ਲੱਧੇਵਾਲੀ ਸਥਿਤ ਪੀ ਬੀ 08 ਰੈਸਟੋਰੈਂਟ ਸੀਲ

Wednesday, Mar 14, 2018 - 05:32 AM (IST)

ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਲੱਧੇਵਾਲੀ ਵਿਚ ਯੂਨੀਵਰਸਿਟੀ ਰੋਡ 'ਤੇ ਸਥਿਤ ਰੈਸਟੋਰੈਂਟ ਪੀ ਬੀ 08 ਨੂੰ ਸੀਲ ਕਰ ਦਿੱਤਾ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਲਡਿੰਗ ਮਾਲਕ ਨੇ ਬਿਲਡਿੰਗ ਬਾਈਲਾਜ ਦੇ ਮੁਤਾਬਕ ਇਸ ਨੂੰ ਰੈਗੂਲਰ ਨਹੀਂ ਕਰਵਾਇਆ ਸੀ, ਜਿਸ ਕਾਰਨ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਰੈਸਟੋਰੈਂਟ ਲਈ ਬਿਲਡਿੰਗ ਕਈ ਸਾਲ ਪਹਿਲਾਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਬਣੀ ਸੀ ਅਤੇ ਹੁਣ ਰਾਜਨੀਤਕ ਦਬਾਅ ਦੇ ਕਾਰਨ ਇਸ ਨਾਜਾਇਜ਼ ਬਿਲਡਿੰਗ 'ਤੇ ਕੋਈ ਕਾਰਵਾਈ ਨਹੀਂ ਹੋਈ।  
ਅੱਜ ਤੋਂ ਇਕ ਸਾਲ ਪਹਿਲਾਂ ਜਦੋਂ ਕਾਂਗਰਸ ਸੱਤਾ ਵਿਚ ਆਈ ਤਾਂ ਕੁਝ ਦੇਰ ਬਾਅਦ ਹੀ ਇਸ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ। ਰੈਸਟੋਰੈਂਟ ਮਾਲਕ ਨੇ ਜੋੜ-ਤੋੜ ਲੱਗਾ ਕੇ ਅਤੇ ਐਫੀਡੇਵਿਟ ਦੇ ਕੇ ਸੀਲ ਖੁੱਲ੍ਹਵਾ ਲਈ ਕਿ ਬਿਲਡਿੰਗ ਨੂੰ ਨਿਯਮ ਅਨੁਸਾਰ ਕਰ ਲਿਆ ਜਾਵੇਗਾ ਅਤੇ ਫੀਸ ਭਰ ਦਿੱਤੀ ਜਾਵੇਗੀ ਪਰ ਅਜਿਹਾ ਨਾ ਕੀਤੇ ਜਾਣ ਕਾਰਨ ਨਿਗਮ ਕਮਿਸ਼ਨਰ ਡਾ. ਬਸੰਤ ਗਰਗ, ਐੱਸ. ਟੀ. ਪੀ. ਪਰਮਪਾਲ ਤੇ ਐੱਮ. ਟੀ. ਪੀ.  ਮੇਹਰਬਾਨ ਸਿੰਘ ਦੇ ਨਿਰਦੇਸ਼ਾਂ 'ਤੇ ਬਿਲਡਿੰਗ ਇੰਸਪੈਕਟਰ ਨੀਰਜ ਨੇ ਕਾਰਵਾਈ ਨੂੰ ਅੰਜਾਮ ਦਿੱਤਾ।


Related News