PM ਯੋਜਨਾ ਤਹਿਤ ਸੋਲਰ ਟਿਊਬਵੈੱਲਾਂ ਦੇ ਟੀਚੇ ਤੋਂ ਪੰਜਾਬ ਪੱਛੜਿਆ
Thursday, Nov 28, 2024 - 11:24 AM (IST)
ਚੰਡੀਗੜ੍ਹ : ਪੰਜਾਬ ਨੇ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈੱਲਾਂ ਨੂੰ ਸੂਰਜੀ ਵਾਟਰ ਪੰਪਾਂ 'ਚ ਬਦਲਣ ਦੇ ਮਾਮਲੇ 'ਚ ਸੀਮਤ ਤਰੱਕੀ ਹਾਸਲ ਕੀਤੀ ਹੈ। ਸੂਬੇ ਨੇ ਪੀ. ਐੱਮ. ਕੁਸੁਮ ਯੋਜਨਾ ਤਹਿਤ ਇਸ ਟੀਚੇ ਦਾ ਸਿਰਫ 24 ਫ਼ੀਸਦੀ ਹਾਸਲ ਕੀਤਾ ਹੈ। ਸਾਲ 2019 'ਚ ਸ਼ੁਰੂ ਕੀਤੀ ਪੀ. ਐੱਮ. ਕੁਸੁਮ ਯੋਜਨਾ ਦਾ ਟੀਚਾ ਕਿਸਾਨਾਂ ਨੂੰ ਸੂਰਜੀ ਊਰਜਾ ਵੱਲ ਧਿਆਨ ਦਿਵਾਉਣਾ ਅਤੇ ਰਵਾਇਤੀ ਊਰਜਾ ਸਰੋਤਾਂ 'ਤੇ ਨਿਰਭਰਤਾ ਘਟਾਉਣਾ ਸੀ। ਇਸ ਸਕੀਮ ਦੀ ਆਖ਼ਰੀ ਤਾਰੀਖ਼ 2026 ਨਿਰਧਾਰਿਤ ਕੀਤੀ ਗਈ ਸੀ।
ਪੰਜਾਬ ਨੇ 53,000 ਡੀਜ਼ਲ ਵਾਟਰ ਪੰਪਾਂ ਨੂੰ ਆਫ ਗਰਿੱਡ ਸੋਲਰ ਪੰਪਾਂ ਨਾਲ ਬਦਲਣ ਦਾ ਟੀਚਾ ਰੱਖਿਆ ਹੈ ਪਰ ਹੁਣ ਤੱਕ ਸਿਰਫ 12,952 ਪੰਪਾਂ ਨੂੰ ਬਦਲਣ 'ਚ ਸਫ਼ਲ ਰਿਹਾ ਹੈ, ਜੋ ਕਿ ਰਾਸ਼ਟਰੀ ਔਸਤ ਤੋਂ ਵੀ ਘੱਟ ਹੈ। ਇਸ ਸਕੀਮ ਤਹਿਤ ਪੰਜਾਬ ਨੂੰ 81.58 ਕਰੋੜ ਰੁਪਏ ਜਾਰੀ ਕੀਤੇ ਗਏ ਹਨ।