ਸੀਵਰੇਜ਼ ਦਾ ਕੰਮ ਮੁਕੱਮਲ ਨਾ ਹੋਣ ''ਤੇ ਲੋਕ ਪ੍ਰੇਸ਼ਾਨ, ਕੰਪਨੀ ਨੇ ਮੰਗਿਆ ਇਕ ਸਾਲ ਦਾ ਹੋਰ ਸਮਾਂ

11/16/2017 1:52:38 PM


ਬੋਹਾ (ਬਾਂਸਲ) : ਵਿਕਾਸ ਦੇ ਨਾਂ 'ਤੇ ਵਿਨਾਸ਼ ਦੇ ਸ਼ਿਕਾਰ ਲੋਕ, ਚੱਲ ਰਹੇ ਕਾਰਜ ਤੋਂ ਹੁਣ ਨੱਕ ਮੋੜਨ ਲੱਗੇ ਹਨ। ਅਜਿਹੀ ਅਜਿਹੀ ਦੁਰਦਸ਼ਾਂ ਅੱਜ ਕੱਲ੍ਹ ਬੋਹਾ ਦੀ ਨਜ਼ਰ ਆ ਰਹੀ ਹੈ,|ਜਿੱਥੇ ਗਲੀ ਮੁਹੱਲਾਂ ਸੀਵਰੇਜ਼ ਪਾਇਪਾਂ ਪਾਉਣ ਲਈ ਪੁੱਟ ਦਿੱਤਾ ਸੀ ਪਰ ਕਾਰਜ ਪੂਰਾ ਨਾ ਹੋਣ ਕਾਰਨ ਲੋਕ ਘਰਾਂ 'ਚ ਬੰਦ ਹੋ ਕੇ ਰਹਿ ਗਏ ਹਨ। ਇਸ ਨਾਲ ਵਪਾਰ ਪ੍ਰਭਾਵਿਤ ਹੋਇਆ, ਲਿੰਕ ਸੜਕਾ ਬੰਦ ਹੋਇਆ, ਬੋਹਾ ਮੰਡੀ ਨੂੰ ਆਉਣ ਵਾਲੇ ਪੇਂਡੂ ਲੋਕਾਂ ਦਾ ਆਉਣਾ ਜਾਣਾ ਮ੍ਹੁਕਿਲ ਹੋ ਗਿਆ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਬੋਹਾ ਗ੍ਰਾਮ ਪੰਚਾਇਤ ਨੂੰ ਨਗਰ ਪੰਚਾਇਤ ਦਾ ਦਰਜਾ ਦੇ ਕੇ ਇਸ ਖੇਤਰ ਦਾ ਮੂੰਹ ਮੱਥਾ ਸੰਵਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸਦੇ|ਨਾਲ ਲੱਗਦੇ ਪੇਂਡੂ ਖੇਤਰਾਂ 'ਚ ਕਰੋੜਾਂ ਰੁਪਏ ਦੀਆਂ ਗ੍ਰਾਟਾਂ, ਮਾਰਕਿਟ ਕਮੇਟੀ ਦੀ ਸਥਾਪਨਾ ਵਰਗੇ ਅਹਿਮ ਫੈਸਲੇ ਲਏ ਗਏ ਪਰ ਕੁਝ ਅਫਸਰਸ਼ਾਹੀ ਕਾਰਨ ਬੋਹਾ ਦੇ ਲੋਕ ਅੱਜ ਸੰਤਾਪ ਭੋਗ ਰਹੇ ਹਨ। ਬੋਹਾ ਮੰਡੀ 'ਚ 32 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ 31.7 ਕਿਲੋਮੀਟਰ ਸੀਵਰੇਜ਼ ਦੀਆਂ ਪਾਇਪਾਂ ਦਾ ਜਾਲ ਬਿਛਾਉਣ ਲਈ 10 ਮਈ 2016 ਨੂੰ ਟੈਂਡਰ ਲਗਾ ਕੇ ਸੰਬੰਧਤ ਠੇਕੇਦਾਰ ਨੂੰ ਕੰਮ ਸੌਪ ਦਿੱਤਾ ਸੀ ਜਿਸ ਨੇ ਇਹ ਕੰਮ 16 ਮਹੀਨਿਆ 'ਚ ਪੂਰਾ ਕਰਨਾ ਸੀ ਪਰ ਵਿਕਾਸ ਕਾਰਜ ਦੀ ਮੱਠੀ ਚਾਲ ਕਾਰਨ 11 ਕਿਲੋਮੀਟਰ ਦੇ ਖੇਤਰ 'ਚ ਸੀਵਰੇਜ਼ ਦਾ ਕੰਮ ਮੁਕੱਮਲ ਹੋਇਆ ਹੈ। ਸੀਵਰੇਜ਼ ਪਾਇਪਾਂ ਦੇ ਨਾਲ ਟ੍ਰੀਟਮੈਂਟ ਪਲਾਟ ਅਤੇ ਨਗਰ ਕੌਂਸਲ ਵੱਲੋਂ ਸਪੋਟ ਨਿਕਾਸੀ ਦੇ ਪਾਣੀ ਦੀਆਂ ਪਾਇਪਾਂ ਦਾ ਕੰਮ ਕਰਨਾ ਸੀ। ਪਾਇਪਾਂ ਪਾਉਣ ਲਈ ਪੁੱਟੇ ਖੱਡਿਆਂ ਕਾਰਨ ਕਈ ਦੁਰਘਟਨਾਵਾਂ ਵਾਪਰਿਆਂ ਹਨ, ਜਿਨ੍ਹਾਂ 'ਚ 10 ਤੋਂ 12 ਲੋਕ ਜ਼ਖਮੀ ਹੋ ਗਏ।| ਬੱਚਿਆਂ ਨੂੰ ਵੀ ਸਕੂਲ ਜਾਣ 'ਚ ਸਮੱਸਿਆਂ ਹੁੰਦੀ ਹੈ। ਬਜ਼ੁਰਗ ਲੋਕ ਆਪਣੇ ਘਰਾਂ 'ਚ ਕੈਦ ਹੋ ਗਏ|ਅਤੇ ਘਰਾਂ ਦੇ ਨਿਕਾਸੀ ਪਾਣੀ ਬੰਦ ਹੋਣ ਕਾਰਨ ਲੋਕਾਂ ਦੇ ਆਰਜੀ ਪਖਾਨੇ ਵੀ ਬੰਦ ਹੋ ਗਏ।

