ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ
Tuesday, Dec 08, 2020 - 10:51 AM (IST)
ਪਟਿਆਲਾ/ਚੰਡੀਗੜ੍ਹ (ਬਲਜਿੰਦਰ, ਰਮਨਜੀਤ): ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਸ਼ਿਵ ਸੈਨਾ ਹਿੰਦੂਸਤਾਨ ਉੱਤਰ ਭਾਰਤ ਯੁਵਾ ਸੈਨਾ ਦੇ ਚੇਅਰਮੈਨ ਰਾਜੇਸ਼ ਕੌਸ਼ਿਕ ਗੱਗੀ ਖ਼ਿਲਾਫ਼ ਪੋਕਸੋ ਐਕਟ 2012 ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਹਰਪ੍ਰੀਤ ਕੌਰ ਜ਼ਿਲਾ ਬਾਲ ਸੁਰੱਖਿਆ ਅਫਸਰ ਪਟਿਆਲਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਇਕ ਬੱਚਾ ਆਤਮਹੱਤਿਆ ਕਰਨ ਲਈ ਘਰੋਂ ਭੱਜ ਗਿਆ ਸੀ। ਰੈਸਕਿਊ ਟੀਮ ਨੇ ਉਸ ਨੂੰ ਰਿਕਵਰ ਕਰ ਕੇ ਚਾਈਲਡ ਕੇਅਰ ਵਿਖੇ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ
ਮਾਂ ਦੇ ਰਾਜੇਸ਼ ਕੌਸ਼ਿਕ ਨਾਲ ਨੇ ਸਬੰਧ
ਬੱਚੇ ਨੇ ਆਪਣੇ ਬਿਆਨਾਂ 'ਚ ਦੱਸਿਆ ਉਸ ਦੀ ਮਾਤਾ ਦੇ ਰਾਜੇਸ਼ ਕੌਸ਼ਿਕ ਨਾਲ ਰਹਿੰਦੀ ਸੀ ਅਤੇ ਉਸ ਨਾਲ ਸਬੰਧ ਵੀ ਸਨ। ਜੋ ਕਿ ਉਸ ਦੀ ਮਾਤਾ ਅਤੇ 5 ਸਾਲਾ ਭੈਣ ਨਾਲ ਗਲਤ ਹਰਕਤਾਂ ਕਰਦਾ ਅਤੇ ਉਸ ਨੂੰ ਵੀ ਤੰਗ-ਪਰੇਸ਼ਾਨ ਕਰਦਾ ਸੀ। ਪੁਲਸ ਨੇ ਪੜ੍ਹਤਾਲ ਤੋਂ ਬਾਅਦ ਰਾਜੇਸ਼ ਕੌਸ਼ਿਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਪਾਰਟੀ ਨੇ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਲਿਆ ਫ਼ੈਸਲਾ
ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਦੇਰ ਸ਼ਾਮ ਇਕ ਬਿਆਨ ਜਾਰੀ ਕਰ ਕਿਹਾ ਕਿ ਰਾਜੇਸ਼ ਕੌਸ਼ਿਕ ਗੱਗੀ ਜੋ ਸ਼ਿਵ ਸੈਨਾ ਹਿੰਦੁਸਤਾਨ ਉੱਤਰ ਭਾਰਤੀ ਯੁਵਾ ਸੈਨਾ ਦੇ ਚੇਅਰਮੈਨ ਹਨ, ਖ਼ਿਲਾਫ਼ ਗੰਭੀਰ ਦੋਸ਼ਾਂ ਤਹਿਤ ਐੱਫ਼. ਆਈ. ਆਰ. ਦਰਜ ਹੋਈ ਹੈ। ਇਸ ਕਾਰਣ ਪਾਰਟੀ ਨੇ ਤੁਰੰਤ ਪ੍ਰਭਾਵ ਨਾਲ ਉਸ ਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਲੈਂਦੇ ਹੋਏ ਸੀਨੀਅਰ ਨੇਤਾਵਾਂ ਦੀ ਇਕ ਜਾਂਚ ਕਮੇਟੀ ਬਣਾ ਦਿੱਤੀ ਹੈ। ਟੀਮ 'ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕ੍ਰਿਸ਼ਨ ਸ਼ਰਮਾ, ਪਾਰਟੀ ਦੇ ਯੁਵਾ ਇਕਾਈ ਦੇ ਉੱਤਰ ਭਾਰਤ ਪ੍ਰਧਾਨ ਹਨੀ ਮਹਾਜਨ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਸੰਜੀਵ ਦੇਵ ਅਤੇ ਪਾਰਟੀ ਦੇ ਪੰਜਾਬ ਬੁਲਾਰੇ ਅਤੇ ਇੰਚਾਰਜ ਹਿੰਦੁਸਤਾਨ ਵਪਾਰ ਸੈਨਾ ਪੰਜਾਬ ਮੈਂਬਰ ਹੋਣਗੇ।