ਪਟਿਆਲਾ ਦਾ ਇਕ ਹੋਰ ਜਵਾਨ ਸਲੀਮ ਖ਼ਾਨ ਦੇਸ਼ ਲਈ ਹੋਇਆ ਕੁਰਬਾਨ

06/27/2020 6:11:16 PM

ਪਟਿਆਲਾ (ਬਲਜਿੰਦਰ): ਪਟਿਆਲਾ ਦੇ ਨੇੜਲੇ ਪਿੰਡ ਮਰਦਾਂਹੇੜੀ ਦਾ ਜਵਾਨ ਸਲੀਮ ਖ਼ਾਨ ਬੀਤੇ ਕੱਲ੍ਹ ਚੀਨ ਬਾਰਡਰ 'ਤੇ ਸ਼ਹੀਦ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2.00 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਰਦਾਂਹੇੜੀ 'ਚ ਲਿਆਇਆ ਜਾਵੇਗਾ, ਜਿੱਥੇ ਮੁਸਲਿਮ ਧਰਮ ਦੇ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਸ਼ਹੀਦ ਸਲੀਮ ਖ਼ਾਨ ਦੀ ਉਮਰ 23 ਸਾਲ ਹੈ। ਸਲੀਮ ਖਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਇਸ ਸਮੇਂ ਸਲੀਮ ਖਾਨ ਦੇ ਪਰਿਵਾਰ 'ਚ ਉਸ ਦੀ ਮਾਤਾ ਉਸ ਦਾ ਭਰਾ ਅਤੇ ਭਾਬੀ ਹੈ। ਸਲੀਮ ਖਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ 'ਚ ਸੰਨਾਟਾ ਛਾ ਗਿਆ, ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਲੀਮ ਖ਼ਾਨ ਦੀ ਸ਼ਹਾਦਤ ਦੀ ਖਬਰ ਮਿਲੀ। ਉਸੇ ਸਮੇਂ ਐੱਸ.ਡੀ.ਐੱਮ. ਪਟਿਆਲਾ ਸਲੀਮ ਖ਼ਾਨ ਦੇ ਪਿੰਡ ਮਰਦਾਂਹੇੜੀ ਦੇ ਲਈ ਰਵਾਨਾ ਹੋ ਗਏ। ਦੂਜੇ ਪਾਸੇ ਪਿੰਡ ਅਤੇ ਇਲਾਕੇ ਦੇ ਲੋਕ ਸਲੀਮ ਖ਼ਾਨ ਦੇ ਘਰ ਪਹੁੰਚਣਾ ਸ਼ੁਰੂ ਹੋ ਗਏ ਹਨ।


Shyna

Content Editor

Related News