ਫੱਤੇਨੰਗਲ ਫਾਟਕ ਦੇ ਨਜ਼ਦੀਕ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
Monday, Mar 05, 2018 - 01:08 AM (IST)

ਧਾਰੀਵਾਲ, (ਖੋਸਲਾ, ਬਲਬੀਰ)- ਫੱਤੇਨੰਗਲ ਫਾਟਕ ਦੇ ਨਜ਼ਦੀਕ ਲੱਗੇ ਗੰਦਗੀ ਦੇ ਢੇਰਾਂ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੈ-ਸੇਵੀ ਸੰਸਥਾ 'ਵਾਈਸ ਆਫ ਧਾਰੀਵਾਲ' ਦੇ ਕਨਵੀਨਰ ਡਾ. ਕਮਲਜੀਤ ਸਿੰਘ, ਐਡਵੋਕੇਟ ਸ਼ਿਵਚਰਨ ਸਿੰਘ ਮਾਨ, ਡਾ. ਗੁਰਿੰਦਰ ਸਿੰਘ, ਗੁਰਜੀਤ ਸਿੰਘ ਮੋੜ, ਗੁਰਿੰਦਰ ਕੁਮਾਰ ਬੇਦੀ ਆਦਿ ਨੇ ਦੱਸਿਆ ਕਿ ਫੱਤੇਨੰਗਲ ਫਾਟਕ ਦੇ ਕੋਲ ਲੰਬੇ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜੋ ਕਿ ਬਦਬੂ ਫੈਲਾ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਤੇ ਇਨ੍ਹਾਂ ਗੰਦਗੀ ਦੇ ਢੇਰਾਂ ਨਾਲ ਕਿਸੇ ਭਿਆਨਕ ਬੀਮਾਰੀ ਦੇ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਸਬੰਧਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਗੰਦਗੀ ਦੇ ਢੇਰਾਂ ਨੂੰ ਚੁੱਕਵਾ ਕੇ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।