ਜਲੰਧਰ ''ਚ ਬੇਖ਼ੌਫ਼ ਲੁਟੇਰੇ, ਰੋਜ਼ਾਨਾ ਲੋਕ ਹੋ ਰਹੇ ਲੁਟੇਰਿਆਂ ਦਾ ਸ਼ਿਕਾਰ, ਰਾਤ ਨੂੰ ਪ੍ਰਮੁੱਖ ਚੌਂਕਾਂ ''ਤੇ ਨਹੀਂ ਹੁੰਦਾ ਕੋਈ ਪੁਲਸ ਮੁਲਾਜ਼ਮ

Saturday, Dec 30, 2023 - 11:41 AM (IST)

ਜਲੰਧਰ ''ਚ ਬੇਖ਼ੌਫ਼ ਲੁਟੇਰੇ, ਰੋਜ਼ਾਨਾ ਲੋਕ ਹੋ ਰਹੇ ਲੁਟੇਰਿਆਂ ਦਾ ਸ਼ਿਕਾਰ, ਰਾਤ ਨੂੰ ਪ੍ਰਮੁੱਖ ਚੌਂਕਾਂ ''ਤੇ ਨਹੀਂ ਹੁੰਦਾ ਕੋਈ ਪੁਲਸ ਮੁਲਾਜ਼ਮ

ਜਲੰਧਰ (ਮਹੇਸ਼ ਖੋਸਲਾ)–ਚੋਰੀਆਂ ਅਤੇ ਲੁੱਟ-ਖੋਹ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਵੀ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਕੋਈ ਚੌਕਸੀ ਨਹੀਂ ਵਧਾਈ ਹੈ। ਇਹੀ ਕਾਰਨ ਹੈ ਕਿ ਖ਼ਾਸ ਕਰਕੇ ਰਾਤ ਦੇ ਸਮੇਂ ਬੇਖ਼ੌਫ਼ ਘੁੰਮ ਰਹੇ ਚੋਰ-ਲੁਟੇਰੇ ਹਰ ਰੋਜ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਵੀਰਵਾਰ ਰਾਤ ਨੂੰ ਲਗਭਗ 10 ਵਜੇ ‘ਜਗ ਬਾਣੀ’ ਦੀ ਟੀਮ ਨੇ ਕਮਿਸ਼ਨਰੇਟ ਪੁਲਸ ਦੀ ਹੱਦ ਵਿਚ ਪੈਂਦੇ ਬੀ. ਐੱਮ. ਸੀ. ਚੌਕ ਤੋਂ ਲੈ ਕੇ ਨੰਗਲਸ਼ਾਮਾ ਚੌਂਕ ਤਕ ਸ਼ਹਿਰ ਦਾ ਮੁਆਇਨਾ ਕੀਤਾ ਪਰ ਕਿਸੇ ਵੀ ਨਾਕੇ ’ਤੇ ਕੋਈ ਪੁਲਸ ਮੁਲਾਜ਼ਮ ਵਿਖਾਈ ਨਹੀਂ ਦਿੱਤਾ, ਹਾਲਾਂਕਿ ਲੋਕਾਂ ਦੀ ਆਵਾਜਾਈ ਨਜ਼ਰ ਆ ਰਹੀ ਸੀ। ਚੋਰ-ਲੁਟੇਰੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਰਾਤ ਨੂੰ ਪੁਲਸ ਕਿਸੇ ਵੀ ਥਾਂ ’ਤੇ ਨਹੀਂ ਹੁੰਦੀ, ਇਸ ਲਈ ਉਹ ਕਿਸੇ ਵੀ ਜਗ੍ਹਾ ’ਤੇ ਖੜ੍ਹੇ ਹੋ ਕੇ ਕਿਸੇ ਨੂੰ ਵੀ ਰਸਤੇ ਵਿਚ ਘੇਰ ਕੇ ਆਪਣਾ ਸ਼ਿਕਾਰ ਬਣਾ ਸਕਦੇ ਹਨ। ਅੱਜਕਲ੍ਹ ਪੈ ਰਹੀ ਧੁੰਦ ਦਾ ਵੀ ਲੁਟੇਰੇ ਫਾਇਦਾ ਉਠਾ ਰਹੇ ਹਨ। ਵਾਰਦਾਤਾਂ ਟਰੇਸ ਨਾ ਹੋਣ ਕਾਰਨ ਵੀ ਲੁਟੇਰਿਆਂ ਅਤੇ ਚੋਰਾਂ ਦੇ ਹੌਂਸਲੇ ਵਧ ਰਹੇ ਹਨ।

