ਲੋਹੜੀ ''ਤੇ ਵੀ ਨਹੀਂ ਵਿਕ ਰਹੀ ''ਮੂੰਗਫਲੀ'', ਕਾਰੋਬਾਰੀ ਪਰੇਸ਼ਾਨ

01/08/2019 1:28:30 PM

ਲੁਧਿਆਣਾ (ਅਭਿਸ਼ੇਕ) : 'ਲੋਹੜੀ' ਦੇ ਤਿਉਹਾਰ ਨੂੰ ਸਿਰਫ 2-3 ਦਿਨ ਬਚੇ ਹਨ ਪਰ ਇਸ ਦੇ ਬਾਵਜੂਦ ਵੀ ਲੋਹੜੀ ਦੇ ਤਿਉਹਾਰ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਮੂੰੰਗਫਲੀ ਨੂੰ ਖਰੀਦਣ ਵਾਲੇ ਗਾਹਕ ਨਜ਼ਰ ਨਹੀਂ ਆ ਰਹੇ, ਜਿਸ ਕਾਰਨ ਮੂੰਗਫਲੀ ਕਾਰੋਬਾਰੀ ਪਰੇਸ਼ਾਨ ਹਨ। ਮੂੰਗਫਲੀ, ਜਿਸ ਨੂੰ ਗਰੀਬਾਂ ਦੇ ਬਾਦਾਮ ਵੀ ਕਿਹਾ ਜਾਂਦਾ ਹੈ, ਦੀ ਤਸੀਰ ਗਰਮ ਹੁੰਦੀ ਹੈ, ਜਿਸ ਕਾਰਨ ਇਸ ਨੂੰ ਸਰਦੀਆਂ 'ਚ ਖਾਣਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਮੂੰਗਫਲੀ ਕਾਰੋਬਾਰੀਆਂ ਮੁਤਾਬਕ ਇਸ ਵਾਰ ਰਾਜਸਥਾਨ ਦੇ ਜੈਪੁਰ ਤੋਂ ਆਉਣ ਵਾਲੀ ਮੂੰਗਫਲੀ ਦੀ ਗੁਣਵੱਤਾ ਪਹਿਲਾਂ ਤੋਂ ਕਿਤੇ ਵਧੀਆ ਤੇ ਸੁਆਦੀ ਹੈ ਪਰ ਬਾਜ਼ਾਰ 'ਚ ਮੰਦੀ ਦੀ ਮਾਰ ਕਾਰਨ ਕੋਈ ਇਸ ਨੂੰ ਖਰੀਦਣ ਨਹੀਂ ਆ ਰਿਹਾ। 100 ਰੁਪਏ ਕਿਲੋ ਦੇ ਆਸ-ਪਾਸ ਵਿਕਣ ਵਾਲੀ ਇਹ ਮੂੰਗਫਲੀ ਲੋਹੜੀ ਦੇ ਤਿਉਹਾਰ 'ਚ ਬੇਹੱਦ ਇਸਤੇਮਾਲ ਕੀਤਾ ਜਾਂਦੀ ਕਿਉਂਕਿ ਇਸ ਤੋਂ ਬਗੈਰ ਪੰਜਾਬ 'ਚ ਲੋਹੜੀ ਦਾ ਤਿਉਹਾਰ ਫਿੱਕਾ ਹੀ ਰਹਿ ਜਾਂਦਾ ਹੈ। ਦੁਕਾਨਦਾਰ ਇਸ ਮੰਦੀ ਨੂੰ ਲੈ ਕੇ ਬੇਹੱਦ ਮਾਯੂਸ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਸੀਜ਼ਨ ਬੇਹੱਦ ਮੰਦੀ 'ਚੋਂ ਲੰਘ ਰਿਹਾ ਹੈ।


Babita

Content Editor

Related News