ਮਾਮਲਾ ਪੱਟੀ ’ਚ ਹੋਈ ਗੈਂਗਵਾਰ ਦਾ : ਲਾਸ਼ਾਂ ਨੂੰ ਚੌਂਕ ’ਚ ਰੱਖ ਪਰਿਵਾਰ ਨੇ ਲਾਇਆ ਧਰਨਾ, ਕੀਤੀ ਇਹ ਮੰਗ

Thursday, May 27, 2021 - 07:04 PM (IST)

ਪੱਟੀ (ਸੌਰਭ) - ਅੱਜ ਸਵੇਰੇ 6 ਵਜੇ ਦੇ ਕਰੀਬ ਪੱਟੀ ਸ਼ਹਿਰ ਦੇ ਨਦੋਹਰ ਚੌਂਕ ਨਜ਼ਦੀਕ ਪੱਟੀ ਦਰਗਾਹ ’ਤੇ ਸੇਵਾ ਕਰਕੇ ਵਾਪਸ ਘਰ ਨੂੰ ਆਉਂਦੇ ਅਮਨ ਫੌਜੀ ਅਤੇ ਪ੍ਰਭਜੀਤ ਸਿੰਘ ਪੂਰਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੌਰਾਨ ਦਿਲਬਾਗ ਸਿੰਘ ਸ਼ੇਰਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਨਸਾਫ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਗੁਰਮੁੱਖ ਸਿੰਘ ਘੁੱਲਾ ਬਲੇਰ ਸਿਆਸੀ ਸਲਾਹਾਕਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਕੁੱਲਾ ਚੌਂਕ ਪੱਟੀ ਵਿਖੇ ਲਾਸ਼ਾਂ ਰੱਖ ਕੇ ਧਰਨਾ ਲੱਗਾ ਦਿੱਤਾ। ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

PunjabKesari

ਇਸ ਮੌਕੇ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਕਿਹਾ ਕਿ ਅਮਨ ਫੌਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਵਰਕਰ ਸੀ ਅਤੇ ਉਹ ਪਾਰਟੀ ਦੀ ਬੇਹਤਰੀ ਲਈ ਕੰਮ ਕਰਦਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਕੁਲਜਿੰਦਰ ਸਿੰਘ ਡੀ. ਐੱਸ. ਪੀ. ਪੱਟੀ ਦਾ ਤਬਾਦਲਾ ਅਤੇ ਕਾਤਲਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹੀ ਦੇਰ ਇਹ ਧਰਨਾ ਜਾਰੀ ਰਹੇਗਾ। ਪੀੜਤ ਪਰਿਵਾਰਾਂ ਨੇ ਦੋਹਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਮੋਸਚਰੀ ਵਿੱਚ ਲਗਾ ਕੇ ਧਰਨਾ ਲੱਗਾ। ਦੱਸ ਦੇਈਏ ਕਿ ਅਮਨ ਫੌਜੀ ਆਪਣੇ ਪਿਛੇ ਪਤਨੀ ਅਤੇ ਇੱਕ-ਦੋ ਸਾਲਾ ਦਾ ਬੱਚਾ ਛੱਡ ਗਿਆ। 

ਪੜ੍ਹੋ ਇਹ ਵੀ ਖਬਰ - ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਸਿਆਸਤ ’ਚ ਪੈਰ ਰੱਖਣ ਲਈ ਤਿਆਰ! ਚਰਚਾਵਾਂ ਜ਼ੋਰਾਂ-ਸ਼ੋਰਾਂ ’ਤੇ 

PunjabKesari

ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰ ਵਲੋਂ ਲਗਾਏ ਗਏ ਧਰਨੇ ਦਾ ਪਤਾ ਲੱਗਣ ’ਤੇ ਐੱਸ. ਪੀ. ਜਗਜੀਤ ਸਿੰਘ ਵਾਲੀਆ, ਐੱਸ. ਐੱਚ. ਓ. ਲਖਬੀਰ ਸਿੰਘ, ਐੱਸ. ਐੱਚ. ਓ. ਹਰੀਕੇ ਗੁਰਬਖਸ਼ ਸਿੰਘ ਭਾਰੀ ਪੁਲਸ ਫੋਰਸ ਨਾਲ ਉਕਤ ਸਥਾਨ ’ਤੇ ਪਹੁੰਚ ਗਏ। ਇਸ ਮੌਕੇ ਸਮੂਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੱਟੀ ਹਲਕੇ ਦੇ ਵਰਕਰ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

PunjabKesari


rajwinder kaur

Content Editor

Related News