ਪੰਜਾਬ ਦੇ ਲੋਕ ਕਾਂਗਰਸ ’ਤੇ ਹੁਣ ਨਹੀਂ ਕਰਨਗੇ ਭਰੋਸਾ : ਇਆਲੀ

Tuesday, Sep 28, 2021 - 11:43 PM (IST)

ਪੰਜਾਬ ਦੇ ਲੋਕ ਕਾਂਗਰਸ ’ਤੇ ਹੁਣ ਨਹੀਂ ਕਰਨਗੇ ਭਰੋਸਾ : ਇਆਲੀ

ਮੁੱਲਾਂਪੁਰ ਦਾਖਾ(ਕਾਲੀਆ)- ਪੰਜਾਬ ਦੇ ਲੋਕ ਹੁਣ ਕਾਂਗਰਸ ’ਤੇ ਕਦੇ ਵੀ ਭਰੋਸਾ ਨਹੀਂ ਕਰਨਗੇ। ਸੂਬੇ ਵਿਚ ਹੁਣ ਸਥਿਰ ਅਤੇ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਅਸਤੀਫੇ ’ਤੇ ਕੁਮੈਂਟ ਕਸਦਿਆਂ ਕੀਤਾ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਘਮਾਸਾਨ ਦਰਮਿਆਨ CM ਚੰਨੀ ਨੇ ਕੱਲ ਸੱਦੀ ਕੈਬਨਿਟ ਮੀਟਿੰਗ
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਿਛਲੇ ਸਾਢੇ 4 ਸਾਲ ਤੋਂ ਸਰਕਾਰ ਚੱਲ ਰਹੀ ਹੈ। ਪਹਿਲਾਂ ਕੈਪ. ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਜਦੋਂ ਵੇਖਿਆ ਕਿ ਹੁਣ ਕਾਂਗਰਸ ਦੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਅਤੇ ਲੋਕਾਂ ’ਚ ਉਹ ਜਵਾਬਦੇਹੀ ਕੀ ਕਰਨਗੇ ਤਾਂ ਨਵਾਂ ਮੁੱਖ ਮੰਤਰੀ ਅਤੇ ਮੰਤਰੀ ਕਾਂਗਰਸ ਨੇ ਚੁਣ ਲਏ। ਅੱਜ ਨਵਜੋਤ ਸਿੰਘ ਸਿੱਧੂ ਦਾ ਫਿਰ ਅਸਤੀਫਾ ਆ ਗਿਆ। ਕਾਂਗਰਸ ਦਾ ਮਤਲਬ ਹੁਣ ਸਿਰਫ ਕੁਰਸੀ ਤੱਕ ਸੀਮਤ ਹੈ। ਇਸ ਲਈ ਹੁਣ ਲੋਕਾਂ ਦਾ ਵਿਸ਼ਵਾਸ ਕਾਂਗਰਸ ਤੋਂ ਉੱਠ ਗਿਆ ਹੈ। ਕੋਈ ਵੀ ਕਾਂਗਰਸ ਦਾ ਲੀਡਰ ਲੋਕਾਂ ਪ੍ਰਤੀ ਸੰਜੀਦਾ ਨਹੀਂ। ਇਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਨਾਲ ਕੋਈ ਮਤਲਬ ਨਹੀਂ।

ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਸਿੱਧੂ 'ਤੇ ਤਿੱਖਾ ਹਮਲਾ, ਕਿਹਾ- ਇਹ ਕੋਈ ਕ੍ਰਿਕਟ ਨਹੀਂ
ਪੰਜਾਬ ਦੇ ਲੋਕਾਂ ਨੂੰ ਸਿਆਸਤਦਾਨਾਂ, ਪਾਰਟੀਆਂ ਤੋਂ ਬਹੁਤ ਵੱਡੀਆਂ ਆਸਾਂ ਹਨ ਪਰ ਜੋ ਇਹ ਹਾਲਾਤ ਪੈਦਾ ਹੋਏ ਹਨ ਕਾਂਗਰਸ ਨੇ ਬਹੁਤ ਹਾਸੋਹੀਣੀ ਸਥਿਤੀ ਬਣਾ ਕੇ ਰੱਖ ਦਿੱਤੀ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਇਨ੍ਹਾਂ ’ਤੇ ਕੋਈ ਭਰੋਸਾ ਨਹੀਂ ਕਰੇਗਾ। ਅੱਜ ਕਿਸਾਨੀ ਦਾ ਮੁੱਦਾ ਸਾਡੇ ਸਾਹਮਣੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਅੰਦੋਲਨ ਚੱਲ ਰਿਹਾ ਹੈ ਜਿਸ ਨੂੰ ਸਾਡੇ ਸਾਥ ਦੀ ਲੋੜ ਹੈ। ਨੌਜਵਾਨਾਂ ਨੂੰ ਸਾਡੇ ਤੋਂ ਬਹੁਤ ਵੱਡੀਆਂ ਲੀਡਰਸ਼ਿਪ ਤੋਂ ਆਸਾਂ ਹਨ। ਇਸ ਲਈ ਸਾਨੂੰ ਸੋਚ ਵਿਚਾਰ ਕੇ ਪਾਰਟੀ ਦੇ ਆਗੂਆਂ ਨੂੰ ਫੈਸਲੁ ਲੈਣੇ ਚਾਹੀਦੇ ਹਨ। ਪੰਜਾਬ ਦੇ ਹਾਲਤ ਜੋ ਬਣੇ ਹੋਏ ਹਨ ਆਗਾਂਹੂ ਸਮੇਂ ਵਿਚ ਬੜਾ ਸੋਚ ਸਮਝਕੇ ਹੁਣ ਲੋਕ ਫੈਸਲਾ ਲੈਣਗੇ ਅਤੇ ਸਹੀ ਲੀਡਰਸ਼ਿਪ ਅਤੇ ਨੁਮਾਇੰਦਿਆਂ ਨੂੰ ਚੁਨਣਗੇ।


author

Bharat Thapa

Content Editor

Related News