ਬਰਤਾਨੀਆ ਦੀ ਖੋਜ ਕੌਂਸਲ ਦਾ ਵੱਕਾਰੀ ਖੋਜ ਪ੍ਰੋਜੈਕਟ PAU ਨੂੰ ਪ੍ਰਾਪਤ ਹੋਇਆ

Thursday, Feb 07, 2019 - 05:53 PM (IST)

ਲੁਧਿਆਣਾ- ਭਾਰਤ ਅਤੇ ਯੂ. ਕੇ. ਦੇ ਵਿਗਿਆਨੀਆਂ ਦੀ ਸਾਂਝੀ ਟੀਮ ਨੂੰ ਬਰਤਾਨੀਆ ਦੀ ਖੋਜ ਕੌਂਸਲ ਵੱਲੋਂ ਇੱਕ ਖੋਜ ਪ੍ਰੋਜੈਕਟ ਦਿੱਤਾ ਗਿਆ ਹੈ। ਟੀ. ਆਈ. ਜੀ. ਆਰ. ਈ. ਐਸ. ਐਸ. ਨਾਂ ਹੇਠ ਇਹ ਪ੍ਰੋਜੈਕਟ 'ਖੋਜ ਰਾਹੀਂ ਭਾਰਤ ਦੀ ਹਰੀ ਕ੍ਰਾਂਤੀ ਦਾ ਰੂਪਾਂਤਰਣ ਅਤੇ ਇਕਸਾਰ ਭੋਜਨ ਪੂਰਤੀ ਦੀ ਮਜ਼ਬੂਤੀ' ਬਾਰੇ ਹੋਵੇਗਾ । ਇਸ ਪ੍ਰੋਜੈਕਟ 'ਚ 6 ਵੱਖਰੇ-ਵੱਖਰੇ ਫਲੈਗਸ਼ਿਪ ਪ੍ਰੋਗਰਾਮ ਹੋਣਗੇ, ਜੋ ਖੇਤੀ ਸੰਬੰਧੀ ਭਾਰਤ ਦੇ ਮੁੱਦਿਆਂ ਨਾਲ ਸੰਬੰਧਿਤ ਹੋਣਗੇ। 

PunjabKesari

-ਫਲੈਗਸ਼ਿਪ ਪ੍ਰੋਗਰਾਮ ਇੱਕ ਦਾ ਉਦੇਸ਼ ਭਾਰਤ 'ਚ ਦੂਜੀ ਹਰੀ ਕ੍ਰਾਂਤੀ ਦੀ ਜ਼ਰੂਰਤ ਲਈ ਯੋਜਨਾਵਾਂ ਬਾਰੇ ਹੋਵੇਗਾ। 

-ਦੂਸਰਾ ਅਤੇ ਤੀਸਰਾ ਫਲੈਗਸ਼ਿਪ ਪ੍ਰੋਗਰਾਮ ਮੂਲ ਵਿਗਿਆਨਕ ਵਿਧੀਆਂ ਰਾਹੀਂ ਫ਼ਸਲ ਵਿਗਿਆਨ ਨਾਲ ਸੰਬੰਧਿਤ ਹੋਣਗੇ। 

-ਚੌਥਾ ਅਤੇ ਪੰਜਵਾਂ ਫਲੈਗਸ਼ਿਪ ਪ੍ਰੋਗਰਾਮ ਪਾਣੀ ਦੀ ਯੋਗ ਵਰਤੋਂ ਰਾਹੀਂ ਢੁੱਕਵੇਂ ਫ਼ਸਲ ਪ੍ਰਬੰਧ ਬਾਰੇ ਹੋਵੇਗਾ।

-ਛੇਵਾਂ ਪੇਂਡੂ ਖੇਤਰਾਂ 'ਚ ਸਿੱਖਿਆ ਦੇ ਮੌਕਿਆਂ ਬਾਰੇ ਲਿੰਗ ਸਮਾਨਤਾ ਵਧਾਉਣ ਬਾਰੇ ਹੋਵੇਗਾ।

ਇਸ ਪ੍ਰੋਜੈਕਟ ਵਿੱਚ ਯੂ. ਕੇ. ਅਤੇ ਭਾਰਤ ਦੀਆਂ ਕੁੱਲ 9 ਸੰਸਥਾਵਾਂ ਸਾਂਝੇ ਰੂਪ ਵਿੱਚ ਦੂਸਰੀ ਹਰੀ ਕਾਂਤੀ ਲਈ ਸਹਿਯੋਗ ਕਰਨਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ) ਨੂੰ ਇਸ ਪ੍ਰੋਜੈਕਟ ਦਾ ਮੁੱਖ ਹਿੱਸਾ ਬਣਾਉਂਦਿਆਂ ਫਲੈਗਸ਼ਿਪ ਪ੍ਰੋਗਰਾਮ ਤਿੰਨ ਅਤੇ ਪੰਜ 'ਚ ਸਾਂਝੇਦਾਰੀ ਲਈ ਚੁਣਿਆ ਗਿਆ ਹੈ। ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਕਣਕ ਸੈਕਸ਼ਨ ਤੋਂ ਡਾ. ਅਚਲਾ ਸ਼ਰਮਾ, ਖੇਤੀਬਾੜੀ ਬਾਇਓ ਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪਰਵੀਨ ਛੁਨੇਜਾ ਇਸ ਪ੍ਰੋਜੈਕਟ 'ਚ ਖੋਜ ਟੀਮ ਦਾ ਹਿੱਸਾ ਹੋਣਗੇ।ਬਿਜਨੈਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ. ਸੰਦੀਪ ਕਪੂਰ ਆਪਣੀ ਟੀਮ ਸਮੇਤ ਭੋਜਨ ਪੂਰਤੀ ਸੰਬੰਧੀ ਕਾਰਜ ਦੀ ਰੂਪਰੇਖਾ ਤਿਆਰ ਕਰਨਗੇ ।


Iqbalkaur

Content Editor

Related News