ਪੱਟੀ 'ਚ ਵਾਟਰ ਸਪਲਾਈ ਦੀ 20 ਸਾਲਾਂ ਤੋਂ ਬੰਦ ਪਈ ਟੈਂਕੀ ਚੱਲਣ ਜਾ ਰਹੀ ਹੈ।
ਇਸ ਮੌਕੇ ਧਰਮਵੀਰ ਅਗਨੀਹੋਤਰੀ ਵਿਧਾਇਕ ਤਰਨਤਾਰਨ, ਪ੍ਰਦੀਪ ਸੱਭਰਵਾਲ ਡੀ. ਸੀ. ਤਰਨਤਾਰਨ, ਜਸਬੀਰ ਸਿੰਘ ਸੋਢੀ ਐਕਸੀਅਨ, ਸੁਰਿੰਦਰ ਸਿੰਘ ਐੱਸ. ਡੀ. ਐੱਮ. ਪੱਟੀ, ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ, ਜੋਤੀ ਸੇਖੋਂ, ਵਜ਼ੀਰ ਸਿੰਘ ਪਾਰਸ, ਕੇ. ਪੀ. ਗਿੱਲ, ਕੁਲਵਿੰਦਰ ਸਿੰਘ ਬੱਬਾ, ਰਵਿੰਦਰ ਕੁਮਾਰ, ਬਲਦੇਵ ਰਾਜ ਭੱਲਾ, ਪੱਪੂ ਸਰਾਡ, ਰਾਜਿੰਦਰ ਸ਼ਰਮਾ, ਰਾਕੇਸ਼ ਕੁਮਾਰ, ਪਿੰ੍ਰਸੀਪਲ ਹਰਦੀਪ ਸਿੰਘ,  ਜਗਤਾਰ ਸਿੰਘ ਬੁਰਜ, ਕੁਲਦੀਪ ਸਿੰਘ ਪੰਨਗੋਟਾ, ਬਿੰਦੂ ਸ਼ਰਮਾ, ਹਦੈਤ ਰਾਮ, ਭੁਪਿੰਦਰ ਸ਼ਰਮਾ, ਪਵਨ ਵਤਦੀ, ਸਾਧੂ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।


Related News