ਇਕ ਹਫ਼ਤੇ ਬਾਅਦ ਵੀ ਸਲੇਮਪੁਰ ਮਸੰਦਾਂ ਦੀ ਡਕੈਤੀ ਨਹੀਂ ਹੋਈ ਟਰੇਸ
ਥਾਣਾ ਰਾਮਾ ਮੰਡੀ ਅਧੀਨ ਪੈਂਦੇ ਪਿੰਡ ਸਲੇਮਪੁਰ ਮਸੰਦਾਂ ਵਿਚ ਐੱਨ. ਆਰ. ਆਈ. ਸੁੱਚਾ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਲਗਭਗ ਇਕ ਹਫ਼ਤਾ ਪਹਿਲਾਂ ਹੋਈ ਡਕੈਤੀ ਦੀ ਵਾਰਦਾਤ ਨੂੰ ਅਜੇ ਤਕ ਪੁਲਸ ਟਰੇਸ ਨਹੀਂ ਕਰ ਸਕੀ। ਇਕ ਪਹਿਰਾਵੇ ਵਿਚ ਅੱਧੀ ਰਾਤ ਨੂੰ 12 ਵਜੇ ਤੋਂ ਬਾਅਦ ਸੁੱਚਾ ਸਿੰਘ ਦੇ ਘਰ ਵਿਚ ਦਾਖਲ ਹੋਏ ਕਾਲਾ ਕੱਛਾ ਗਿਰੋਹ ਵਰਗੇ 10 ਤੋਂ 12 ਲੁਟੇਰੇ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ, 4 ਹਜ਼ਾਰ ਅਮਰੀਕਨ ਡਾਲਰ ਅਤ ਡੇਢ ਲੱਖ ਰੁਪਏ ਭਾਰਤੀ ਕਰੰਸੀ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਸੁੱਚਾ ਸਿੰਘ, ਉਸਦੀ ਪਤਨੀ ਗੁਰਦੇਵ ਕੌਰ ਅਤੇ ਸਾਲੀ ਹਰਬੰਸ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰੀ ਚੁੱਕ ਕੇ ਫ਼ਰਾਰ ਹੋ ਗਏ ਸਨ। ਇਸ ਵਾਰਦਾਤ ਦੇ ਟਰੇਸ ਨਾ ਹੋਣ ਕਾਰਨ ਸੁੱਚਾ ਸਿੰਘ ਦਾ ਪਰਿਵਾਰ ਸਹਿਮਿਆ ਹੋਇਆ ਹੈ ਅਤੇ ਵਿਦੇਸ਼ ਵਿਚ ਬੈਠੇ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨੂੰ ਵਾਪਸ ਵਿਦੇਸ਼ ਆ ਜਾਣ ਦੀ ਸਲਾਹ ਦੇ ਰਹੇ ਹਨ।

ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ

PunjabKesari

2 ਹੋਰ ਘਰਾਂ ਨੂੰ ਵੀ ਨਿਸ਼ਾਨਾ ਬਣਾਉਣ ਆਏ ਲੁਟੇਰੇ
ਸਲੇਮਪੁਰ ਪਿੰਡ ਵਿਚ ਹੀ ਖਜੂਰਲਾ ਨੂੰ ਜਾਂਦੇ ਰਸਤੇ ਵਿਚ ਪੈਂਦੀ ਨਹਿਰ ਤੋਂ ਲਗਭਗ 200 ਮੀਟਰ ਦੀ ਦੂਰੀ ’ਤੇ ਸਥਿਤ 2 ਹੋਰ ਘਰਾਂ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਲੁਟੇਰੇ ਪਹਿਲਾਂ ਸੰਦੀਪ ਕੌਰ ਨਾਂ ਦੀ ਔਰਤ ਦੇ ਘਰ ਵਿਚ ਦਾਖ਼ਲ ਹੋਏ ਅਤੇ ਜਦੋਂ ਉਨ੍ਹਾਂ ਰੌਲਾ ਪੈਣ ਦੀ ਆਵਾਜ਼ ਸੁਣੀ ਤਾਂ ਉਹ ਸੰਦੀਪ ਕੌਰ ਦੀ ਘਰ ਦੀ ਕੰਧ ਟੱਪ ਕੇ ਪਿਆਰਾ ਸਿੰਘ ਦੇ ਘਰ ਵਿਚ ਚਲੇ ਗਏ। ਉਥੇ ਘਰ ਦੇ ਲੋਕ ਜਾਗਦੇ ਹੋਣ ਕਾਰਨ ਲੁਟੇਰੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਸਲੇਮਪੁਰ ਮਸੰਦਾਂ ਦੇ ਸਰਪੰਚ ਰਮਨ ਜੌਹਲ ਨੇ ਦੱਸਿਆ ਕਿ ਉਕਤ ਰਾਤ 10.30 ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦਕੋਹਾ ਪੁਲਸ ਚੌਂਕੀ ਦੀ ਇੰਚਾਰਜ ਮਦਨ ਸਿੰਘ ਵੀ ਪੁਲਸ ਪਾਰਟੀ ਸਮੇਤ ਉਥੇ ਜਾਂਚ ਕਰਨ ਲਈ ਆਏ ਸਨ। ਰਮਨ ਜੌਹਲ ਦੇ ਮੁਤਾਬਕ ਪੂਰੇ ਪਿੰਡ ਦੇ ਲੋਕ ਸਹਿਮੇ ਹੋਏ ਹਨ ਅਤੇ ਉਨ੍ਹਾਂ ਦੇ ਮਨ ਵਿਚ ਇਸ ਗੱਲ ਦਾ ਡਰ ਪੈਦਾ ਹੋ ਗਿਆ ਹੈ ਕਿ ਲੁਟੇਰੇ ਕਿਸੇ ਵੀ ਘਰ ਵਿਚ ਦਾਖਲ ਹੋ ਸਕਦੇ ਹਨ।

