ਲੁਧਿਆਣੇ ਦਾ ਇਕ ਅਜਿਹਾ ਇਲਾਕਾ, ਜਿੱਥੇ ਮੌਤ ਤੋਂ ਨਹੀਂ ਡਰਦੇ ਲੋਕ (ਤਸਵੀਰਾਂ)

07/26/2016 3:27:35 PM

ਲੁਧਿਆਣਾ : ਅਕਸਰ ਕਹਿੰਦੇ ਹਨ ਕਿ ਇਨਸਾਨ ਨੂੰ ਸਭ ਤੋਂ ਜ਼ਿਆਦਾ ਆਪਣੀ ਜਾਨ ਪਿਆਰੀ ਹੁੰਦੀ ਹੈ ਪਰ ਸ਼ਹਿਰ ਦਾ ਮਿਲਰਗੰਜ ਇਕ ਅਜਿਹਾ ਇਲਾਕਾ ਹੈ, ਜਿੱਥੋਂ ਦੇ ਲੋਕਾਂ ਨੂੰ ਮੌਤ ਨੂੰ ਡਰ ਨਹੀਂ ਲੱਗਦਾ ਅਤੇ ਇਨ੍ਹਾਂ ਲੋਕਾਂ ਦੇ ਕੰਮਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਲੋਕ ਖੁਦ ਹੀ ਮੌਤ ਨੂੰ ਬੁਲਾਵਾ ਦੇ ਰਹੇ ਹਨ। ਜੀ ਹਾਂ, ਅਸਲ ''ਚ ਮਿਲਰਗੰਜ ''ਚ ਇਕ ਤਿੰਨ ਫੁੱਟ ਉੱਚਾ ਰੇਲਵੇ ਅੰਡਰਬ੍ਰਿਜ ਬਣਿਆ ਹੋਇਆ ਹੈ ਅਤੇ ਲੋਕ ਜਲਦਬਾਜ਼ੀ ਦੇ ਚੱਕਰ ''ਚ ਅਕਸਰ ਇਸ ਦੇ ਹੇਠੋਂ ਦੀ ਲੰਘਦੇ ਰਹਿੰਦੇ ਹਨ, ਫਿਰ ਉਨ੍ਹਾਂ ਨੂੰ ਇਸ ਗੱਲ ਦੀ ਵੀ 
ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਉੱਪਰ ਦਿਖਾ ਰਹੇ ਹਨ, ਉਹ ਸ਼ਹਿਰ ਦੇ ਮਿਲਰਗੰਜ ''ਚ ਤਿੰਨ ਫੁੱਟ ਉੱਚੇ ਰੇਲਵੇ ਅੰਡਰਬ੍ਰਿਜ ਦੀਆਂ ਹਨ, ਜਿਸ ਦੇ ਹੇਠੋਂ ਲੋਕ ਸ਼ਾਰਟਕਟ ਮਾਰਦੇ ਹੇ। ਤੁਹਾਨੂੰ ਦੱਸ ਦੇਈਏ ਕਿ ਇਹ ਅੰਡਰਬ੍ਰਿਜ ਇੰਨਾ ਪੁਰਾਣਾ ਹੈ ਕਿ ਇਸ ਦਾ ਕੋਈ ਭਰੋਸਾ ਨਹੀਂ, ਕਦੋਂ ਡਿਗ ਜਾਵੇ।
ਅੱਜ-ਕੱਲ੍ਹ ਉਂਝ ਵੀ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਇਸ ਬ੍ਰਿਜ ''ਚ ਪਾਣੀ ਵੀ ਭਰ ਜਾਂਦਾ ਹੈ ਪਰ ਫਿਰ ਵੀ ਵਾਹਨ ਚਾਲਕ ਇੱਥੋਂ ਲੰਘਣਾ ਬੰਦ ਨਹੀਂ ਕਰਦੇ। ਰੇਲਵੇ ਬ੍ਰਿਜ ਦੀ ਉਚਾਈ ਕਾਫੀ ਘੱਟ ਹੋਣ ਕਾਰਨ ਇੱਥੇ ਕਈ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਚੁੱਪੀ ਸਾਧ ਰੱਖੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਪੁਖਤਾ ਪ੍ਰਬੰਧ ਕਰੇ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋ ਸਕੇ।

Babita Marhas

News Editor

Related News