ਸਕੂਲੀ ਬੱਚਿਆਂ ਸਮੇਤ ਕਈ ਲੋਕਾਂ ''ਤੇ ਭਾਰੀ ਪਈ ਗਾਂ, ਕੀਤਾ ਜ਼ਖਮੀਂ

Saturday, Dec 15, 2018 - 11:27 AM (IST)

ਜ਼ੀਰਕਪੁਰ : ਢਕੋਲੀ ਦੇ ਗਰੀਨ ਸਿਟੀ ਸਥਿਤ ਸ਼ਿਵ ਮੰਦਰ ਨੇੜੇ ਸ਼ੁੱਕਰਵਾਰ ਸਵੇਰੇ ਇਕ ਗਾਂ ਨੇ ਇਕ ਬਜ਼ੁਰਗ ਔਰਤ, 2 ਮਾਸੂਮ ਬੱਚਿਆਂ ਅਤੇ 3 ਹੋਰ ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ। ਚਸ਼ਮਦੀਦਾਂ ਨੇ ਦੱਸਿਆ ਕਿ ਗਾਂ ਨੇ ਸਵੇਰੇ ਕਰੀਬ 8.30 ਵਜੇ ਇਲਾਕੇ 'ਚ ਖਰੂਦ ਮਚਾਉਂਦੇ ਹੋਏ ਪੰਚਕੂਲਾ ਸਥਿਤ ਹਾਲਮਾਰਕ ਸਕੂਲ ਜਾ ਰਹੇ 2 ਮਾਸੂਮਾਂ ਆਦਿੱਤਿਆ ਅਤੇ ਅਕਸ਼ਿਤ 'ਤੇ ਹਮਲਾ ਕਰ ਦਿੱਤਾ। ਆਦਿੱਤਿਆ ਦੇ ਸਿਰ, ਬਾਂਹ, ਹੱਥਾਂ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗ ਗਈਆਂ। ਉਸ ਤੋਂ ਬਾਅਦ ਉਸ ਦੇ ਵੱਡੇ ਭਰਾ ਅਕਸ਼ਿਤ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਖੁਦ ਨੂੰ ਬਚਾਇਆ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਦੁੱਧ ਵਾਲੇ ਨੇ ਇਨ੍ਹਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗਾਂ ਨੇ ਉਸ ਨੂੰ ਵੀ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਨਜ਼ਦੀਕੀ ਹੀ ਸ਼ਾਂਤ ਇਨਕਲੇਵ 'ਚ ਸੈਰ ਕਰ ਰਹੇ ਇਕ ਵਿਅਕਤੀ ਨੂੰ ਗਾਂ ਨੇ ਸਿੰਗਾਂ 'ਤੇ ਚੁੱਕ ਕੇ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਬਜ਼ੁਰਗ ਹੇਮ ਲਤਾ ਨੂੰ ਵੀ ਗਾਂ ੇ ਜ਼ਖਮੀਂ ਕਰ ਦਿੱਤਾ।


Babita

Content Editor

Related News