DC ਦਫ਼ਤਰ ਦੇ ਬਾਥਰੂਮ ’ਚੋਂ ਮਿਲੀ ਪਟਵਾਰੀ ਦੀ ਲਾਸ਼, ਮਚੀ ਹਫੜਾ-ਦਫੜੀ

Monday, Apr 25, 2022 - 12:32 AM (IST)

DC ਦਫ਼ਤਰ ਦੇ ਬਾਥਰੂਮ ’ਚੋਂ ਮਿਲੀ ਪਟਵਾਰੀ ਦੀ ਲਾਸ਼, ਮਚੀ ਹਫੜਾ-ਦਫੜੀ

ਬਰਨਾਲਾ (ਵਿਵੇਕ ਸਿੰਧਵਾਨੀ)- ਡੀ. ਸੀ. ਦਫਤਰ ਬਰਨਾਲਾ ਦੇ ਬਾਥਰੂਮ ’ਚੋਂ ਇਕ ਪਟਵਾਰੀ ਦੀ ਲਾਸ਼ ਮਿਲਣ ਤੋਂ ਜ਼ਿਲਾ ਪ੍ਰਸ਼ਾਸਨ ਵਿਚ ਖਲਬਲੀ ਮੱਚ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਟਵਾਰੀ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋਈ ਜਾਪਦੀ ਹੈ। ਉਸ ਦੀ ਲਾਸ਼ ਗਲੀ ਸੜੀ ਹੋਈ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸਿਹਤ ਅਧਿਕਾਰੀਆਂ ਤੇ ਡਾਕਟਰਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਦਿੱਤਾ ਸੱਦਾ

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬਰਨਾਲਾ ਦੇ ਪੁਲਸ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਹਰਵਿੰਦਰ ਸਿੰਘ ਪਿੰਡ ਪੰਡੋਰੀ ਦਾ ਰਹਿਣ ਵਾਲਾ ਸੀ। ਉਸ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ ਹੈ। ਪੁਲਸ ਹਰੇਕ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਹੀ ਤੱਥਾਂ ਦਾ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਡੀ. ਸੀ. ਦਫਤਰ ਵਿਚ ਪਟਵਾਰੀ ਦੀ ਲਾਸ਼ ਮਿਲਣਾ ਆਪਣੇ-ਆਪ ਵਿਚ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ। ਆਖਰ ਤਿੰਨ-ਚਾਰ ਦਿਨ ਬਾਅਦ ਹੀ ਉਸ ਦੀ ਲਾਸ਼ ਬਰਾਮਦ ਕਰ ਸਕੀ, ਜਦ ਕਿ ਉਸ ਦੀ ਲਾਸ਼ ਡੀ. ਸੀ. ਦਫਤਰ ਵਿਚ ਪਈ ਰਹੀ।

ਇਹ ਵੀ ਪੜ੍ਹੋ : ਸਲੋਹ ’ਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ’ਤੇ ਸਜਾਇਆ ਨਗਰ ਕੀਰਤਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News