ਕਿਸਾਨ ਅੰਦੋਲਨ ਨੂੰ ਵੱਡੀ ਕ੍ਰਾਂਤੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ : ਸੁਖਜਿੰਦਰ ਰੰਧਾਵਾ
Wednesday, Dec 23, 2020 - 01:52 AM (IST)
ਫਗਵਾਡ਼ਾ,(ਜਲੋਟਾ)—ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਦੱਸਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਮੋਦੀ ਸਰਕਾਰ ਦਾ ਬੇਰੁਖੀ ਵਾਲਾ ਵਤੀਰਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ। ਉਹ ਅੱਜ ਸੀਨੀਅਰ ਕਾਂਗਰਸੀ ਆਗੂ ਨਿਮੀਸ਼ਾ ਮਹਿਤਾ ਦੇ ਗ੍ਰਹਿ ਵਿਖੇ ਗੱਲਬਾਤ ਕਰ ਰਹੇ ਸੀ।
ਕੈਬਿਨੇਟ ਮੰਤਰੀ ਰੰਧਾਵਾ ਨੇ ਕਿਸਾਨ ਦੀ ਮੱਦਦ ਲਈ ਅੱਗੇ ਆਏ ਦਿੱਲੀ ਅਤੇ ਹਰਿਆਣਾ ਦੇ ਆਮ ਲੋਕਾਂ, ਉੱਥੋਂ ਦੀਆਂ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਕਿਸਾਨਾ ਦਾ ਅੰਦੋਲਨ ਹੁਣ ਇਕ ਵੱਡੀ ਕ੍ਰਾਂਤੀ ਬਣ ਗਿਆ ਹੈ, ਜਿਸ ਨੂੰ ਇਤਿਹਾਸ ਦੇ ਪੰਨਿਆਂ ’ਚ ਸੁਨਹਿਰੀ ਅੱਖਰਾਂ ਨਾਲ ਦਰਜ ਕੀਤਾ ਜਾਵੇਗਾ। ਉਨ੍ਹਾਂ ਨਵੇਂ ਸਾਲ ’ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਵਿਚ ਹਰ ਕਾਰਪੋਰੇਸ਼ਨ ਉਪਰ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਵੀ ਕੀਤਾ ਨਿਮੀਸ਼ਾ ਮਹਿਤਾ ਤੋਂ ਇਲਾਵਾ ਬਲਾਕ ਕਾਂਗਰਸ ਫਗਵਾਡ਼ਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਕਿਸਾਨਾ ਦੀ ਮੰਗ ਅਨੁਸਾਰ ਖੇਤੀ ਸਬੰਧੀ ਤਿੰਨੋਂ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਹਰਸਰੂਪ ਰਿਹਾਣਾ ਜੱਟਾਂ, ਵਰੁਣ ਚੱਕ ਹਕੀਮ ਤੋਂ ਇਲਾਵਾ ਗਡ਼੍ਹਸ਼ੰਕਰ ਤੋਂ ਕੌਂਸਲਰ ਨਰਿੰਦਰ ਨਰਿੰਦਰ ਮੋਹਨ ਨਿੰਦੀ, ਰੀਟਾ, ਜਤਿੰਦਰ ਸੋਨੂੰ, ਸਰਪੰਚ ਰਣਜੀਤ, ਬਿੰਦੂ, ਬਲਵੀਰ ਫੌਜੀ, ਕੈਪਟਨ ਹਰਿਵੰਦਰ ਸਿੰਘ, ਵਿਕ੍ਰਾਂਤ ਕਪੂਰ, ਕਾਲਾ ਰਾਮਪੁਰ ਸੁੰਨਡ਼ਾ, ਵਿਪਨ, ਕੁਲਦੀਪ ਆਦਿ ਹਾਜ਼ਰ ਸਨ।