ਅਹਿਮ ਖ਼ਬਰ : TB ਦੇ ਇਲਾਜ ਲਈ AI ਟੂਲਜ਼ ਦੀ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਪੰਜਾਬ
Thursday, May 11, 2023 - 02:51 PM (IST)
ਚੰਡੀਗੜ੍ਹ : ਪੰਜਾਬ 'ਚ ਟੀ. ਬੀ. ਦੀ ਬੀਮਾਰੀ ਨੂੰ ਘਟਾਉਣ ਲਈ ਸਰਕਾਰ ਆਰਟੀਫਿਸ਼ਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਕਰਨ ਦੀ ਤਿਆਰੀ ਕਰ ਰਹੀ ਹੈ, ਤਾਂ ਜੋ ਸਰਕਾਰੀ ਸਿਹਤ ਕੇਂਦਰਾਂ 'ਚ ਬੀਮਾਰੀ ਦਾ ਸਮੇਂ ਸਿਰ ਪਤਾ ਲਾ ਕੇ ਇਲਾਜ ਕੀਤਾ ਜਾ ਸਕੇ। ਇਸ ਤਰ੍ਹਾਂ ਸਿਹਤ ਵਿਭਾਗ ਐਕਸ-ਰੇ, ਰਿਪੋਰਟਾਂ ਤਿਆਰ ਕਰਨ ਅਤੇ ਡਾਕਟਰੀ ਕੰਮਾਂ ਲਈ ਇਸ ਦੀ ਮਦਦ ਲਵੇਗਾ। ਕੇਂਦਰ ਸਰਕਾਰ ਨੇ ਸਾਲ 2025 ਤੱਕ ਟੀਬੀ ਦੇ ਨਵੇਂ ਕੇਸਾਂ ਨੂੰ 80 ਫ਼ੀਸਦੀ ਘਟਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਗਰਮੀ ਕੱਢੇਗੀ ਵੱਟ, 38 ਡਿਗਰੀ ਤੋਂ ਪਾਰ ਪੁੱਜਿਆ ਪਾਰਾ
ਬੀਮਾਰੀ ਫੈਲਣ ਨੂੰ ਕੰਟਰੋਲ ਕਰਨ ਲਈ ਸਮੇਂ ਸਿਰ ਪਛਾਣ ਅਤੇ ਇਲਾਜ ਬੇਹੱਦ ਜ਼ਰੂਰੀ ਹੈ। ਇਲਾਜ 'ਚ ਦੇਰੀ ਨਾ ਸਿਰਫ ਬੀਮਾਰੀ ਨੂੰ ਵਿਗਾੜਦੀ ਹੈ, ਸਗੋਂ ਉਸ ਨੂੰ ਫੈਲਾਉਂਦੀ ਵੀ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ ਹੋਟਲ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ
ਇਹ ਬੀਮਾਰੀ ਬੈਕਟੀਰੀਆ ਕਾਰਨ ਹੁੰਦੀ ਹੈ, ਜੋ ਅਕਸਰ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਵੱਖ-ਵੱਖ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਏ. ਆਈ. ਟੂਲ ਛਾਤੀ ਦੇ ਐਕਸ-ਰੇ 'ਚ ਟੀਬੀ ਦਾ ਪਤਾ ਲਾਉਣ ਲਈ ਰੇਡੀਓਲੋਜਿਸਟਸ ਦੇ ਮੁਕਾਬਲੇ ਜ਼ਿਆਦਾ ਸਮਰੱਥ ਹੈ ਕਿਉਂਕਿ ਪੰਜਾਬ ਕੋਲ ਸੀਮਤ ਰੇਡੀਓਲੋਜਿਸਟ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