ਕਿਸਾਨ ਅੰਦੋਲਨ ਤੋਂ ਪੰਜਾਬ ’ਚ ਰੇਲ ਸੇਵਾਵਾਂ ਅਸਤ-ਵਿਅਸਤ, ਆਮ ਜਨਤਾ ਪਰੇਸ਼ਾਨ
Thursday, Nov 12, 2020 - 10:20 AM (IST)
ਜੈਤੋ (ਪਰਾਸ਼ਰ) - ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਅੰਦਲੋਨ ਨੇ ਰੇਲਵੇ ਦੀ ਨੀਂਦ ਹਰਾਮ ਕਰ ਰੱਖੀ ਹੈ। ਉੱਥੇ ਹੀ ਉੱਤਰੀ ਰੇਲਵੇ ਨੇ ਕਿਸਾਨਾਂ ਦੀ ਲਹਿਰ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਤੋਂ ਲੰਘਣ ਵਾਲੀਆਂ ਅਤੇ ਸੂਬੇ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਨਿਰੰਤਰ ਰੱਦ ਕੀਤੀਆਂ ਜਾ ਰਹੀਆਂ ਹਨ। ਰੇਲਵੇ ਵੱਲੋਂ ਅੰਸ਼ਕ ਤੌਰ ’ਤੇ ਰੱਦ, ਰੂਟ ਘੱਟ ਅਤੇ ਮਾਰਗ ਤਬਦੀਲ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’
ਰੇਲਵੇ ਸੂਤਰਾਂ ਅਨੁਸਾਰ ਰੇਲ ਨੰਬਰ 04519-04520 ਦਿੱਲੀ-ਬਠਿੰਡਾ ਐਕਸਪ੍ਰੈੱਸ-ਬਠਿੰਡਾ-ਦਿੱਲੀ ਐਕਸਪ੍ਰੈੱਸ ਟ੍ਰੇਨ ਆਉਣ ਵਾਲੀ 20-21 ਨਵੰਬਰ ਤੱਕ ਅਤੇ ਰੇਲ ਨੰਬਰ 04401 ਨਵੀਂ ਦਿੱਲੀ-ਕੱਟੜਾ ਐਕਸਪ੍ਰੈੱਸ 12 ਤੋਂ 19 ਨਵੰਬਰ ਤੱਕ ਅਤੇ ਰੇਲ ਨੰਬਰ 04402 ਕੱਟੜਾ-ਨਵੀਂ ਦਿੱਲੀ ਐਕਸਪ੍ਰੈੱਸ 13 ਤੋਂ 20 ਨਵੰਬਰ ਤੱਕ, 09612 ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ ਸਪੈਸ਼ਲ ਨੂੰ 12 ਤੋਂ 19 ਨਵੰਬਰ ਤੱਕ ਅਤੇ ਰੇਲ ਨੰਬਰ 09613 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ 18 ਨਵੰਬਰ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ 12 ਨਵੰਬਰ ਨੂੰ ਬਹੁਤ ਸਾਰੀਆਂ ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਰੇਲਗੱਡੀ ਨੰਬਰ 02471 ਸ਼੍ਰੀਗੰਗਾਨਗਰ-ਦਿੱਲੀ ਐਕਸਪ੍ਰੈੱਸ ਟ੍ਰੇਨ ਬਠਿੰਡਾ ਅਤੇ 02472 ਦਿੱਲੀ-ਸ਼੍ਰੀਗੰਗਾਨਗਰ ਐਕਸਪ੍ਰੈੱਸ 12 ਨਵੰਬਰ ਨੂੰ, 05212 ਅੰਮ੍ਰਿਤਸਰ-ਦਿਬਰੂਗੜ ਐਕਸਪ੍ਰੈੱਸ 13 ਨਵੰਬਰ ਅਤੇ 03256 ਚੰਡੀਗੜ੍ਹ- ਪਾਟਲੀਪੁੱਤਰ ਐਕਸਪ੍ਰੈੱਸ 12 ਨਵੰਬਰ, 04487 ਰਿਸ਼ੀਕੇਸ਼-ਬਾੜਮੇਰ ਐਕਸਪ੍ਰੈੱਸ ਬਰਾਸਤਾ ਬਠਿੰਡਾ 12 ਨਵੰਬਰ, 09806 ਉਧਮਪੁਰ-ਕੋਟਾ ਐਕਸਪ੍ਰੈੱਸ ਸਪੈਸ਼ਲ 12 ਨਵੰਬਰ ਅਤੇ 02920 ਕੱਟੜਾ-ਅੰਬੇਡਕਰ ਨਗਰ ਐਕਸਪ੍ਰੈੱਸ ਸਪੈਸ਼ਲ ਰੇਲਗੱਡੀ 13 ਨਵੰਬਰ ਨੂੰ ਰੱਦ ਕੀਤਾ ਗਿਆ ਹੈ। 03308 ਫਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਅੰਬਾਲਾ ਤੋਂ 12 ਨਵੰਬਰ ਨੂੰ ਸ਼ੁਰੂ ਹੋਵੇਗੀ ਅਤੇ ਅੰਬਾਲਾ-ਫਿਰੋਜ਼ਪੁਰ-ਅੰਬਾਲਾ ਦਰਮਿਆਨ ਅੰਸ਼ਕ ਤੌਰ ’ਤੇ ਰੱਦ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’
02716 ਅੰਮ੍ਰਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈੱਸ 12 ਨਵੰਬਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਵਿਚਕਾਰ ਅੰਸ਼ਕ ਰੂਪ ਨਾਲ ਰੱਦ ਰੱਖੀ ਗਈ ਹੈ। ਰੇਲ ਗੱਡੀ ਨੰਬਰ 02926 ਅੰਮ੍ਰਿਤਸਰ-ਬਾਂਦਰਾ ਟਰਮਿਨਸ ਐਕਸਪ੍ਰੈੱਸ ਅੰਬਾਲਾ ਤੋਂ 12 ਨਵੰਬਰ ਨੂੰ ਚੱਲੇਗੀ ਅਤੇ ਅੰਸ਼ਕ ਰੂਪ ਨਾਲ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਰੱਦ ਰਹਿਣ ਦਾ ਫ਼ੈਸਲਾ ਕੀਤਾ ਗਿਆ ਹੈ। 11 ਨਵੰਬਰ ਨੂੰ ਵੀ ਬਹੁਤ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਰੇਲ ਗੱਡੀਆਂ ਤੋਂ ਇਲਾਵਾ ਕਈ ਰੇਲ ਗੱਡੀਆਂ ਨੂੰ ਰੱਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਲਕਸ਼ਮੀ ਮਾਤਾ ਜੀ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ‘ਰੰਗੋਲੀ’, ਹੁੰਦਾ ਹੈ ਸ਼ੁੱਭ