ਕੀ ਕਹਿਣਾ ਹੈ ਨਗਰ ਪੰਚਾਇਤ ਅਧਿਕਾਰੀਆਂ ਦਾ 
ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਬੋਹਾ ਮੰਡੀ ਵਿੱਚ ਸੀਵਰੇਜ਼ ਦੀਆਂ ਪਾਇਪਾਂ ਪਾਉਣ ਤੋਂ ਬਾਅਦ ਸੜਕਾਂ ਅਤੇ ਸਟਰੀਟ ਲਾਇਟਾਂ ਦਾ ਟੈਡਰ ਗਾਜ਼ੀਆਬਾਦ ਦੀ ਕੰਪਨੀ ਨੂੰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਹੱਲੇ ਤੱਕ 25 ਫੀਸਦੀ ਕੰਮ ਹੀ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇਰੀ ਸੰਬੰਧੀ ਸਰਕਾਰ ਅਤੇ ਊੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। 

ਕੀ ਕਹਿਣਾ ਹੈ ਬੋਹਾ ਵਸਨੀਕਾਂ ਦਾ 
1) ਨਵੀਨ ਕੁਮਾਰ ਕਾਲਾ ਦਾ ਕਹਿਣਾ ਹੈ ਕਿ ਸੀਵਰੇਜ ਦੀਆਂ ਪਾਇਪਾਂ ਦਾ ਕੰਮ ਜਾਣ ਬੂੱਝ ਕੇ ਲਟਕਾਇਆ ਜਾ ਰਿਹਾ ਹੈ ਅਤੇ ਠੇਕੇਦਾਰ ਦਾ ਪ੍ਰਸ਼ਾਸਨ ਨਾਲ ਸਹੀ ਤਾਲਮੇਲ ਨਾ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| 
2) ਸੁਪਰ ਮਾਰਕਿਟ ਵਾਲੇ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਸੀਵਰੇਜ਼ ਪਾਇਪਾਂ ਪਾਉਣ ਦੀ ਆੜ ਹੇਠ ਬੋਹਾ ਮੰਡੀ ਦੀਆਂ ਸੜਕਾਂ ਪੁੱਟ ਕੇ ਲੋਕਾਂ ਨੂੰ ਘਰ ਤੋਂ ਬੇਘਰ ਕਰ ਦਿੱਤਾ ਅਤੇ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
3) ਵਿਜੈ ਕੁਮਾਰ ਪੇਟੀਆਂ ਵਾਲੇ ਨੇ ਕਿਹਾ ਕਿ ਵਿਕਾਸ ਦੇ ਨਾਮ ਤੇ ਬੋਹਾ ਦੀ ਦੁਰਦਸ਼ਾ ਦੇ ਮੁੱਖ ਦੋਸ਼ੀ ਅਫਸਰਸ਼ਾਹੀ ਹਨ, ਜਿਨ੍ਹਾਂ ਨੂੰ ਲੋੜ ਹੈ ਇਸ ਪਾਸੇ ਵੱਲ ਧਿਆਨ ਦੇਣ ਦੀ। 

ਕੀ ਕਹਿਣਾ ਹੈ ਵਿਭਾਗ ਦੇ ਜੂਨੀਅਰ ਇੰਜੀਨੀਅਰ ਦਾ
ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਜੂਨੀਅਰ ਇੰਜੀਨੀਅਰ ਜਗਮੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਦੀ ਦੇਰੀ ਫੰਡਾਂ ਦੀ ਘਾਟ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਕੋਲ ਸਰਦੂਲਗੜ੍ਹ ਅਤੇ ਬੋਹਾ ਦਾ ਚਾਰਜ ਉਨ੍ਹਾਂ ਕੋਲ ਹੋਣ ਕਾਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।|


Related News