ਕੋਰੋਨਾ ਆਫ਼ਤ ਦਰਮਿਆਨ ਵੀ ਘੱਟ ਨਹੀਂ ਹੋਇਆ ਮਾਝੇ ਦੇ ਲੋਕਾਂ ਜੋਸ਼, ਇਸ ਤਰ੍ਹਾਂ ਮਨਾ ਰਹੇ ਆਜ਼ਾਦੀ ਦਿਹਾਡ਼ਾ

Saturday, Aug 15, 2020 - 01:16 PM (IST)

ਕੋਰੋਨਾ ਆਫ਼ਤ ਦਰਮਿਆਨ ਵੀ ਘੱਟ ਨਹੀਂ ਹੋਇਆ ਮਾਝੇ ਦੇ ਲੋਕਾਂ ਜੋਸ਼, ਇਸ ਤਰ੍ਹਾਂ ਮਨਾ ਰਹੇ ਆਜ਼ਾਦੀ ਦਿਹਾਡ਼ਾ

ਤਰਨ ਤਾਰਨ(ਰਮਨ) — ਤਰਨਤਾਰਨ ਵਿਚ ਅੱਜ ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਆਜ਼ਾਦੀ ਦਾ ਤਿਰੰਗਾ ਝੰਡਾ ਲਹਿਰਾਇਆ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਸਦੀ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਰਮਨਜੀਤ ਸਿੰਘ ਸਿੱਕੀ ਡਾ: ਸੰਦੀਪ ਅਗਨੀਹੋਤਰੀ, ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਐਸਐਸਪੀ ਧਰੁਵਨ ਐਚ. ਨਿੰਬਲੇ ਐਸਡੀਐਮ ਰਜਨੀਸ਼ ਅਰੋੜਾ ਸਿਵਲ ਸਰਜਨ ਡਾ: ਅਨੂਪ ਕੁਮਾਰ ਦੇ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।

PunjabKesari

ਸਰਕਾਰੀਆ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ ਅਤੇ ਵਿਸ਼ੇਸ਼ ਪੈਕੇਜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਇੱਕ ਪਿੰਡ ਭੁੱਲਰ ਕਾਲਾ ਵਿਖੇ 136 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਫ ਪੀਣ ਵਾਲੇ ਪਾਣੀ ਦਾ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨਾਲ ਜ਼ਿਲ੍ਹੇ ਦੇ ਲਗਭਗ 99 ਪਿੰਡਾਂ ਦੇ ਲਗਭਗ ਦੋ ਲੱਖ ਲੋਕਾਂ ਨੂੰ ਲਾਭ ਹੋਵੇਗਾ।

PunjabKesari

ਪਠਾਨਕੋਟ 'ਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦ ਸਮਾਰਕ 'ਤੇ ਕੌਮੀ ਝੰਡਾ ਲਹਿਰਾਇਆ

ਪਠਾਨਕੋਟ(ਧਰਮਿੰਦਰ ਠਾਕੁਰ) - ਅਜਾਦੀ ਦਿਹਾੜੇ ਮੌਕੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਦੇ ਮੁਹੱਲਾ ਅਨੰਦਪੁਰ ਵਿਖੇ ਸ਼ਹੀਦ ਸਮਾਰਕ ਉਤੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਸ ਅਜਾਦੀ ਦਿਹਾੜੇ ਦੇ ਮੌਕੇ ਜਿਥੇ ਖੁਸ਼ੀ ਹੈ ਉਥੇ ਵਿਚਾਰ ਕਰਨ ਦਾ ਵੀ ਸਮਾਂ ਹੈ ਅਸੀਂ ਸਾਰਿਆਂ ਨੇ ਮਿਲ ਕੇ ਇਸ ਦੇਸ਼ ਨੂੰ ਅਗੇ ਲੈ ਕੇ ਜਾਣਾ ਹੈ।

 

PunjabKesari

ਆਜ਼ਾਦੀ ਦੇ ਇਤਿਹਾਸ ਵਿਚ ਪਹਿਲੀ ਵਾਰ ਜ਼ਿਲ੍ਹੇ 'ਚ ਬਿਨਾਂ ਲੋਕਾਂ ਦੇ ਮਨਾਇਆ ਗਿਆ 74 ਵਾਂ ਆਜ਼ਾਦੀ ਦਿਹਾੜਾ

ਗੁਰਦਾਸਪੁਰ (ਵਿਨੋਦ) - ਅੱਜ ਗੁਰਦਾਸਪੁਰ ਦੇ ਸ਼ਹੀਦ ਲੈਫ ਨਵਦੀਪ ਸਿੰਘ ਸਟੇਡੀਅਮ ਗੋਰਮਿੰਟ ਕਾਲਜ ਵਿਚ 74ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ।  ਅੱਜ ਮਨਾਏ ਗਏ ਇਸ ਆਜ਼ਾਦੀ ਦਿਹਾੜੇ 'ਤੇ ਨਾ ਤਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਨਾ ਹੀ ਕਿਸੇ ਪ੍ਰਕਾਰ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ।

ਦੂਜੇ ਪਾਸੇ ਇਸ ਆਜ਼ਾਦੀ ਦਿਹਾੜੇ ਦੇ ਮੌਕੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤ ਨਾਕਾਬੰਦੀ ਕੀਤੀ ਗਈ। ਇਸ ਤਰ੍ਹਾਂ ਜ਼ਿਲ੍ਹਾ ਕਚਿਹਰੀ ਗੁਰਦਾਸਪੁਰ ਵਿਚ 74ਵਾ ਸਤੰਤਰਤਾ ਦਿਹਾਡ਼ਾ ਮਨਾਇਆ ਗਿਆ। ਜਿਸ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਮੇਸ਼ ਕੁਮਾਰੀ ਗੁਰਦਾਸਪੁਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ 'ਤੇ ਜਤਿੰਦਰ ਪਾਲ ਸਿੰਘ ਖੁਰਮੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਪ੍ਰੇਮ ਕੁਮਾਰ ਪ੍ਰਿੰਸੀਪਲ (ਫੈਮਿਲੀ ਕੋਰਟ) ਸਮੇਤ ਹੋਰ ਵੀ ਹਾਜਰ ਹੋਏ।

 


author

Harinder Kaur

Content Editor

Related News