PunjabKesari

ਬਰੈੱਡ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਲੁੱਟਣ ਵਾਲੇ ਲੁਟੇਰਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ
ਥਾਣਾ ਨੰਬਰ 2 ਦੇ ਇਲਾਕੇ ਗੁਲਾਬ ਦੇਵੀ ਰੋਡ ’ਤੇ ਬਰੈੱਡ ਸਪਲਾਈ ਕਰਨ ਵਾਲੇ ਨੌਜਵਾਨ ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਲੁੱਟਣ ਵਾਲੇ ਲੁਟੇਰਿਆਂ ਦਾ ਵੀ ਪੁਲਸ ਨੂੰ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ। ਬੁੱਧਵਾਰ ਸ਼ਾਮੀਂ 6 ਵਜੇ ਇਕ ਹੀ ਬਾਈਕ ’ਤੇ ਸਵਾਰ 3 ਲੁਟੇਰਿਆਂ ਨੇ ਚਾਰੇ ਪਾਸਿਓਂ ਘੇਰ ਕੇ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧ ਵਿਚ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਲੁਟੇਰਿਆਂ ਦੀ ਭਾਲ ਕਰ ਹੀ ਹੈ ਪਰ ਅਜੇ ਤਕ ਕੇਸ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ

PunjabKesari

ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦੀ ਜਾਣਕਾਰੀ ਨਹੀਂ ਦਿੰਦੀ ਪੁਲਸ
ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦੀ ਪੁਲਸ ਮੀਡੀਆ ਨੂੰ ਜਾਣਕਾਰੀ ਨਹੀਂ ਦਿੰਦੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੀ ਮੀਡੀਆ ਨੂੰ ਅਜਿਹੀਆਂ ਵਾਰਦਾਤਾਂ ਦਾ ਪਤਾ ਲੱਗਦਾ ਹੈ। ਅਜਿਹੇ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਕੇਸ ਵੀ ਦਰਜ ਨਹੀਂ ਕੀਤੇ ਜਾਂਦੇ ਹਨ ਅਤੇ ਜੇਕਰ ਕਰ ਵੀ ਲਏ ਜਾਣ ਤਾਂ ਉਸ ਬਾਰੇ ਵੀ ਨਹੀਂ ਦੱਸਿਆ ਜਾਂਦਾ। ਮੁਨਸ਼ੀ ਅਤੇ ਆਈ. ਓ. ਤਾਂ ਫੋਨ ਹੀ ਨਹੀਂ ਚੁੱਕਦੇ। ਜੇਕਰ ਕਿਤੇ ਗਲਤੀ ਨਾਲ ਚੁੱਕ ਵੀ ਲੈਣ ਤਾਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ, ਐੱਸ. ਐੱਚ. ਓ. ਸਾਹਿਬ ਨਾਲ ਗੱਲ ਕਰ ਲਓ। ਪੁਲਸ ਵੱਲੋਂ ਸਿਰਫ਼ ਵਾਰਦਾਤ ਨੂੰ ਟਰੇਸ ਕੀਤੇ ਜਾਣ ’ਤੇ ਹੀ ਖ਼ਾਸ ਕਰਕੇ ਆਈ. ਪੀ. ਸੀ. ਦੀਆਂ ਧਾਰਾਵਾਂ 379-ਬੀ ਅਤੇ 379, 411, 380, 457 ਦੇ ਮਾਮਲਿਆਂ ਬਾਰੇ ਜਾਣਕਾਰੀ ਦੇਣੀ ਉਚਿਤ ਸਮਝੀ ਜਾਂਦੀ ਹੈ।

ਇਹ ਵੀ ਪੜ੍ਹੋ :  ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਅਮਰੀਕਾ ’ਚ ਭੋਗਪੁਰ ਦੇ ਵਿਅਕਤੀ ਦੀ ਦਰਦਨਾਕ ਮੌਤ

PunjabKesari

PunjabKesari

ਇਹ ਵੀ ਪੜ੍ਹੋ :  2023 ’ਚ ਜਬਰ-ਜ਼ਿਨਾਹ ਦੀਆਂ ਉਹ ਘਟਨਾਵਾਂ ਜਿਨ੍ਹਾਂ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਆਪਣਿਆਂ ਨੇ ਵੀ ਨਾ ਬਖ਼ਸ਼ਿਆ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News