...ਤੇ ਹੁਣ ਪੰਜਾਬ ਦੀਆਂ ਜੇਲਾਂ ''ਚ ਬੰਦ ਤਸਕਰਾਂ ਨੂੰ ਨਹੀਂ ਮਿਲੇਗੀ ''ਪੈਰੋਲ''
Thursday, Apr 11, 2019 - 10:20 AM (IST)
ਬਠਿੰਡਾ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀਆਂ ਜੇਲਾਂ 'ਚ ਬੰਦ ਤਸਕਰਾਂ ਦੀ 'ਪੈਰੋਲ' ਬੰਦ ਕਰ ਦਿੱਤੀ ਗਈ ਹੈ। ਅਜਿਹੇ 'ਚ ਹੁਣ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਨ੍ਹਾਂ ਤਸਕਰਾਂ ਨੂੰ ਜੇਲਾਂ 'ਚੋਂ ਬਾਹਰ 'ਪੈਰੋਲ' 'ਤੇ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੰਜਾਬ ਦੀਆਂ ਜੇਲਾਂ 'ਚ ਸਜ਼ਾ ਯਾਫਤਾ ਤਸਕਰ ਵੱਡੀ ਗਿਣਤੀ 'ਚ ਹਨ ਅਤੇ ਬੀਤੇ 5 ਸਾਲਾਂ ਦੌਰਾਨ ਕਰੀਬ 17,714 ਨਸ਼ਾ ਤਸਕਰਾਂ ਨੂੰ ਸਜ਼ਾ ਹੋਈ ਹੈ। ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਬਹੁਤ ਹੀ ਅਮਰਜੈਂਸੀ 'ਚ ਕਿਸੇ ਤਸਕਰ ਨੂੰ 'ਪੈਰੋਲ' ਦੇਣ ਦੀ ਲੋੜ ਪੈਂਦੀ ਹੈ ਤਾਂ ਪਹਿਲਾਂ ਮੁੱਖ ਚੋਣ ਅਫਸਰ ਤੋਂ ਪ੍ਰਵਾਨਗੀ ਲਈ ਜਾਵੇ।
ਚੋਣ ਕਮਿਸ਼ਨ ਮੁਤਾਬਕ ਜੇਕਰ ਕੋਈ ਨਸ਼ਾ ਤਸਕਰ ਅਮਰਜੈਂਸੀ 'ਚ 'ਪੈਰੋਲ' 'ਤੇ ਜਾਂਦਾ ਹੈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ 'ਪੈਰੋਲ' ਦੌਰਾਨ ਉਹ ਕਿਸੇ ਚੋਣ ਗਤੀਵਿਧੀ 'ਚ ਸ਼ਾਮਲ ਨਾ ਹੋਵੇ। ਅਮਰਜੈਂਸੀ 'ਚ 'ਪੈਰੋਲ' ਪ੍ਰਾਪਤ ਕਰਨ ਵਾਲੇ ਨਸ਼ਾ ਤਸਕਰਾਂ ਬਾਰੇ ਪੁਲਸ ਅਤੇ ਇਨਫੋਰਸਮੈਂਟਏਜੰਸੀਆਂ ਨੂੰ ਅਗਾਊਂ ਸੂਚਨਾ ਭੇਜਣੀ ਪਵੇਗੀ ਤਾਂ ਜੋ ਪੁਲਸ, ਤਸਕਰ ਦੀ 'ਪੈਰੋਲ' ਦੌਰਾਨ ਦੀ ਗਤੀਵਿਧੀ 'ਤੇ ਨਜ਼ਰ ਰੱਖ ਸਕੇ। ਜ਼ਿਲਾ ਚੋਣ ਅਫਸਰ ਨੂੰ ਵੀ ਅਜਿਹੇ ਤਸਕਰ ਬਾਰੇ ਸਬੰਧਿਤ ਚੋਣ ਆਬਜ਼ਰਵਰ ਨੂੰ ਅਗਾਊਂ ਸੂਚਨਾ ਦੇਣੀ ਪਵੇਗੀ।